ਨਵਾਂ GST ਰਿਟਰਨ ਫਾਰਮ : ERP ਸਿਸਟਮ ’ਚ ਤਬਦੀਲੀਆਂ ਕਰਨ ਲਈ ਮਜਬੂਰ ਫਰਮਾਂ

10/22/2019 11:09:24 AM

ਨਵੀਂ ਦਿੱਲੀ – ਅਪ੍ਰੈਲ 2020 ਤੋਂ ਨਵੇਂ ਗੁਡਸ ਐਂਡ ਸਰਵਿਸ ਟੈਕਸ (ਜੀ. ਐੈੱਸ. ਟੀ.) ਰਿਟਰਨਸ ਲਈ ਵਧੇਰੇ ਵੇਰਵੇ ਜ਼ਰੂਰੀ ਹਨ, ਉਸ ਵਾਸਤੇ ਕੰਪਨੀਆਂ ਨੂੰ ਇੰਟਰਪ੍ਰਾਈਜ਼ ਰਿਸੋਰਸਸ ਪਲਾਨਿੰਗ (ਈ. ਆਰ. ਪੀ.) ਸਿਸਟਮ ’ਚ ਸੋਧ ਕਰਨ ਦੀ ਜ਼ਰੂਰਤ ਪਾਵੇਗੀ।

ਟੈਕਸ ਮਾਹਿਰਾਂ ਅਤੇ ਚਾਰਟਡ ਲੇਖਾਕਾਰਾਂ (ਸੀ. ਏਜ਼) ਨੇ ਕਿਹਾ ਕਿ ਨਵੇਂ ਰਿਟਰਨ ਸਿਸਟਮ ਵਾਸਤੇ ਅਣਰਜਿਸਟਰਡ ਡੀਲਰਾਂ ਪਾਸੋਂ ਖਰੀਦ ਕਰਨ ਵਰਗੀਆਂ ਪ੍ਰਕਿਰਿਆਵਾਂ ਦਾ ਜ਼ਿਆਦਾ ਵੇਰਵਾ ਦੇਣਾ ਪਵੇਗਾ।

ਇਸ ਸਬੰਧ ’ਚ ਟੈਕਸ ਕੁਨੈਕਟ ਐਡਵਾਈਜ਼ਰੀ ਸਰਵਿਸਿਜ਼ ਐੈੱਲ. ਐੱਲ. ਪੀ. ਦੇ ਪਾਰਟਨਰ ਵਿਵੇਕ ਜਾਲਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਐਂਟਰੀ ਵਾਰ ਦਰਾਮਦ ਦਾ ਵੇਰਵਾ ਅਤੇ ਵਿਸ਼ੇਸ਼ ਆਰਥਿਕ ਜ਼ੋਨ (ਸੇਜ਼) ਤੋਂ ਖਰੀਦ ਦੇ ਐੈਂਟਰੀ ਵਾਰ ਬਿੱਲ ਦੀ ਲੋੜ ਹੋਵੇਗੀ। ਜਦਕਿ ਹੁਣ ਇਕ ਪਾਸੜ ਟ੍ਰੈਫਿਕ ਹੈ। ਵਰਤਮਾਨ ਸਮੇਂ ਸਪਲਾਈਜ਼ਰਜ਼ ਇਨ੍ਹਾਂ ਅੰਕੜਿਆਂ ਨੂੰ ਅਪਲੋਡ ਕਰਦੇ ਹਨ ਪ੍ਰੰਤੂ ਅਪ੍ਰੈਲ 2020 ਤੋਂ ਪ੍ਰਾਪਤਕਰਤਾ ਵੀ ਇਨ੍ਹਾਂ ਸਾਰੇ ਅੰਕੜਿਆਂ ਨੂੰ ਅਪਲੋਡ ਕਰ ਸਕਣਗੇ।

ਉਨ੍ਹਾਂ ਅੱਗੇ ਕਿਹਾ ਕਿ ਅਗਲੇ ਵਰ੍ਹੇ ਦੇ ਆਰੰਭ ਤੋਂ ਵਰਤਮਾਨ ਸਪਲਾਇਰ ਸੰਚਾਲਕ ਟ੍ਰੈਫਿਕ ਦੇ ਜੀ. ਐੈੱਸ. ਟੀ. ਰਿਟਰਨਸ ਦੀ ਬਜਾਏ ਇਹ ਸਿਸਟਮ ਵਰਕ ਫਲੋਅ ਸੰਚਾਲਕ ਢੰਗ ਬਣ ਜਾਵੇਗਾ। ਹੋਰ ਤਾਂ ਹੋਰ 1 ਜਨਵਰੀ 2020 ਤੋਂ ਕਾਰੋਬਾਰ ਤੋਂ ਕਾਰੋਬਾਰ (ਬੀ 2 ਬੀ) ਲੈਣ ਦੇਣ ਲਈ ਇਲੈਕਟ੍ਰਾਨਿਕ ਜਾਂ ਈ-ਇਨਵਾਇਸਿੰਗ ਆਰੰਭ ਹੋ ਜਾਵੇਗਾ। ਇਸ ਨਾਲ ਈ. ਆਰ. ਪੀ. ਸਿਸਟਮ ਵਿਚ ਤਬਦੀਲੀ ਦੀ ਲੋੜ ਪਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੈਕਸ ਅਧਿਕਾਰੀ ਵਲੋਂ ਹਰ ਚਲਾਨ ਨੂੰ ਟਰੈਕ ਕੀਤਾ ਜਾ ਸਕੇ। ਇਸ ਕਦਮ ਦਾ ਮਕਸਦ ਟੈਕਸ ਚੋਰੀ ਨੂੰ ਰੋਕਣਾ ਹੈ।

ਕੰਪਨੀਆਂ ਦੇ ਈ. ਆਰ. ਪੀ. ਰਾਹੀਂ ਜਨਰੇਟ ਮੌਜੂਦਾ ਚਲਾਨਾਂ ਨੂੰ ਸਰਕਾਰੀ ਸਿਸਟਮ ’ਤੇ ਆਪਣੇ-ਆਪ ਅਪਲੋਡ ਕਰਨ ਦੀ ਨਵੇਂ ਸਿਸਟਮ ਨੂੰ ਜ਼ਰੂਰਤ ਪਵੇਗੀ।


Related News