ਨਵੀਂ ਗੋਲਡ ਸਕੀਮ ਦੀ ਤਿਆਰੀ, ਦੇਸ਼ ਦੇ ਬਚਣਗੇ 38 ਲੱਖ ਕਰੋੜ ਰੁਪਏ

Friday, Aug 21, 2026 - 12:10 PM (IST)

ਨਵੀਂ ਗੋਲਡ ਸਕੀਮ ਦੀ ਤਿਆਰੀ, ਦੇਸ਼ ਦੇ ਬਚਣਗੇ 38 ਲੱਖ ਕਰੋੜ ਰੁਪਏ

ਬਿਜ਼ਨੈੱਸ ਡੈਸਕ - ਭਾਰਤੀ ਘਰਾਂ ’ਚ ਤਿਜ਼ੌਰੀਆਂ ਅਤੇ ਲਾਕਰਾਂ ’ਚ ਪਏ ਸੋਨੇ ਨੂੰ ਅਰਥਵਿਵਸਥਾ ਦੀ ਮੁੱਖ ਧਾਰਾ ’ਚ ਲਿਆਉਣ ਲਈ ਸਰਕਾਰ ਗੋਲਡ ਮੋਨੇਟਾਈਜ਼ੇਸ਼ਨ ਸਕੀਮ ਨੂੰ ਨਵੇਂ ਰੂਪ ’ਚ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਪ੍ਰਸਤਾਵਿਤ ਯੋਜਨਾ ’ਚ ਜਿਊਲਰਜ਼ ਦੀ ਭੂਮਿਕਾ ਵਧਾਈ ਜਾ ਸਕਦੀ ਹੈ, ਜਿਸ ਨਾਲ ਲੋਕ ਪੁਰਾਣਾ ਸੋਨਾ ਜਮ੍ਹਾ ਕਰ ਕੇ ਵਿਆਜ ਕਮਾ ਸਕਣਗੇ। ਮਾਹਿਰਾਂ ਮੁਤਾਬਕ ਘਰਾਂ ’ਚ ਰੱਖੇ ਸੋਨੇ ਦਾ ਮਹਿਜ਼ 10 ਫੀਸਦੀ ਹਿੱਸਾ ਵੀ ਮੋਨੇਟਾਈਜ਼ ਹੋਣ ’ਤੇ ਲੱਗਭਗ 38 ਲੱਖ ਕਰੋੜ ਰੁਪਏ ਦੀ ਪੂੰਜੀ ਅਰਥਵਿਵਸਥਾ ’ਚ ਆ ਸਕਦੀ ਹੈ।

ਇਹ ਵੀ ਪੜ੍ਹੋ : ਖੁਦ ਦੀ ਜਵਾਨੀ ਕਿਹੋ-ਜਿਹੀ ਸੀ? ਕੰਗਣਾ ਰਣੌਤ 'ਤੇ ਭੜਕੇ ਬਾਬਾ ਰਾਮਦੇਵ, ਕਿਹਾ-ਵਿਗੜੇ ਦਿਮਾਗ ਦੀ ਨਿਸ਼ਾਨੀ

ਜਿਊਲਰਜ਼ ਬਣਨਗੇ ਸੋਨਾ ਜਮ੍ਹਾ ਕਰਨ ਦੀ ਕੜੀ

ਪ੍ਰਸਤਾਵਿਤ ਮਾਡਲ ਹੇਠ ਜਿਊਲਰਜ਼ ਨੂੰ ਕੁਲੈਕਸ਼ਨ ਅਤੇ ਇਕੱਤਰੀਕਰਨ ਕੇਂਦਰ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਉਹ ਗਾਹਕਾਂ ਤੋਂ ਪ੍ਰਾਪਤ ਸੋਨੇ ਨੂੰ ਅਧਿਕਾਰਤ ਰਿਫਾਇਨਰਾਂ ਅਤੇ ਬੈਂਕਾਂ ਤੱਕ ਪਹੁੰਚਾਉਣਗੇ। ਇਸ ਦੇ ਬਦਲੇ ਜਿਊਲਰਜ਼ ਨੂੰ ਸੋਨੇ ਦੀ ਜਾਂਚ, ਕੁਲੈਕਸ਼ਨ, ਪ੍ਰੋਸੈਸਿੰਗ ਅਤੇ ਹੋਰ ਸੇਵਾਵਾਂ ਲਈ ਫੀਸ ਜਾਂ ਇੰਸੈਂਟਿਵ ਦੇਣ ਦਾ ਪ੍ਰਸਤਾਵ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਵੱਲੋਂ ਦਿੱਤੇ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ’ਤੇ ਜਿਊਲਰਜ਼ ਨੂੰ ਜਮ੍ਹਾ ਕੀਤੇ ਸੋਨੇ ਦੇ ਕੁੱਲ ਮੁੱਲ ਦਾ 0.75 ਤੋਂ 1 ਫੀਸਦੀ ਤੱਕ ਇੰਸੈਂਟਿਵ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਜਿਊਲਰਜ਼ ਨੂੰ ਵੀ ਕਾਰੋਬਾਰ ਦਾ ਨਵਾਂ ਜ਼ਰੀਆ ਮਿਲੇਗਾ।

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਖੰਡ ਦੀਆਂ ਕੀਮਤਾਂ 'ਚ ਭਾਰੀ ਉਛਾਲ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਯਮ

ਗਾਹਕ ਨੂੰ ਮਿਲ ਸਕਦੈ 2.5 ਫੀਸਦੀ ਤੱਕ ਵਿਆਜ

ਯੋਜਨਾ ਹੇਠ ਲੋਕਾਂ ਨੂੰ ਆਪਣੇ ਘਰ ’ਚ ਪਏ ਸੋਨੇ ਨੂੰ ਜਮ੍ਹਾ ਕਰਨ ਦੇ ਬਦਲੇ ਉਸ ਦੇ ਮੁੱਲ ’ਤੇ ਸਾਲਾਨਾ ਲੱਗਭਗ 2.5 ਫੀਸਦੀ ਤੱਕ ਵਿਆਜ ਮਿਲਣ ਦੀ ਸੰਭਾਵਨਾ ਹੈ। ਭਾਵ ਜੋ ਸੋਨਾ ਹੁਣ ਤੱਕ ਸਿਰਫ ਤਿਜ਼ੌਰੀ ’ਚ ਪਿਆ ਸੀ, ਉਹ ਆਮਦਨ ਦਾ ਜ਼ਰੀਆ ਬਣ ਸਕਦਾ ਹੈ। ਇਸ ਵਿਵਸਥਾ ਨਾਲ ਜਿਊਲਰਜ਼ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਨੂੰ ਦਰਾਮਦ ਕੀਤੇ ਸੋਨੇ ਜਾਂ ਬੁਲੀਅਨ ’ਤੇ ਨਿਰਭਰਤਾ ਘੱਟ ਕਰਨ ਦਾ ਮੌਕਾ ਮਿਲੇਗਾ ਅਤੇ ਘਰੇਲੂ ਪੱਧਰ ’ਤੇ ਉਪਲੱਬਧ ਸੋਨਾ ਕੱਚੇ ਮਾਲ ਦੇ ਤੌਰ ’ਤੇ ਵਰਤਿਆ ਜਾ ਸਕੇਗਾ। ਇਸ ਨਾਲ ਉਨ੍ਹਾਂ ਦੀ ਵਰਕਿੰਗ ਕੈਪੀਟਲ ਦੀ ਲਾਗਤ ਵੀ ਘੱਟ ਸਕਦੀ ਹੈ।

ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼

ਡੀਮੈਟ ਦੀ ਤਰ੍ਹਾਂ ਦਰਜ ਹੋ ਸਕਦੈ ਸੋਨਾ

ਪ੍ਰਸਤਾਵਿਤ ਵਿਵਸਥਾ ’ਚ ਸੋਨੇ ਨੂੰ ਸ਼ੇਅਰਾਂ ਦੀ ਤਰ੍ਹਾਂ ਡੀਮੈਟ ਅਕਾਊਂਟ ’ਚ ਦਰਜ ਕਰਨ ਦਾ ਮਾਡਲ ਵੀ ਅਪਣਾਇਆ ਜਾ ਸਕਦਾ ਹੈ। ਭਾਵ ਗਾਹਕ ਵੱਲੋਂ ਜਮ੍ਹਾ ਕੀਤੇ ਸੋਨੇ ਦਾ ਰਿਕਾਰਡ ਡਿਜੀਟਲ ਰੂਪ ’ਚ ਰੱਖਿਆ ਜਾਵੇਗਾ ਅਤੇ ਉਸ ਦੇ ਆਧਾਰ ’ਤੇ ਉਸ ਨੂੰ ਵਿਆਜ ਮਿਲੇਗਾ। ਇਸ ਨਾਲ ਭੌਤਿਕ ਸੋਨੇ ਨੂੰ ਸੰਭਾਲਣ, ਸੁਰੱਖਿਅਤ ਰੱਖਣ ਅਤੇ ਉਸ ਦੇ ਲੈਣ-ਦੇਣ ਦੀ ਪ੍ਰਕਿਰਿਆ ਨੂੰ ਹੋਰ ਸੁਚੱਜਾ ਬਣਾਉਣ ’ਚ ਮਦਦ ਮਿਲ ਸਕਦੀ ਹੈ।

ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'

ਪਹਿਲਾਂ ਤੋਂ ਚੱਲ ਰਹੀ ਹੈ ਗੋਲਡ ਮੋਨੇਟਾਈਜ਼ੇਸ਼ਨ ਸਕੀਮ

ਸਰਕਾਰ ਪਹਿਲਾਂ ਤੋਂ ਗੋਲਡ ਮੋਨੇਟਾਈਜ਼ੇਸ਼ਨ ਯੋਜਨਾ ਚਲਾ ਰਹੀ ਹੈ, ਜਿਸ ’ਚ ਲੋਕਾਂ ਨੂੰ ਆਪਣਾ ਸੋਨਾ ਜਮ੍ਹਾ ਕਰ ਕੇ ਵਿਆਜ ਕਮਾਉਣ ਦਾ ਬਦਲ ਮਿਲਦਾ ਹੈ। ਉਪਲੱਬਧ ਵਿਵਸਥਾ ’ਚ ਵੱਖ-ਵੱਖ ਮਿਆਦ ਦੇ ਜਮ੍ਹਾ ਬਦਲ ਰਹੇ ਹਨ ਅਤੇ ਮਚਿਓਰਿਟੀ ’ਤੇ ਨਿਵੇਸ਼ਕ ਨੂੰ ਸੋਨੇ ਦੇ ਬਦਲੇ ਸੋਨਾ ਜਾਂ ਉਸ ਦੇ ਬਾਜ਼ਾਰ ਮੁੱਲ ਅਨੁਸਾਰ ਭੁਗਤਾਨ ਲੈਣ ਦਾ ਬਦਲ ਮਿਲਦਾ ਹੈ।

ਇਹ ਵੀ ਪੜ੍ਹੋ :  ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਨਵੀਂ ਪ੍ਰਸਤਾਵਿਤ ਵਿਵਸਥਾ ’ਚ ਜਿਊਲਰਜ਼ ਨੂੰ ਸਿੱਧਾ ਜੋੜਨ ਨਾਲ ਯੋਜਨਾ ਦੀ ਪਹੁੰਚ ਵਧਣ ਦੀ ਉਮੀਦ ਹੈ, ਕਿਉਂਕਿ ਆਮ ਗਾਹਕ ਲਈ ਬੈਂਕ ਦੀ ਤੁਲਨਾ ’ਚ ਆਪਣੇ ਭਰੋਸੇਮੰਦ ਜਿਊਲਰ ਰਾਹੀਂ ਪੁਰਾਣਾ ਸੋਨਾ ਜਮ੍ਹਾ ਕਰਨਾ ਵਧੇਰੇ ਆਸਾਨ ਹੋ ਸਕਦਾ ਹੈ।

ਘਰ ’ਚ ਕਿੰਨਾ ਸੋਨਾ, ਅੰਦਾਜ਼ੇ ਹੈਰਾਨ ਕਰਨ ਵਾਲੇ : ਵੱਖ-ਵੱਖ ਏਜੰਸੀਆਂ ਦੇ ਅੰਦਾਜ਼ਿਆਂ ਮੁਤਾਬਕ ਭਾਰਤੀ ਪਰਿਵਾਰਾਂ ਕੋਲ ਲੱਗਭਗ 30,000 ਤੋਂ 50,000 ਟਨ ਤੱਕ ਸੋਨਾ ਹੋ ਸਕਦਾ ਹੈ। ਇਸ ਦੀ ਕੁੱਲ ਕੀਮਤ ਦਾ ਅੰਦਾਜ਼ਾ ਵੱਖ-ਵੱਖ ਹੈ। ਕੋਟਕ ਇਕਵਿਟੀਜ਼ ਨੇ ਭਾਰਤੀ ਪਰਿਵਾਰਾਂ ਦੇ ਸੋਨੇ ਦੀ ਕੀਮਤ 5 ਟ੍ਰਿਲੀਅਨ ਡਾਲਰ ਤੋਂ ਵੱਧ (ਲੱਗਭਗ 478.8 ਲੱਖ ਕਰੋੜ ਰੁਪਏ), ਮੌਰਗਨ ਸਟੈਨਲੀ ਨੇ ਲੱਗਭਗ 3.8 ਟ੍ਰਿਲੀਅਨ ਡਾਲਰ (ਲੱਗਭਗ 363.9 ਲੱਖ ਕਰੋੜ ਰੁਪਏ) ਅਤੇ ਯੂ. ਬੀ. ਐੱਸ. ਨੇ ਲੱਗਭਗ 4.5 ਟ੍ਰਿਲੀਅਨ ਡਾਲਰ (ਲੱਗਭਗ 430.9 ਲੱਖ ਕਰੋੜ ਰੁਪਏ) ਦੱਸੀ ਹੈ। ਇਹ ਅੰਕੜਾ ਭਾਰਤ ਦੀ ਅਰਥਵਿਵਸਥਾ ਦੇ ਸਾਈਜ਼ ਦੇ ਮੁਕਾਬਲੇ ਵੀ ਬੇਹੱਦ ਵੱਡਾ ਹੈ।

ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...

ਸੋਨੇ ਦੀ ਦਰਾਮਦ ਲਗਾਤਾਰ ਵਧੀ : ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸੋਨਾ ਦਰਾਮਦਕਾਰ ਦੇਸ਼ਾਂ ’ਚ ਸ਼ਾਮਲ ਹੈ। ਉਪਲੱਬਧ ਅੰਕੜਿਆਂ ਅਨੁਸਾਰ 2020-21 ’ਚ ਭਾਰਤ ਨੇ ਲੱਗਭਗ 34.6 ਅਰਬ ਡਾਲਰ (ਲੱਗਭਗ 3.31 ਲੱਖ ਕਰੋੜ ਰੁਪਏ) ਦਾ ਸੋਨਾ ਦਰਾਮਦ ਕੀਤਾ ਸੀ। 2025-26 ’ਚ ਇਹ ਅੰਕੜਾ ਵਧ ਕੇ ਲੱਗਭਗ 71.98 ਅਰਬ ਡਾਲਰ (ਲੱਗਭਗ 6.89 ਲੱਖ ਕਰੋੜ ਰੁਪਏ) ਹੋ ਗਿਆ। ਸੋਨੇ ਦੀ ਵਧਦੀ ਦਰਾਮਦ ਨਾਲ ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ ’ਤੇ ਦਬਾਅ ਪੈਂਦਾ ਹੈ ਅਤੇ ਵਪਾਰ ਘਾਟਾ ਵੀ ਪ੍ਰਭਾਵਿਤ ਹੁੰਦਾ ਹੈ। ਅਜਿਹੇ ’ਚ ਸਰਕਾਰ ਲਈ ਘਰੇਲੂ ਪੱਧਰ ’ਤੇ ਉਪਲੱਬਧ ਸੋਨੇ ਨੂੰ ਅਰਥਵਿਵਸਥਾ ’ਚ ਵਾਪਸ ਲਿਆਉਣਾ ਅਹਿਮ ਰਣਨੀਤੀ ਹੋ ਸਕਦੀ ਹੈ।

ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News