IL&FS ਦੀਆਂ ਜਾਇਦਾਦਾਂ ਦੀ ਖਰੀਦ ਲਈ 30 ਤੋਂ ਜ਼ਿਆਦਾ ਸੰਸਥਾਵਾਂ ਨੇ ਦਿਖਾਈ ਦਿਲਚਸਪੀ

Thursday, Jan 10, 2019 - 01:59 PM (IST)

ਨਵੀਂ ਦਿੱਲੀ — ਕਰਜ਼ੇ ਦੇ ਬੋਝ ਥੱਲ੍ਹੇ ਦੱਬੀ ਕੰਪਨੀ IL&FS ਨੇ ਵੀਰਵਾਰ ਨੂੰ ਕਿਹਾ ਕਿ ਘਰੇਲੂ ਸੜਕ ਕਾਰੋਬਾਰ ਦੀ ਉਸਦੀ 22 ਸੰਪਤੀਆਂ ਨੂੰ ਖਰੀਦਣ 'ਚ 30 ਤੋਂ ਜ਼ਿਆਦਾ ਸੰਸਥਾਵਾਂ ਨੇ ਦਿਲਚਸਪੀ ਦਿਖਾਈ ਹੈ।  ਕੰਪਨੀ ਪੈਸੇ ਕਮਾਉਣ ਲਈ ਆਪਣੀ ਜਾਇਦਾਦ ਦੀ ਵਿਕਰੀ ਕਰ ਰਹੀ ਹੈ। ਕੰਪਨੀ ਨੇ ਬੰਬਈ ਸਟਾਕ ਮਾਰਕੀਟ ਨੂੰ ਕਿਹਾ ਹੈ , 'IL&FS ਨੂੰ ਆਪਣੀ ਸਬਸਿਡਰੀ IL&FS ਟਰਾਂਸਪੋਟੇਸ਼ਨ ਨੈਟਵਰਕ ਦੇ ਘਰੇਲੂ ਸੜਕ ਕਾਰੋਬਾਰ ਦੀ ਸੰਪਤੀ ਨੂੰ ਖਰੀਦਣ ਲਈ ਸੰਭਾਵੀਂ ਖਰੀਦਦਾਰ ਤੋਂ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ। 22 ਜਾਇਦਾਦਾਂ ਦੀ ਖਰੀਦ ਲਈ 30 ਤੋਂ ਜ਼ਿਆਦਾ ਸੰਸਥਾਵਾਂ ਨੇ ਦਿਲਚਸਪੀ ਦਿਖਾਈ ਹੈ। ਕੰਪਨੀ ਨੇ ਇਨ੍ਹਾਂ ਜਾਇਦਾਦ ਦੀ ਵਿਕਰੀ ਦੀ ਪ੍ਰਕਿਰਿਆ 18 ਦਸੰਬਰ ਨੂੰ ਸ਼ੁਰੂ ਕੀਤੀ ਸੀ। ਇਨ੍ਹਾਂ ਜਾਇਦਾਦਾਂ ਲਈ ਬੋਲੀ ਲਗਾਉਣ ਦੀ ਆਖ਼ਰੀ ਤਾਰੀਖ 8 ਜਨਵਰੀ ਸੀ। ਕੰਪਨੀ ਨੇ ਕਿਹਾ, ' ਉਪਲੱਬਧ ਬੋਲੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਬੋਲੀਆਂ ਰਣਨੀਤਕ ਅਤੇ ਵਿੱਤੀ ਖੇਤਰਾਂ ਤੋਂ ਪ੍ਰਾਪਤ ਹੋਈਆਂ ਹਨ। ਯੋਗ ਬੋਲੀ ਲਗਾਉਣ ਵਾਲਿਆਂ ਨੂੰ ਕਾਰੋਬਾਰੀ ਸਬੰਧਿਤ ਜਾਣਕਾਰੀ ਦੀ ਸਮੀਖਿਆ ਦੇਣ ਲਈ ਬੁਲਾਇਆ ਜਾਵੇਗਾ ਤਾਂ ਜੋ ਉਹ ਵਪਾਰਕ ਬੋਲੀ ਲਗਾ ਸਕਣ।


Related News