ਨੈੱਟਵੈੱਬ ਟੈਕਨਾਲੋਜੀਜ਼ ਨੇ QIP ਰਾਹੀਂ 1,200 ਕਰੋੜ ਰੁਪਏ ਜੁਟਾਏ
Tuesday, Aug 25, 2026 - 07:10 PM (IST)
ਬਿਜ਼ਨੈੱਸ ਡੈਸਕ - ਉੱਚ ਸਮਰੱਥਾ ਵਾਲੇ ਸਰਵਰ ਬਣਾਉਣ ਵਾਲੀ ਕੰਪਨੀ ਨੈੱਟਵੈੱਬ ਟੈਕਨਾਲੋਜੀਜ਼ ਇੰਡੀਆ ਨੇ ਪਾਤਰ ਸੰਸਥਾਗਤ ਪਲੇਸਮੈਂਟ (ਕਿਊ. ਆਈ. ਪੀ.) ਰਾਹੀਂ 1,200 ਕਰੋੜ ਰੁਪਏ ਜੁਟਾਏ ਹਨ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਊ. ਆਈ. ਪੀ. ਦੇ ਤਹਿਤ 2 ਰੁਪਏ ਅੰਕਿਤ ਮੁੱਲ ਵਾਲੇ 25,05,219 ਸ਼ੇਅਰ 4,790 ਰੁਪਏ ਪ੍ਰਤੀ ਸ਼ੇਅਰ ਦੇ ਇਸ਼ੂ ਮੁੱਲ ’ਤੇ ਅਲਾਟ ਕੀਤੇ। ਇਸ ’ਚ 4,788 ਰੁਪਏ ਪ੍ਰਤੀ ਸ਼ੇਅਰ ਦਾ ਪ੍ਰੀਮੀਅਮ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : 'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਐੱਨ. ਐੱਸ. ਈ. ਅਤੇ ਬੀ. ਐੱਸ. ਈ. ’ਤੇ ਜੁਲਾਈ 2023 ’ਚ ਸੂਚੀਬੱਧ ਹੋਣ ਤੋਂ ਬਾਅਦ ਕੰਪਨੀ ਨੇ ਕਿਊ. ਆਈ. ਪੀ. ਰਾਹੀਂ ਪਹਿਲੀ ਵਾਰ ਪੂੰਜੀ ਜੁਟਾਈ ਹੈ। ਕੰਪਨੀ ਦੇ ਬਿਆਨ ਅਨੁਸਾਰ ਨੈੱਟਵੈੱਬ ਟੈਕਨਾਲੋਜੀਜ਼ ਇੰਡੀਆ ਲਿਮਟਿਡ ਨੇ ਲੱਗਭਗ 1,200 ਕਰੋੜ ਰੁਪਏ ਜੁਟਾ ਕੇ ਕਿਊ. ਆਈ. ਪੀ. ਸਫਲਤਾਪੂਰਵਕ ਪੂਰਾ ਕੀਤਾ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੰਜੇ ਲੋਢਾ ਨੇ ਕਿਹਾ ਕਿ ਕਿਊ. ਆਈ. ਪੀ. ਨਾ ਸਿਰਫ ਕੰਪਨੀ ਦੇ ਪ੍ਰਦਰਸ਼ਨ ’ਚ ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਕੰਪਿਊਟਿੰਗ ਬੁਨਿਆਦੀ ਢਾਂਚੇ ’ਚ ਲੰਮੀ ਮਿਆਦ ਦੇ ਮੌਕਿਆਂ ’ਚ ਵੀ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਸਰਕਾਰੀ ਅਨਾਜ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਚੰਡੀਗੜ੍ਹ ਸਮੇਤ 7 ਸੂਬਿਆਂ 'ਚ E-Rupee ਨਾਲ ਮਿਲੇਗਾ ਰਾਸ਼ਨ
ਇਹ ਵੀ ਪੜ੍ਹੋ : ਝੋਪੜੀ 'ਚ ਰਹਿੰਦਾ ਸੀ Youtuber, ਖੜ੍ਹੀ ਕੀਤੀ ਕਰੋੜਾਂ ਦੀ ਜਾਇਦਾਦ, ਹੁਣ ਚਲਾਉਂਦਾ ਹੈ 80 ਲੱਖ ਦੀ ਮਰਸਿਡੀਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
