29 ਲੱਖ ਤੋਂ ਜ਼ਿਆਦਾ ਨੇ ਹੁਣ ਤੱਕ GST ਦਾ ਕੀਤਾ ਭੁਗਤਾਨ

Saturday, Aug 26, 2017 - 11:46 AM (IST)

29 ਲੱਖ ਤੋਂ ਜ਼ਿਆਦਾ ਨੇ  ਹੁਣ ਤੱਕ GST ਦਾ ਕੀਤਾ ਭੁਗਤਾਨ

ਨਵੀਂ ਦਿੱਲੀ—ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਪ੍ਰਣਾਲੀ ਦੇ ਤਹਿਤ ਹੁਣ ਤੱਕ 29 ਲੱਖ ਤੋਂ ਜ਼ਿਆਦਾ ਫਰਮਾ ਨੇ ਆਪਣਾ ਪਹਿਲਾਂ ਟੈਕਸ ਰਿਟਰਨ ਦਾਖਲ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਨਵੀਂ ਅਸਿੱਧੀ ਟੈਕਸ ਪ੍ਰਣਾਲੀ ਜੀ. ਐੱਸ.ਟੀ. ਦੇ ਤਹਿਤ ਪਹਿਲੀ ਮਾਸਿਕ ਰਿਟਰਨ ਦਾਖਲ ਕਰਨ ਦੀ ਸਮੇਂ ਸੀਮਾ ਖਤਮ ਹੋ ਰਹੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਅੱਜ ਦਿਨ ਦੀ ਸ਼ੁਰੂਆਤ ਦੇ ਸਮੇਂ 29.64 ਲੱਖ ਤੋਂ ਜ਼ਿਆਦਾ ਰਿਟਰਨ ਦਾਖਲ ਕੀਤੀ ਗਈ ਹੈ। 
ਉਨ੍ਹਾਂ ਕਿਹਾ ਕਿ ਅਨੁਮਾਨਤ ਸਮੇਂ ਸੀਮਾ ਖਤਮ ਹੋਣ ਤੱਕ 15-20 ਲੱਖ ਰਿਟਰਨ ਹੋਰ ਦਾਖਲ ਕਰ ਦਿੱਤੇ ਜਾਣਗੇ। ਜੀ. ਐੱਸ. ਟੀ. ਦੇ ਤਹਿਤ ਫਰਮਾ ਅਤੇ ਇਕਾਈਆਂ ਨੂੰ ਮਾਸਿਕ ਵਿਕਰੀ ਦੀ ਰਿਟਰਨ ਦਾਖਲ ਕਰਨੀ ਹੋਵੇਗੀ ਅਤੇ ਟੈਕਸਾਂ ਦਾ ਆਨਲਾਈਨ ਭੁਗਤਾਨ ਕਰਨਾ ਹੋਵੇਗਾ। ਜੀ.ਐੱਸ. ਟੀ. ਦਾ ਲਾਗੂ ਕਰਨ ਇਕ ਜੁਲਾਈ ਤੋਂ ਕੀਤਾ ਗਿਆ ਅਤੇ ਇਹ ਪਹਿਲੀ ਰਿਟਰਨ ਸੀ ਇਸ ਲਈ ਸਰਕਾਰ ਨੇ ਕੰਪਨੀਆਂ ਨੂੰ ਜ਼ਿਆਦਾ ਸਮਾਂ ਪ੍ਰਦਾਨ ਕੀਤਾ ਗਿਆ। 
ਜੀ. ਐੱਸ. ਟੀ. ਨੈੱਟਵਰਕ ਨੇ ਅੰਤਿਮ ਸਮੇਂ 'ਚ ਜੀ. ਐੱਸ.ਟੀ. ਐੱਨ. ਪੋਰਟਲ 'ਚ ਕਿਸੇ ਤਰ੍ਹਾਂ ਰੁਕਾਵਟ ਨੂੰ ਟਾਲਣ ਲਈ ਤਿਆਰੀਆਂ ਕੀਤੀਆਂ ਹਨ। ਪਿਛਲੇ ਸ਼ਨੀਵਾਰ ਨੂੰ ਪੋਰਟਲ ਠੱਪ ਹੋ ਗਿਆ ਸੀ ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਟੈਕਸ ਰਿਟਰਨ ਦਾਖਲ ਕਰਨ ਦੀ ਸਮੇਂ ਸੀਮਾ ਪੰਜ ਦਿਨ, 25 ਅਗਸਤ ਤੱਕ ਵਧਾ ਦਿੱਤੀ। 
ਪਿਛਲੀ 23 ਅਗਸਤ ਤੱਕ 48 ਲੱਖ ਟੈਕਸਦਾਤਾਵਾਂ ਨੇ ਆਪਣੇ ਵਿਕਰੀ ਅੰਕੜਿਆਂ ਨੂੰ ਪੋਰਟਲ 'ਤੇ ਪਾ ਦਿੱਤਾ ਸੀ। ਹੁਣ ਉਹ ਰਿਟਰਨ ਦਾਖਲ ਕਰਨ ਅਤੇ ਟੈਕਸ ਦਾ ਭੁਗਤਾਨ ਕਰਨ ਤੋਂ ਕੁਝ ਹੀ ਕਦਮ ਦੀ ਦੂਰੀ 'ਤੇ ਹੈ। ਇਨ੍ਹਾਂ ਰਿਟਰਨਾਂ ਅਨੁਮਾਨਤ 50,000 ਕਰੋੜ ਰੁਪਏ ਦਾ ਟੈਕਸ ਮਿਲਣ ਦਾ ਅਨੁਮਾਨ ਹੈ।


Related News