ਜਲਦੀ ਹੀ ਮਹਿੰਗੇ ਹੋ ਸਕਦੇ ਹਨ Nestle ਦੇ ਡੇਅਰੀ ਉਤਪਾਦ
Friday, Dec 20, 2019 - 10:40 AM (IST)

ਨਵੀਂ ਦਿੱਲੀ — ਸਵਿੱਟਜ਼ਰਲੈਂਡ ਦੀ ਪ੍ਰਮੁੱਖ ਕੰਪਨੀ ਨੈਸਲੇ ਜਲਦੀ ਹੀ ਭਾਰਤ ਵਿਚਲੇ ਆਪਣੇ ਉਤਪਾਦਾਂ ਦੀਆਂ ਕੀਮਤਾਂ 'ਚ ਵਾਧਾ ਕਰ ਸਕਦੀ ਹੈ। ਕੰਪਨੀ ਨੇ ਇਸ ਦਾ ਸੰਕੇਤ ਦਿੱਤਾ ਹੈ ਕਿ ਦੁੱਧ ਅਤੇ ਕਣਕ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਕਾਰਨ ਕੰਪਨੀ ਨੂੰ ਆਪਣੇ ਕੁਝ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਨੈਸਲੇ ਕੰਪਨੀ ਦੇ ਡੇਅਰੀ ਪੋਰਟਫੋਲਿਓ ਦੇ ਤਹਿਤ ਕਈ ਤਰ੍ਹਾਂ ਦੇ ਸੁਆਦਾਂ ਵਿਚ ਦਹੀਂ, ਰੈਡੀ ਟੂ ਡਰਿੰਕ ਬੇਵਰੇਜੇਸ, ਦੁੱਧ ਅਤੇ ਘਿਓ ਸਮੇਤ ਕਈ ਉਤਪਾਦ ਬਜ਼ਾਰ 'ਚ ਮਿਲਦੇ ਹਨ।
ਨੈਸਲੇ ਇੰਡੀਆ ਦੇ CMD ਸੁਰੇਸ਼ ਨਾਰਾਇਣ ਨੇ ਦੱਸਿਆ ਕਿ ਹੁਣ ਤੱਕ ਕੰਪਨੀ ਹਰ ਕੋਸ਼ਿਸ਼ ਕਰਦੀ ਆਈ ਹੈ ਕਿ ਉਤਪਾਦਾਂ ਦੀਆਂ ਕੀਮਤਾਂ 'ਚ ਹੋਣ ਵਾਲੇ ਵਾਧੇ ਨੂੰ ਟਾਲਿਆ ਜਾ ਸਕੇ। ਪਰ ਹੁਣ ਕੱਚੇ ਮਾਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵਧ ਗਈਆਂ ਹਨ ਕਿ ਸਾਨੂੰ ਮਜਬੂਰੀ 'ਚ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਪਵੇਗਾ। ਕੰਪਨੀ ਦੀ ਸਟ੍ਰੈਟੇਜੀ ਵਾਲਿਊਮ ਗ੍ਰੋਥ 'ਤੇ ਫੋਕਸ ਕਰਦੀ ਹੈ। ਇਹ ਹੀ ਕਾਰਨ ਹੈ ਕਿ ਕੰਪਨੀ ਨੇ ਲੰਮੇ ਸਮੇਂ ਤੋਂ ਕੀਮਤਾਂ ਨੂੰ ਸਥਿਰ ਰੱਖਿਆ ਹੋਇਆ ਹੈ।
FMCG ਸੈਕਟਰ ਦੀ ਸੁਸਤੀ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਸਰਕਾਰ ਨੇ ਇਸ ਸੁਸਤੀ ਨਾਲ ਨਜਿੱਠਣ ਲਈ ਕਈ ਉਪਾਅ ਕੀਤੇ ਹਨ ਪਰ ਅਜਿਹਾ ਕੋਈ ਤਰੀਕਾ ਨਿਕਲ ਸਕੇ ਤਾਂ 0000 ਸੈਕਟਰ ਨੂੰ ਕਾਫੀ ਮਦਦ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਨੂੰ FMCG ਸੈਕਟਰ 'ਚ ਹੋ ਰਹੇ ਬਦਲਾਵਾਂ ਨੂੰ ਸਵੀਕਾਰ ਕਰਨਾ ਹੋਵੇਗਾ ਅਤੇ ਨਵੀਂਆਂ ਵਾਸਵਿਕਤਾਵਾਂ ਅਨੁਸਾਰ ਕਦਮ ਚੁੱਕਣੇ ਪੈਣਗੇ।