ਨੌਕਰੀਪੇਸ਼ਾ ਵਾਲਿਆਂ ਲਈ ਸਰਕਾਰ ਵਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ, ਨਾ ਮੰਨਣ 'ਤੇ ਹੋ ਸਕਦੈ ਨੁਕਸਾਨ

Thursday, Oct 01, 2020 - 10:41 AM (IST)

ਨਵੀਂ ਦਿੱਲੀ : ਕੋਰੋਨਾ ਨਾਲ ਲਾਪ੍ਰਵਾਹੀ ਤੁਹਾਡੇ ਮੁਲਾਂਕਣ 'ਤੇ ਅਸਰ ਪਾ ਸਕਦੀ ਹੈ। ਦਫ਼ਤਰ ਵਿਚ ਸਮਾਜਕ ਦੂਰੀ ਦਾ ਪਾਲਣ ਨਾ ਕਰਨ, ਲੰਚ ਸਾਂਝਾ ਕਰਨ ਜਾਂ ਫਿਰ ਕੰਪਨੀ ਦੇ ਹੁਕਮਾਂ ਦੀ ਅਣਦੇਖੀ ਕਰਨ 'ਤੇ ਤੁਹਾਡੇ ਕੰਮਾਂ ਦਾ ਮੁਲਾਂਕਣ ਰੁੱਕ ਸਕਦਾ ਹੈ। ਕਿਰਤ ਮੰਤਰਾਲੇ ਨੇ ਨਵੇਂ ਦਿਸ਼ਾ-ਨਿਰਦੇਸ਼ ਜ਼ਾਰੀ ਕੀਤੇ ਗਏ ਹਨ। ਇਸ 'ਤੇ ਕਿਰਤ ਮੰਤਰਾਲਾ ਨਾਲ ਸਬੰਧਤ ਡੀ.ਜੀ.ਐਚ.ਐਸ. ਨੇ ਸੇਫ ਵਰਕਪਲੇਸ ਲਈ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ।

ਇਹ ਵੀ ਪੜ੍ਹੋ: ਸੋਨੇ ਦੀ ਕੀਮਤ 'ਚ ਗਿਰਾਵਟ ਨਿਵੇਸ਼ਕਾਂ ਲਈ ਚੰਗਾ ਮੌਕਾ

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਸਮਾਜਕ ਦੂਰੀ ਅਤੇ ਕੰਪਨੀ ਦੇ ਹੁਕਮਾਂ ਦਾ ਪਾਲਣ ਜ਼ਰੂਰੀ ਹੋਵੇਗਾ। ਇਸ ਵਿਚ ਸੀ.ਸੀ.ਟੀ.ਵੀ. ਜ਼ਰੀਏ ਕਾਮਿਆਂ 'ਤੇ ਨਜ਼ਰ ਰੱਖਣ ਦੇ ਵੀ ਹੁਕਮ ਦਿੱਤੇ ਗਏ ਹਨ। ਹੁਕਮਾਂ ਦਾ ਪਾਲਣ ਨਾ ਕਰਨ 'ਤੇ ਮੁਲਾਂਕਣ ਰੁੱਕ ਸਕਦਾ ਹੈ। ਇਸ ਵਿਚ ਨਿੱਜੀ ਕੰਪਨੀਆਂ ਨੂੰ ਵੀ ਹੁਕਮ ਦਿੰਦੇ ਹੋਏ ਕਿਹਾ ਗਿਆ ਹੈ ਕਿ ਇੰਡਸਟਰੀ ਐਚ.ਆਰ. ਪਾਲਿਸੀ ਵਿਚ ਬਦਲਾਅ ਕਰੇ। ਸਾਰੇ ਕਾਮਿਆਂ ਲਈ ਹੈਲਥ ਬੀਮਾ ਜ਼ਰੂਰੀ ਕੀਤਾ ਜਾਵੇ। ਕੋਰੋਨਾ ਲਈ ਕੰਪਨੀਆਂ ਸਪੈਸ਼ਲ ਲੀਵ ਪਾਲਿਸੀ ਬਣਾਉਣ। ਕੰਪਨੀਆਂ ਨਜ਼ਦੀਕੀ ਹਸਪਤਾਲ ਨਾਲ ਟਾਈ-ਅੱਪ ਕਰਨ। ਕਾਮੇ ਨਿੱਜੀ ਵਾਹਨ ਜਾਂ ਸਾਈਕਲ ਦਾ ਇਸਤੇਮਾਲ ਕਰਨ। ਪੋੜ੍ਹੀਆਂ ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਲਿਫ਼ਟ ਦਾ ਇਸਤੇਮਾਲ ਕਰ ਰਹੇ ਹੋ ਤਾਂ ਇਕ ਸਮੇਂ ਵਿਚ 2 ਤੋਂ 4 ਲੋਕਾਂ ਤੋਂ ਜ਼ਿਆਦਾ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

ਦਿਸ਼ਾ-ਨਿਰਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਵਿਚੋਂ ਜੇਕਰ ਦੋਵੇਂ ਵਰਕਿੰਗ ਹਨ ਤਾਂ ਉਨ੍ਹਾਂ ਨੂੰ ਘਰੋਂ ਕੰਮ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਇੰਨਾ ਹੀ ਨਹੀਂ 65 ਸਾਲਾ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਘਰੋਂ ਕੰਮ ਕਰਨ ਲਈ ਉਤਸ਼ਾਇਤ ਕੀਤਾ ਜਾਣਾ ਚਾਹੀਦਾ ਹੈ। ਦਫ਼ਤਰ ਵਿਚ ਵਾਧੂ ਮਾਤਰਾ ਵਿਚ ਹੈਂਡ ਸੈਨੀਟਾਈਜ਼ਰ ਅਤੇ ਥਰਮਲ ਸਕ੍ਰੀਨਿੰਗ ਜ਼ਰੂਰੀ ਹੋਵੇਗੀ। ਜਿਨ੍ਹਾਂ ਕਾਮਿਆਂ ਨੂੰ ਪਿੱਕ ਐਂਡ ਡਰਾਪ ਦੀ ਸੁਵਿਧਾ ਦਿੱਤੀ ਗਈ ਹੈ, ਉਨ੍ਹਾਂ ਲੋਕਾਂ ਨੂੰ ਪਿੱਕ ਐਂਡ ਡਰਾਪ ਦੌਰਾਨ ਏ.ਸੀ.ਬੱਸ ਜਾਂ ਦੂਜੇ ਵਾਹਨ ਉਪਲੱਬਧ ਕਰਾਏ ਜਾਣ ਜੋ ਆਕਾਰ ਵਿਚ ਵੱਡੇ ਹੋਣ ਅਤੇ ਇਨ੍ਹਾਂ ਵਿਚ ਕੁੱਲ ਸਮਰਥਾ ਦੇ ਮੁਕਾਬਲੇ ਸਿਰਫ਼ 30-40 ਫ਼ੀਸਦੀ ਕਾਮਿਆਂ ਨੂੰ ਬਿਠਾਇਆ ਜਾਏ। ਪੂਰੀ ਬੱਸ ਨਾ ਭਰੋ।


cherry

Content Editor

Related News