ਹੁਣ ਸਤਾਅ ਰਿਹਾ ਮਹਿੰਗਾਈ ਦਾ ਡਰ, ਬੰਦਰਗਾਹਾਂ ’ਤੇ ਫਸੇ ਹਜ਼ਾਰਾਂ ਟਨ ਗੰਢੇ

Wednesday, Aug 23, 2023 - 05:27 PM (IST)

ਹੁਣ ਸਤਾਅ ਰਿਹਾ ਮਹਿੰਗਾਈ ਦਾ ਡਰ, ਬੰਦਰਗਾਹਾਂ ’ਤੇ ਫਸੇ ਹਜ਼ਾਰਾਂ ਟਨ ਗੰਢੇ

ਨਵੀਂ ਦਿੱਲੀ (ਇੰਟ.) - ਮਾਨਸੂਨ ਦੌਰਾਨ ਗੰਢੇ ਦੇ ਉਤਪਾਦਕ ਸੂਬਿਆਂ ’ਚ ਵੱਡੇ ਪੈਮਾਨੇ ’ਤੇ ਉਤਪਾਦਨ ਘਟਣ ਦਾ ਅਨੁਮਾਨ ਪਹਿਲਾਂ ਹੀ ਜਤਾਇਆ ਰਿਹਾ ਸੀ। ਰੇਟਿੰਗ ਏਜੰਸੀ ਕ੍ਰਿਸਿਲ ਨੇ ਵੀ ਤਿਉਹਾਰੀ ਸੀਜ਼ਨ ’ਚ ਗੰਢੇ ਦੀਆਂ ਕੀਮਤਾਂ 70 ਤੋਂ 80 ਰੁਪਏ ਪੁੱਜਣ ਦਾ ਅਨੁਮਾਨ ਲਾਇਆ ਸੀ। ਇਸ ਨੂੰ ਵੇਖਦੇ ਹੋਏ ਸਰਕਾਰ ਨੇ ਗੰਢੇ ਦੀ ਬਰਾਮਦ ’ਤੇ 40 ਫ਼ੀਸਦੀ ਦੀ ਡਿਊਟੀ ਲੱਗਾ ਦਿੱਤੀ ਪਰ ਇਸ ਨਾਲ ਗੰਢੇ ਦਾ ਸੰਕਟ ਹੋਰ ਵੱਧ ਗਿਆ ਹੈ। ਗੰਢੇ ਦੀਆਂ ਮੰਡੀਆਂ ਦੇ ਕਾਰੋਬਾਰੀਆਂ ਨੇ ਹੜਤਾਲ ਕਰ ਦਿੱਤੀ ਹੈ। ਕਾਰੋਬਾਰੀਆਂ ਦੀ ਇਸ ਬਲੈਕਮੇਲਿੰਗ ਨਾਲ ਸਰਕਾਰ ’ਤੇ ਕੋਈ ਅਸਰ ਨਹੀਂ ਪਿਆ ਹੈ। 

ਇਹ ਵੀ ਪੜ੍ਹੋ : ਅੰਬਾਨੀ ’ਤੇ LIC ਦਾ ਵੱਡਾ ਦਾਅ, ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਦੀ 6.66 ਫ਼ੀਸਦੀ ਹਿੱਸੇਦਾਰੀ ਖ਼ਰੀਦੀ

ਇਸ ਨਾਲ ਖੇਤੀਬਾੜੀ ਉਪਜ ਮੰਡੀਆਂ ’ਚ ਗੰਢੇ ਵੇਚਣ ਆਏ ਕਿਸਾਨ ਮੁਸ਼ਕਲ ’ਚ ਹਨ। ਉਥੇ ਹੀ ਦੇਸ਼ ਦੇ ਦੂਜੇ ਹਿੱਸਿਆਂ ’ਚ ਇਸ ਨਾਲ ਗੰਢੇ ਦੀਆਂ ਕੀਮਤਾਂ ਵਧਣ ਦਾ ਡਰ ਸਤਾਉਣ ਲੱਗਾ ਹੈ। ਕਾਰੋਬਾਰੀਆਂ ਅਨੁਸਾਰ ਦੇਸ਼ ਦੀਆਂ ਮੁੱਖ ਬੰਦਰਗਾਹਾਂ ’ਤੇ ਲੱਖਾਂ ਟਨ ਗੰਢੇ ਫਸੇ ਹੋਏ ਹਨ। ਅਜਿਹੇ ’ਚ ਜਦੋਂ ਤੱਕ ਮੁੰਬਈ ਅਤੇ ਹੋਰ ਬੰਦਰਗਾਹਾਂ ਤੇ ਬੰਗਲਾਦੇਸ਼ ਹੱਦ ’ਤੇ ਫਸੇ ਹਜ਼ਾਰਾਂ ਟਨ ਗੰਢੇ ਬਰਾਮਦ ਡਿਊਟੀ ਦੇ ਭੁਗਤਾਨ ਦੇ ਬਿਨਾਂ ਅੱਗੇ ਨਹੀਂ ਵੱਧ ਜਾਂਦੇ, ਉਦੋਂ ਤੱਕ ਨੀਲਾਮੀ ਬੰਦ ਰਹੇਗੀ। ਹਾਲਾਂਕਿ, ਨੀਲਾਮੀ ਲਾਸਲਗਾਂਵ ਏ. ਪੀ. ਐੱਮ. ਸੀ. ਦੀ ਵਿੰਚੁਰ ਉਪ-ਕਮੇਟੀ ’ਚ ਆਯੋਜਿਤ ਕੀਤੀ ਗਈ ਸੀ, ਜਿੱਥੇ ਕੀਮਤਾਂ 800 ਰੁਪਏ (ਘਟੋ-ਘਟ) ਤੋਂ 2,360 ਰੁਪਏ (ਵਧ ਤੋਂ ਵਧ) ਦੇ ’ਚ ਰਹੀਆਂ। ਗੰਢੇ ਦੀ ਔਸਤ ਕੀਮਤ 2,150 ਰੁਪਏ ਪ੍ਰਤੀ ਕੁਇੰਟਲ ਔਸਤ ਸੀ।

ਇਹ ਵੀ ਪੜ੍ਹੋ : ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੀ ਫਲਾਈਟ 'ਚ ਬੰਬ ਦੀ ਅਫ਼ਵਾਹ, ਪਈਆਂ ਭਾਜੜਾਂ

2 ਦਿਨ ਤੋਂ ਨਾਸਿਕ ਦੀਆਂ ਮੰਡੀਆਂ ’ਚ ਕਾਰੋਬਾਰ ਠੱਪ
ਦੇਸ਼ ਦੀ ਸਭ ਤੋਂ ਵੱਡੀ ਗੰਢੇ ਦੀ ਮੰਡੀ ਲਾਸਲਗਾਂਵ ਸਮੇਤ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਜ਼ਿਆਦਾਤਰ ਖੇਤੀਬਾੜੀ ਉਪਜ ਮਾਰਕੀਟਿੰਗ ਕਮੇਟੀਆਂ (ਏ. ਪੀ. ਐੱਮ. ਸੀ.) ’ਚ 2 ਦਿਨ ਤੋਂ ਗੰਢੇ ਦੀ ਨੀਲਾਮੀ ਬੰਦ ਹੈ। ਵਪਾਰੀ ਗੰਢੇ ’ਤੇ ਬਰਾਮਦ ਡਿਊਟੀ ਵਧਾਉਣ ਦਾ ਵਿਰੋਧ ਕਰ ਰਹੇ ਹਨ। ਨਾਸਿਕ ਸ਼ਹਿਰ ’ਚ ਜ਼ਿਲ੍ਹਾ ਕੁਲੈਕਟਰ ਜਲਜ ਸ਼ਰਮਾ ਦੀ ਪ੍ਰਧਾਨਗੀ ’ਚ ਵਪਾਰੀਆਂ-ਬਰਾਮਦਕਾਰਾਂ ਅਤੇ ਕਿਸਾਨਾਂ ਦੇ ਪ੍ਰਤੀਨਿਧੀਆਂ ਦੀ ਇਕ ਬੈਠਕ ਹੋਈ ਪਰ ਵਪਾਰੀ ਨੀਲਾਮੀ ’ਚ ਹਿੱਸਾ ਨਾ ਲੈਣ ਦੇ ਆਪਣੇ ਫ਼ੈਸਲੇ ’ਤੇ ਅੜੇ ਰਹੇ।

ਇਹ ਵੀ ਪੜ੍ਹੋ : ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ 'ਤੇ ਪਵੇਗਾ ਸਿੱਧਾ ਅਸਰ

ਇਨ੍ਹਾਂ 3 ਦੇਸ਼ਾਂ ਨੂੰ ਬਰਾਮਦ ਹੁੰਦੈ ਗੰਢੇ
ਦੇਸ਼ ’ਚ ਵੱਡੇ ਪੈਮਾਨੇ ’ਤੇ ਗੰਢੇ ਦੀ ਬਰਾਮਦ ਕੀਤੀ ਜਾਂਦੀ ਹੈ। ਇਸ ਵਿੱਤੀ ਸਾਲ ’ਚ 1 ਅਪ੍ਰੈਲ ਤੋਂ 4 ਅਗਸਤ ਦਰਮਿਆਨ ਦੇਸ਼ ਤੋਂ 9.75 ਲੱਖ ਟਨ ਗੰਢੇ ਦੀ ਬਰਾਮਦ ਕੀਤੀ ਗਈ। ਮੁੱਲ ਦੇ ਲਿਹਾਜ਼ ਨਾਲ ਟਾਪ 3 ਦਰਾਮਦਕਾਰ ਦੇਸ਼ ਬੰਗਲਾਦੇਸ਼, ਮਲੇਸ਼ੀਆ ਅਤੇ ਸੰਯੁਕਤ ਅਰਬ ਅਮੀਰਾਤ ਹਨ। ਮੁੱਖ ਰੂਪ ਨਾਲ ਮੁੰਬਈ ਦੇ ਆਸ-ਪਾਸ ਦੀਆਂ ਬੰਦਰਗਾਹਾਂ ਤੋਂ ਇਹ ਗੰਢੇ ਬਰਾਮਦ ਹੁੰਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News