ਸ਼ੇਅਰ ਬਾਜ਼ਾਰ ’ਚ MF ਦੀ ਬਜਾਏ ਸਿੱਧਾ ਨਿਵੇਸ਼ ਕਰਨਾ ਪਸੰਦ ਕਰਦੇ ਹਨ ਜ਼ਿਆਦਾਤਰ ਨੌਜਵਾਨ

Tuesday, Nov 12, 2024 - 05:08 PM (IST)

ਨਵੀਂ ਦਿੱਲੀ (ਭਾਸ਼ਾ) - ਸ਼ੇਅਰ ਬਾਜ਼ਾਰ ’ਚ ਨਿਵੇਸ਼ ਕਰਨ ਦਾ ਮਿਊਚੁਅਲ ਫੰਡ ਭਾਵੇਂ ਇਕ ਬਿਹਤਰ ਜ਼ਰੀਆ ਹੈ ਪਰ ਤਾਜ਼ਾ ਸਰਵੇ ਰਿਪੋਰਟ ਕਹਿੰਦੀ ਹੈ ਕਿ ਨੌਜਵਾਨ ਨਿਵੇਸ਼ਕਾਂ ਦਾ ਇਕ ਵੱਡਾ ਤਬਕਾ ਮਿਊਚੁਅਲ ਫੰਡ (ਐੱਮ. ਐੱਫ.) ਦਾ ਰਸਤਾ ਅਪਨਾਉਣ ਦੀ ਬਜਾਏ ਸਿੱਧੇ ਸ਼ੇਅਰ ਬਾਜ਼ਾਰਾਂ ’ਚ ਨਿਵੇਸ਼ ਕਰਨਾ ਪਸੰਦ ਕਰਦਾ ਹੈ।

ਇਹ ਵੀ ਪੜ੍ਹੋ :      ਭਾਰਤੀਆਂ ਨੂੰ ਲੁਭਾਉਣ ਲਈ ਸ਼੍ਰੀਲੰਕਾ ਨੇ ਲਿਆ 'ਰਾਮਾਇਣ' ਦਾ ਸਹਾਰਾ, ਵੀਡੀਓ ਹੋ ਰਿਹੈ ਖੂਬ ਵਾਇਰਲ

ਵਿੱਤੀ ਤਕਨੀਕੀ ਬ੍ਰੋਕਰੇਜ ਕੰਪਨੀ ਏਂਜਲ ਵਨ ਦੀ ਪਹਿਲ ਫਿਨ ਵਨ ਦੀ ਰਿਪੋਰਟ ਮੁਤਾਬਕ, 93 ਫ਼ੀਸਦੀ ਬਾਲਿਗ ਨੌਜਵਾਨ ਲਗਾਤਾਰ ਬੱਚਤ ਕਰਦੇ ਹਨ, ਜਿਨ੍ਹਾਂ ’ਚੋਂ ਜ਼ਿਆਦਾ ਆਪਣੀ ਮਹੀਨਾਵਾਰੀ ਕਮਾਈ ਦਾ 20 ਤੋਂ 30 ਫ਼ੀਸਦੀ ਬਚਾਉਂਦੇ ਹਨ।

ਇਹ ਵੀ ਪੜ੍ਹੋ :      AIR INDIA ਦਾ ਵੱਡਾ ਫੈਸਲਾ, ਹਿੰਦੂ-ਸਿੱਖਾਂ ਨੂੰ ਨਹੀਂ ਮਿਲੇਗਾ ਇਹ ਭੋਜਨ

ਰਵਾਇਤੀ ਬਦਲਾਂ ਨੂੰ ਤਰਜੀਹ

ਸਰਵੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਸ਼ੇਅਰ ਉਨ੍ਹਾਂ ਦਾ ਪਸੰਦੀਦਾ ਨਿਵੇਸ਼ ਬਦਲ ਹੈ। ਸਰਵੇਖਣ ’ਚ ਸ਼ਾਮਲ 45 ਫ਼ੀਸਦੀ ਲੋਕਾਂ ਨੇ ਇਨ੍ਹਾਂ ਨੂੰ ਫਿਕਸਡ ਡਿਪਾਜ਼ਿਟ (ਐੱਫ. ਡੀ.) ਜਾਂ ਸੋਨੇ ਵਰਗੇ ਜ਼ਿਆਦਾ ਰਵਾਇਤੀ ਬਦਲਾਂ ਨੂੰ ਤਰਜੀਹ ਦਿੱਤੀ ਹੈ। ਮੌਜੂਦਾ ਸਮੇਂ ’ਚ 58 ਫ਼ੀਸਦੀ ਨੌਜਵਾਨ ਭਾਰਤੀ ਨਿਵੇਸ਼ਕ ਸ਼ੇਅਰਾਂ ’ਚ ਨਿਵੇਸ਼ ਕਰਦੇ ਹਨ, ਜਦੋਂ ਕਿ 39 ਫ਼ੀਸਦੀ ਮਿਊਚੁਅਲ ਫੰਡ ’ਚ ਨਿਵੇਸ਼ ਕਰਨਾ ਪਸੰਦ ਕਰਦੇ ਹਨ।

ਬ੍ਰੋਕਰੇਜ ਕੰਪਨੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਫਿਕਸਡ ਡਿਪਾਜ਼ਿਟ (22 ਫ਼ੀਸਦੀ) ਅਤੇ ਰੈਕਰਿੰਗ ਡਿਪਾਜ਼ਿਟ (26 ਫ਼ੀਸਦੀ) ਵਰਗੇ ਸੁਰੱਖਿਅਤ ਬਦਲਾਂ ਨੂੰ ਉਮੀਦ ਤੋਂ ਘੱਟ ਅਪਨਾਇਆ ਜਾ ਰਿਹਾ ਹੈ। ਇਹ ਨੌਜਵਾਨਾਂ ’ਚ ਉੱਚ ‘ਰਿਟਰਨ’ ਅਤੇ ਸਥਿਰ ਬੱਚਤ ਵਿਚਾਲੇ ਸੰਤੁਲਿਤ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :      ਅੱਜ ਆਖ਼ਰੀ ਉਡਾਣ ਭਰਨਗੇ Vistara ਦੇ ਜਹਾਜ਼, 17 ਸਾਲਾਂ 'ਚ 5 ਏਅਰਲਾਈਨਜ਼ ਨੇ ਕਿਹਾ ਅਲਵਿਦਾ

ਇਕਵਿਟੀ ਮਿਊਚੁਅਲ ਫੰਡ ’ਚ ਰਿਕਾਰਡ 41,887 ਕਰੋੜ ਰੁਪਏ ਦਾ ਨਿਵੇਸ਼

ਇਕਵਿਟੀ ਮਿਊਚੁਅਲ ਫੰਡ ’ਚ ਅਕਤੂਬਰ ’ਚ 41,887 ਕਰੋਡ਼ ਰੁਪਏ ਦਾ ਰਿਕਾਰਡ ਨਿਵੇਸ਼ ਆਇਆ ਹੈ। ਇਹ ਮਹੀਨਾਵਾਰ ਆਧਾਰ ’ਤੇ 21 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੈ। ਇਸ ਨੂੰ ਖੇਤਰ ਆਧਾਰਿਤ ਫੰਡਾਂ ’ਚ ਮਜ਼ਬੂਤ ਨਿਵੇਸ਼ ਨਾਲ ਬਲ ਮਿਲਿਆ ਹੈ। ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ (ਐਂਫੀ) ਦੇ ਅੰਕੜਿਆਂ ਅਨੁਸਾਰ ਇਹ ਸ਼ੇਅਰਾਂ ’ਚ ਨਿਵੇਸ਼ ਕਰਨ ਵਾਲੇ ਫੰਡਾਂ ’ਚ ਸ਼ੁੱਧ ਪ੍ਰਵਾਹ ਦਾ ਲਗਾਤਾਰ 44ਵਾਂ ਮਹੀਨਾ ਹੈ, ਜੋ ਨਿਵੇਸ਼ਕਾਂ ਵਿਚਾਲੇ ਮਿਊਚੁਅਲ ਫੰਡ ਦੀ ਵਧਦੀ ਖਿੱਚ ਨੂੰ ਦਰਸਾਉਂਦਾ ਹੈ। ਜਰਮੀਨੇਟ ਇਨਵੈਸਟਰ ਸਰਵਿਸਿਜ਼ ਦੇ

ਸਹਿ-ਬਾਨੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੰਤੋਸ਼ ਜੋਸਫ ਨੇ ਕਿਹਾ, ‘‘ਅਕਤੂਬਰ ਦੇ ਅੰਕੜੇ ਖਾਸ ਤੌਰ ’ਤੇ ਬਾਜ਼ਾਰ ’ਚ ਭਾਰੀ ਗਿਰਾਵਟ ਨੂੰ ਵੇਖਦੇ ਹੋਏ ਵਾਕਈ ਅਸਾਧਾਰਣ ਹਨ। ਇਸ ਸਾਲ ਜਿੱਥੇ ਬਾਜ਼ਾਰ ਦੇ ਮਜ਼ਬੂਤ ਪ੍ਰਦਰਸ਼ਨ ਕਾਰਨ ਇਕਵਿਟੀ ਪ੍ਰਵਾਹ ’ਚ ਤੇਜ਼ੀ ਆਈ ਸੀ, ਉਥੇ ਹੀ, ਅਕਤੂਬਰ ’ਚ ਇਸ ’ਚ ਭਾਰੀ ਉਲਟਫੇਰ ਦੇਖਣ ਨੂੰ ਮਿਲਿਆ।’’

ਇਹ ਵੀ ਪੜ੍ਹੋ :      Bank Holidays: 12 ਨਵੰਬਰ ਨੂੰ ਬੰਦ ਰਹਿਣਗੇ ਸਾਰੇ ਬੈਂਕ, ਜਾਣੋ ਕਿਉਂ ਦਿੱਤੀ RBI ਨੇ ਛੁੱਟੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News