ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਈਥੇਨਾਲ ਦੀ ਕੀਮਤ ਲਈ ਲੰਬੀ ਮਿਆਦ ਦੀ ਨੀਤੀ ਦੀ ਲੋੜ : ਇਸਮਾ

Thursday, Sep 21, 2023 - 11:19 AM (IST)

ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਈਥੇਨਾਲ ਦੀ ਕੀਮਤ ਲਈ ਲੰਬੀ ਮਿਆਦ ਦੀ ਨੀਤੀ ਦੀ ਲੋੜ : ਇਸਮਾ

ਨਵੀਂ ਦਿੱਲੀ (ਭਾਸ਼ਾ) – ਭਾਰਤੀ ਖੰਡ ਮਿੱਲ ਸੰਘ (ਇਸਮਾ) ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੂੰ ਈਥੇਨਾਲ ਮੁੱਲ ਨਿਰਧਾਰਣ ਲਈ ਲੰਬੀ ਮਿਆਦ ਦੀ ਨੀਤੀ ਅਤੇ ਫਾਰਮੂਲਾ ਲਿਆਉਣਾ ਚਾਹੀਦਾ ਹੈ। ਇਸ ਨਾਲ ਖੰਡ ਮਿੱਲਾਂ ਲਗਭਗ 400 ਕਰੋੜ ਲਿਟਰ ਸਮਰੱਥਾ ਵਿਸਤਾਰ ਕਰਨ ਨੂੰ ਲੈ ਕੇ ਉਤਸ਼ਾਹਿਤ ਹੋਣਗੀਆਂ। ਇਸ ਸਮਰੱਥਾ ਵਿਸਤਾਰ ਲਈ 17,500 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਦੀ ਲੋੜ ਪਵੇਗੀ। ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਮਾਰਕੀਟਿੰਗ ਸਾਲ 2023-24 ਲਈ ਖੰਡ ਦੀ ਮੰਗ-ਸਪਲਾਈ ਦੀ ਸਥਿਤੀ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਸਮਾ ਦੇ ਪ੍ਰਧਾਨ ਆਦਿਤਿਆ ਝੁਨਝੁਨਵਾਲਾ ਨੇ ਇਹ ਵੀ ਮੰਗ ਕੀਤੀ ਕਿ ਉਤਪਾਦਨ ਲਾਗਤਾਂ ਵਿਚ ਵਾਧੇ ਦੇ ਮੱਦੇਨਜ਼ਰ ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ 38 ਰੁਪਏ ਪ੍ਰਤੀ ਕਿਲੋ ਤੱਕ ਵਧਾਇਆ ਜਾਣਾ ਚਾਹੀਦਾ ਹੈ ਜੋ ਮੌਜੂਦਾ ਸਮੇਂ ਵਿਚ 31 ਰੁਪਏ ਪ੍ਰਤੀ ਕਿਲੋ ਹੈ।

ਇਹ ਵੀ ਪੜ੍ਹੋ : ਰਿਲਾਇੰਸ ਨੇ ਲਾਂਚ ਕੀਤਾ Jio AirFiber, ਦੇਸ਼ ਦੇ ਹਰ ਕੋਨੇ 'ਚ ਪਹੁੰਚੇਗਾ ਹਾਈ ਸਪੀਡ ਇੰਟਰਨੈੱਟ

ਇਹ ਵੀ ਪੜ੍ਹੋ :  LIC ਕਰਮਚਾਰੀਆਂ-ਏਜੰਟਸ ਲਈ ਖੁਸ਼ਖਬਰੀ, ਗ੍ਰੈਚੁਟੀ ਲਿਮਟ ਵਧਾ ਕੇ ਕੀਤੀ 5 ਲੱਖ ਰੁਪਏ

ਉਨ੍ਹਾਂ ਨੇ ਕਿਹਾ ਕਿ ਇਸਮਾ ਪ੍ਰਮੁੱਖ ਉਤਪਾਦਕ ਸੂਬਿਆਂ ’ਚ ਗੰਨਾ ਖੇਤਰ ਦੇ ਸੈਟੇਲਾਈਟ ਚਿੱਤਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਨਵੰਬਰ ਦੌਰਾਨ ਮਾਰਕੀਟਿੰਗ ਸਾਲ 2023-24 (ਅਕਤੂਬਰ-ਸਤੰਬਰ) ਲਈ ਖੰਡ ਉਤਪਾਦਨ ਦਾ ਤਾਜ਼ਾ ਅਨੁਮਾਨ ਜਾਰੀ ਕਰੇਗਾ। ਉਸ ਤੋਂ ਬਾਅਦ ਹੀ ਮੁਲਾਂਕਣ ਕਰ ਸਕੇਗਾ ਕਿ ਕੀ ਖੰਡ ਅਤੇ ਈਥੇਨਾਲ ਦੀ ਘਰੇਲੂ ਮੰਗ ਨੂੰ ਪੂਰਾ ਕਰਨ ਤੋਂ ਬਾਅਦ ਐਕਸਪੋਰਟ ਲਈ ਕੋਈ ਵਾਧੂ ਖੰਡ ਦੀ ਮਾਤਰਾ ਰਹਿੰਦੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ :  ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼ ਜਾਰੀ

ਇਹ ਵੀ ਪੜ੍ਹੋ :  PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News