ਪੈਸੇ ਉਡਾਣ ਦੀ ਹੈ ਆਦਤ ਤਾਂ ਬਚਤ ਕਰਨ ਲਈ ਅਪਣਾਓ ਇਹ ਤਰੀਕਾ

12/05/2019 1:30:51 PM

ਨਵੀਂ ਦਿੱਲੀ — ਕੁਝ ਲੋਕ ਆਪਣੀਆਂ ਆਦਤਾਂ ਤੋਂ ਮਜ਼ਬੂਰ ਹੁੰਦੇ ਹਨ ਅਤੇ ਚਾਹੁੰਦੇ ਹੋਏ ਵੀ ਬਚਤ ਨਹੀਂ ਕਰ ਪਾਉਂਦੇ। ਇਸ ਤੋਂ ਇਲਾਵਾ ਕੁਝ ਲੋਕ ਬਚਾ ਵੀ ਲੈਂਦੇ ਹਨ ਅਤੇ ਆਪਣੇ ਬਜਟ ਦੇ ਹਿਸਾਬ ਨਾਲ ਪੈਸੇ ਖਰਚ ਕਰਦੇ ਹਨ, ਖਰਚਿਆਂ 'ਚ ਕਟੌਤੀ ਵੀ ਕਰਦੇ ਹਨ ਪਰ ਫਿਰ ਵੀ ਸੇਵਿੰਗ ਨਹੀਂ ਹੁੰਦੀ। ਇਨ੍ਹਾਂ ਸਾਰਿਆਂ ਤੋਂ ਹਟ ਕੇ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਕਿ ਜਿਨ੍ਹਾਂ ਦਾ ਖਰਚੇ ਦੇ ਮਾਮਲੇ 'ਚ ਹੱਥ ਬਹੁਤ ਖੁੱਲ੍ਹਾ ਹੁੰਦਾ ਹੈ ਅਤੇ ਬਚਤ ਦੀ ABC ਵੀ ਨਹੀਂ ਜਾਣਦੇ। ਪਰ ਜੇਕਰ ਕੁਝ ਸਥਿਤੀਆਂ 'ਚ ਬਚਤ ਕਰਨੀ ਵੀ ਹੋਵੇ ਤਾਂ ਇਸ ਲਈ ਕੁਝ ਖਾਸ ਤਰੀਕੇ ਅਪਣਾਉਣੇ ਹੋਣਗੇ। ਕੁਝ ਕਦਮ ਚੁੱਕਣੇ ਪੈਣਗੇ ਜਿਸ ਨਾਲ ਤੁਸੀਂ ਆਪਣੇ ਖਰਚਿਆਂ ਦੀ ਲਗਾਮ ਕੱਸ ਸਕੋ ਜਾਂ ਫਿਰ ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਕਿ ਤੁਸੀਂ ਅਸਰਦਾਰ ਤਰੀਕੇ ਨਾਲ ਬਚਤ ਕਰ ਸਕੋ।

ਸਮਝੋ ਖਰਚੇ ਦੀ ABC ਬਾਰੇ

ਸਭ ਤੋਂ ਪਹਿਲਾਂ ਆਪਣੀਆਂ ਆਦਤਾਂ ਨੂੰ ਸਮਝੋ। ਅਜਿਹਾ ਕਿਹੜਾ ਸਮਾਂ ਹੁੰਦਾ ਹੈ ਜਦੋਂ ਤੁਸੀਂ ਜ਼ਿਆਦਾ ਖਰਚਾ ਕਰਦੇ ਹੋ। ਆਪਣਾ ਸ਼ਾਪਿੰਗ ਮੂਡ ਪਛਾਣੋ। ਇਹ ਸਮਝੋ ਕਿ ਤੁਸੀਂ ਕਿਸੇ ਪ੍ਰੈਸ਼ਰ 'ਚ ਆ ਕੇ ਫਾਲਤੂ ਦੀ ਖਰੀਦਦਾਰੀ ਤਾਂ ਨਹੀਂ ਕਰ ਰਹੇ। ਇਹ ਸਾਰੀਆਂ ਗੱਲਾਂ ਜੇਕਰ ਸਮਝ ਲਵੋਗੇ ਤਾਂ ਤੁਸੀਂ ਆਪਣੇ ਆਪ 'ਤੇ ਕਾਬੂ ਰੱਖ ਸਕੋਗੇ।

ਆਪਣੇ ਖਰਚੇ ਦਾ ਟ੍ਰੈਕ ਰੱਖੋ

ਤੁਸੀਂ ਕਿਹੜੀਆਂ ਚੀਜਾਂ 'ਤੇ ਖਰਚਾ ਕਰ ਰਹੇ ਹੋ, ਤੁਹਾਡੀਆਂ ਕੀ ਜ਼ਰੂਰਤਾਂ ਹਨ, ਕਿੰਨਾ ਖਰਚਿਆਂ ਨੂੰ ਅਜੇ ਟਾਲਿਆ ਜਾ ਸਕਦਾ ਹੈ, ਕਿਹੜੇ ਖਰਚਿਆਂ ਦੇ ਸਸਤੇ ਵਿਕਲਪ ਮੌਜੂਦ ਹਨ ਇਨ੍ਹਾਂ ਜ਼ਰੂਰਤਾਂ ਨੂੰ ਟ੍ਰੈਕ ਕਰਕੇ ਤੁਸੀਂ ਆਪਣੇ ਪੈਸੇ ਬਚਾ ਸਕਦੇ ਹੋ। ਜਦੋਂ ਤੁਹਾਨੂੰ ਪਤਾ ਹੋਵੇਗਾ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ ਤਾਂ ਤੁਸੀਂ ਬਿਹਤਰ ਤਰੀਕੇ ਨਾਲ ਮੈਨੇਜ ਕਰ ਸਕੋਗੇ।

ਆਪਣੀ ਆਮਦਨੀ ਦੇ ਹਿਸਾਬ ਨਾਲ ਬਣਾਓ ਆਪਣਾ ਬਜਟ

ਤੁਹਾਡੇ ਕੋਲ ਆਪਣੇ ਖਰਚੇ ਦਾ ਪਲਾਨ ਹੋਣਾ ਚਾਹੀਦਾ ਹੈ। ਆਪਣੀ ਆਮਦਨੀ ਅਤੇ ਖਰਚੇ ਦਾ ਅਨੁਪਾਤ ਕੱਢੋ ਅਤੇ ਉਸਦੇ ਹਿਸਾਬ ਨਾਲ ਹੀ ਆਪਣਾ ਬਜਟ ਬਣਾਓ। ਇਸ ਲਈ ਆਪਣੇ ਪਿਛਲੇ ਮਹੀਨੇ ਦੇ ਬਜਟ ਅਤੇ ਖਰਚੇ ਵੀ ਚੈੱਕ ਕਰੋ ਤਾਂ ਜੋ ਅਗਲੇ ਮਹੀਨੇ ਦੀ ਪਲਾਨਿੰਗ ਕਰ ਸਕੋ।

ਡਿਜੀਟਲ ਤਾਂ ਠੀਕ ਹੈ ਪਰ ਕੈਸ਼ ਕਿਫਾਇਤੀ ਹੈ

ਜੇਕਰ ਲੋਜਿਕ ਨਾਲ ਸੋਚੋ ਤਾਂ ਕਾਰਡ ਅਤੇ ਡਿਜੀਟਲ ਟਰਾਂਜੈਕਸ਼ਨ 'ਤੇ ਨਿਰਭਰ ਹੋਣ ਦੀ ਬਜਾਏ ਕੈਸ਼ 'ਤੇ ਭਰੋਸਾ ਰੱਖੋ ਤਾਂ ਕਈ ਮਾਮਲਿਆਂ ਵਿਚ ਫਜ਼ੂਲਖਰਚੀ ਨਹੀਂ ਹੋਵੇਗੀ। ਤੁਹਾਡੇ ਕੋਲ ਜਿੰਨਾ ਕੈਸ਼ ਹੋਵੇਗਾ ਤੁਸੀਂ ਉਨ੍ਹਾਂ ਹੀ ਖਰਚ ਕਰੋਗੇ। ਕ੍ਰੈਡਿਟ ਕਾਰਡ ਸਵਾਈਪ ਕਰਕੇ ਤੁਸੀਂ ਉਹ ਪੈਸਾ ਖਰਚ ਕਰਨ ਤੋਂ ਬਚ ਜਾਵੋਗੇ ਜਿਹੜਾ ਕਿ ਤੁਹਾਡੇ ਕੋਲ ਹੈ ਹੀ ਨਹੀਂ। ਇਹ ਵੀ ਬਿਹਤਰ ਵਿਕਲਪ ਹੈ ਕਿ ਤੁਸੀਂ ਕ੍ਰੈਡਿਟ ਕਾਰਡ ਦਾ ਇਸਤੇਮਾਲ ਸਿਰਫ ਐਮਰਜੈਂਸੀ ਸਮੇਂ ਲਈ ਰਾਖਵਾਂ ਰੱਖ ਲਓ। ਆਪਣੇ ਸ਼ਾਰਟ ਟਰਮ ਫਾਈਨੈਂਸ਼ਿਅਲ ਗੋਲ ਸੈੱਟ ਕਰਨ ਨਾਲ ਤੁਹਾਡੇ ਅੰਦਰ ਕੰਟਰੋਲ ਆਉਂਦਾ ਹੈ। ਆਪਣਾ ਗੋਲ ਸੈੱਟ ਕਰਕੇ ਤੁਸੀਂ ਖਰਚਾ ਕਰਦੇ ਸਮੇਂ ਇਹ ਯਾਦ ਰੱਖੋਗੇ ਕਿ ਇਸ ਹੱਦ ਤੋਂ ਜ਼ਿਆਦਾ ਖਰਚਾ ਨਹੀਂ ਕਰਨਾ ਹੈ । 


Related News