FDI ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ ਮਲਟੀ ਨੈਸ਼ਨਲ ਈ-ਕਾਮਰਸ ਕੰਪਨੀਆਂ : ਕੈਟ

Wednesday, Mar 16, 2022 - 03:49 PM (IST)

FDI ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ ਮਲਟੀ ਨੈਸ਼ਨਲ ਈ-ਕਾਮਰਸ ਕੰਪਨੀਆਂ : ਕੈਟ

ਨਵੀਂ ਦਿੱਲੀ– ਵਪਾਰੀਆਂ ਦੇ ਪ੍ਰਮੁੱਖ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਕਿਹਾ ਕਿ ਕੁੱਝ ਮਲਟੀ ਨੈਸ਼ਨਲ ਈ-ਕਾਮਹਰਸ ਕੰਪਨੀਆਂ ਸਿੱਧੇ ਵਿਦੇਸ਼ੀ ਨਿਵੇਸ਼ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦਾ ਯਤਨ ਕਰ ਰਹੀਆਂ ਹਨ। ਕੈਟ ਨੇ ਅਜਿਹੀਆਂ ਕੰਪਨੀਆਂ ਖਿਲਾਫ ਸਖਤ ਇਨਫੋਰਸਮੈਂਟ ਕਾਰਵਾਈ ਦੀ ਮੰਗ ਕੀਤੀ ਹੈ। ਕੈਟ ਨੇ ਈ-ਕਾਮਰਸ ਨੀਤੀ ’ਤੇ ਵ੍ਹਾਈਟ ਪੇਪਰ ਜਾਰੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਕੰਪਨੀਆਂ ਕੋਲ ਭਾਰੀ ਪੂੰਜੀ ਦਾ ਲਾਭ ਹੈ।

ਵਪਾਰੀਆਂ ਦੇ ਸੰਗਠਨ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਨੇ ‘ਵਿਕ੍ਰੇਤਾਵਾਂ ਨਾਲ ਮਾਰਕੀਟ ਪਲੇਸ ’ਤੇ ਆਪਣੇ ਸਬੰਧਾਂ ਨੂੰ ਇਸ ਤਰ੍ਹਾਂ ਬਣਾਇਆ ਹੋਇਆ ਹੈ ਕਿ ਉਹ ਆਪਣੇ ਮੰਚ ’ਤੇ ਵਿਕ੍ਰੇਤਾ ਜਾਂ ਭੰਡਾਰ (ਇਨਵੈਂਟਰੀ) ’ਤੇ ਕੰਟਰੋਲ ਕਰਨ ਦੀ ਸਥਿਤੀ ’ਚ ਹਨ ਅਤੇ ਨਾਲ ਹੀ ਇਨਫੋਰਸਮੈਂਟ ਏਜੰਸੀਆਂ ਦੀ ਜਾਂਚ ਤੋਂ ਵੀ ਬਚ ਨਿਕਲਦੀਆਂ ਹਨ। ਕੈਟ ਨੇ ਕਿਹਾ ਕਿ ਵਿਕ੍ਰੇਤਾਵਾਂ ’ਤੇ ਇਸ ਤਰ੍ਹਾਂ ਦੇ ਕੰਟਰੋਲ ਜਾਂ ਮਲਕੀਅਤ ਦੀ ਆੜ ’ਚ ਇਹ ਮੁੱਦਾ ਸਿਰਫ ਐੱਫ. ਡੀ. ਆਈ. ਨੀਤੀ ਦੀ ਉਲੰਘਣਾ ਨਹੀਂ ਹੈ ਸਗੋਂ ਮੁਕਾਬਲੇ ਵਿਰੋਧੀ ਅਮਲਾਂ ਦਾ ਵੀ ਹੈ।


author

Rakesh

Content Editor

Related News