Nirma ਦੀ ਹੋ ਜਾਵੇਗੀ ਗਲੇਨਮਾਰਕ, 5651 ਕਰੋੜ ਰੁਪਏ ਦੇ ਸੌਦੇ ਨੂੰ ਮਿਲੀ ਮਨਜ਼ੂਰੀ
Thursday, Dec 21, 2023 - 11:58 AM (IST)
ਨਵੀਂ ਦਿੱਲੀ - ਗਲੇਨਮਾਰਕ ਲਾਈਫ ਸਾਇੰਸਿਜ਼ ਅਤੇ ਨਿਰਮਾ ਲਿਮਟਿਡ ’ਚ ਹੋਣ ਵਾਲੇ ਸੌਦੇ ਨੂੰ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀ. ਸੀ. ਆਈ.) ਦੀ ਮਨਜ਼ੂਰੀ ਮਿਲ ਗਈ ਹੈ। ਇਸ ਦੇ ਨਾਲ ਹੀ ਫਾਰਮਾ ਕੰਪਨੀ ਦੀ ਵਿੱਕਰੀ ਦਾ ਰਸਤਾ ਸਾਫ ਹੋ ਗਿਆ ਹੈ। ਸੀ. ਸੀ. ਆਈ. ਦੀ ਮਨਜ਼ੂਰੀ ਤੋਂ ਬਾਅਦ ਨਿਰਮਾ ਹੁਣ ਗਲੇਨਮਾਰਕ ’ਚ ਮਜਿਓਰਿਟੀ ਹਿੱਸੇਦਾਰੀ ਖਰੀਦ ਸਕੇਗੀ। ਇਹ ਸੌਦਾ ਲਗਭਗ 5651 ਕਰੋੜ ਰੁਪਏ ਦਾ ਹੈ।
ਇਹ ਵੀ ਪੜ੍ਹੋ : ਵਿਦੇਸ਼ ਰਹਿੰਦੇ ਪ੍ਰਵਾਸੀਆਂ 'ਚੋਂ ਸਭ ਤੋਂ ਜ਼ਿਆਦਾ ਪੈਸੇ ਭੇਜਣ ਦੇ ਮਾਮਲੇ ਭਾਰਤੀ NRI ਸਿਖ਼ਰ 'ਤੇ, ਚੀਨ ਵੀ ਪਛੜਿਆ
ਸੋਸ਼ਲ ਮੀਡੀਆ ਪੋਸਟ 'ਚ ਦਿੱਤੀ ਜਾਣਕਾਰੀ
ਸੀ. ਸੀ. ਆਈ. ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਜ਼ਰੀਏ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿੱਖਿਆ ਕਿ ਨਿਰਮਾ ਲਿਮਟਿਡ ਨੂੰ ਗਲੇਨਮਾਰਕ ਲਾਈਫ ਸਾਇੰਸਿਜ਼ ਦੇ ਮਜਿਓਰਿਟੀ ਸ਼ੇਅਰ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਗਲੇਨਮਾਰਕ ਦਵਾਈਆਂ ਦੇ ਵਿਕਾਸ ਅਤੇ ਨਿਰਮਾਣ ਖੇਤਰ ’ਚ ਕੰਮ ਕਰ ਰਹੀ ਹੈ।
ਗਲੇਨਮਾਰਕ ਲਾਈਫ ਸਾਇੰਸਜ਼ ਦੀ 75 ਫੀਸਦੀ ਹਿੱਸੇਦਾਰੀ ਖਰੀਦੇਗੀ
ਇਸ ਸਾਲ ਸਤੰਬਰ ’ਚ ਗਲੇਨਮਾਰਕ ਫਾਰਮਾਸਊਟਿਕਲ ਦੇ ਬੋਰਡ ਨੇ ਆਪਣੀ ਸਬਸਿਡੀ ਗਲੇਨਮਾਰਕ ਲਾਈਫ ਸਾਇੰਸਿਜ਼ ਦੀ 75 ਫੀਸਦੀ ਹਿੱਸੇਦਾਰੀ ਨਿਰਮਾ ਨੂੰ ਵੇਚਣ ਦਾ ਫੈਸਲਾ ਕੀਤਾ ਸੀ। ਇਸ ਸੌਦੇ ’ਤੇ ਨਿਰਮਾ 5651.5 ਕਰੋੜ ਰੁਪਏ ਖਰਚ ਕਰੇਗੀ। ਇਸ ਤੋਂ ਬਾਅਦ ਇਹ ਸੌਦਾ ਸੀ. ਸੀ. ਆਈ. ਕੋਲ ਮਨਜ਼ੂਰੀ ਲਈ ਗਿਆ ਸੀ।
ਇਹ ਵੀ ਪੜ੍ਹੋ : Mark Zuckerburg ਟਾਪੂ 'ਤੇ ਬਣਵਾ ਰਹੇ 'ਗੁਪਤ ਰਿਹਾਇਸ਼', ਸੁਰੰਗ ਰਾਹੀਂ ਬੰਕਰ ਦੀ ਹੈ ਵਿਵਸਥਾ
ਸਾਬਣ ਅਤੇ ਉਦਯੋਗਿਕ ਉਤਪਾਦ ਬਣਾਉਂਦੀ ਹੈ ਨਿਰਮਾ
ਅਹਿਮਦਾਬਾਦ, ਸਥਿਤ ਕੰਪਨੀ ਨਿਰਮਾ ਨੂੰ ਡਿਟਰਜੈਂਟ, ਸਾਬਣ ਅਤੇ ਡਿਸ਼ਵਾਸ਼ ਬਾਰ ਬਣਾਉਣ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਕੰਪਨੀ ਸੋਡਾ ਏਸ਼, ਲੀਨੀਅਰ ਅਲਕਾਇਲ ਬੇਂਜੀਨ, ਅਲਫਾ ਓਲੇਫਿਨ ਸਲਫੋਨੈਟਸ, ਫੈਟੀ ਐਸਿਡ, ਗਿਲਸਰੀਨ ਅਤੇ ਸਲਫਿਊਰਿਕ ਐਸਿਡ ਵਰਗੇ ਉਦਯੋਗਿਕ ਉਤਪਾਦ ਵੀ ਬਣਾਉਂਦੀ ਹੈ।
ਕੀ ਕਰਦੈ ਸੀ. ਸੀ. ਆਈ.
ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਦਾ ਉਦੇਸ਼ ਬਾਜ਼ਾਰ ’ਚ ਸਵੱਛ ਮੁਕਾਬਲੇਬਾਜ਼ੀ ਨੂੰ ਬੜ੍ਹਾਵਾ ਦੇਣਾ ਹੈ। ਇਹ ਕਮਿਸ਼ਨ ਸੁਨਿਸ਼ਚਿਤ ਕਰਦਾ ਹੈ ਕਿ ਕੰਪਨੀਆਂ ਦੇ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਨਾਲ ਖਪਤਕਾਰਾਂ ਦੇ ਹਿੱਤ ਪ੍ਰਭਾਵਿਤ ਨਾ ਹੋਣ। ਜੂਨ, 2012 ’ਚ ਕਮਿਸ਼ਨ ਨੇ 11 ਸੀਮੈਂਟ ਕੰਪਨੀਆਂ ’ਤੇ ਕਾਰਟੇਲ ਬਣਾ ਕੇ ਰੇਟ ਤੈਅ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ 6000 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਸੀ। ਕਮਿਸ਼ਨ ਦੀ ਨਜ਼ਰ ਹਮੇਸ਼ਾ ਫਾਇਦੇ ਲਈ ਬਣ ਰਹੇ ਕੰਪਨੀਆਂ ਦੇ ਗੱਠਜੋੜ ’ਤੇ ਰਹਿੰਦੀ ਹੈ। ਨਾਲ ਹੀ ਅਜਿਹੇ ਕਿਸੇ ਵੀ ਸੌਦੇ ਨੂੰ ਕਮਿਸ਼ਨ ਤੋਂ ਮਨਜ਼ੂਰੀ ਨਹੀਂ ਮਿਲਦੀ, ਜਿਸ ਦੀ ਵਜ੍ਹਾ ਨਾਲ ਕੰਜ਼ਿਊਮਰ ਪ੍ਰਭਾਵਿਤ ਹੋ ਸਕਦਾ ਹੈ। ਇਹ ਬਾਜ਼ਾਰ ’ਚ ਕੰਪੀਟੀਸ਼ਨ ਬਣਾਈ ਰੱਖਦਾ ਹੈ ਤਾਂਕਿ ਖਪਤਕਾਰਾਂ ਨੂੰ ਆਪਣੀ ਖਰੀਦ ਦਾ ਵਧੀਆ ਮੁੱਲ ਪ੍ਰਾਪਤ ਹੋ ਸਕੇ।
ਇਹ ਵੀ ਪੜ੍ਹੋ : Elon Musk ਦੀ ਵਧੀ ਮੁਸ਼ਕਲ , ਯੂਰਪੀਅਨ ਯੂਨੀਅਨ ਦੀ ਰਡਾਰ 'ਤੇ ਸ਼ੁਰੂ ਹੋਈ 'X' ਦੀ ਜਾਂਚ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8