18 ਸਾਲਾਂ ਦੇ ਇਤਿਹਾਸ ’ਚ ਫੇਸਬੁੱਕ ’ਚ ਸਭ ਤੋਂ ਵੱਡੀ ਛਾਂਟੀ, ਜ਼ੁਕਰਬਰਗ ਨੇ ਮੰਗੀ ਮਾਫ਼ੀ

11/10/2022 1:30:32 PM

ਨਵੀਂ ਦਿੱਲੀ– ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਪਲੇਟਫਾਰਮਸ ਇੰਕ ਨੇ 11,000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਨਵੀਆਂ ਭਰਤੀਆਂ ’ਤੇ ਤਾਂ ਪਹਿਲਾਂ ਤੋਂ ਹੀ ਰੋਕ ਲਗਾਈ ਜਾ ਚੁੱਕੀ ਹੈ। ਮਾਰਕ ਜ਼ੁਕਰਬਰਗ ਨੇ ਕੱਲ ਹੀ ਆਪਣੇ ਐਗਜ਼ੀਕਿਊਟਿਵ ਨਾਲ ਇਕ ਮੀਟਿੰਗ ’ਚ ਉਨ੍ਹਾਂ ਨੂੰ ਛਾਂਟੀ ਲਈ ਤਿਆਰ ਰਹਿਣ ਨੂੰ ਕਿਹਾ ਸੀ।
ਮੇਟਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਕਿਹਾ,‘‘ਅਸੀਂ ਇੱਥੇ ਕਿਵੇਂ ਪਹੁੰਚੇ, ਮੈਂ ਇਸ ਦੀ ਜਵਾਬਦੇਹੀ ਲੈਂਦਾਂ ਹਾਂ। ਮੈਨੂੰ ਪਤਾ ਹੈ ਕਿ ਇਹ ਸਾਰਿਆਂ ਲਈ ਔਖਾ ਹੈ ਅਤੇ ਜੋ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਕੋਲੋਂ ਮੈਂ ਮਾਫੀ ਮੰਗਦਾ ਹਾਂ।’’ 2204 ’ਚ ਸ਼ੁਰੂ ਹੋਈ ਕੰਪਨੀ ਦੇ 18 ਸਾਲਾਂ ਦੇ ਇਤਿਹਾਸ ’ਚ ਇਹ ਸਭ ਤੋਂ ਵੱਡੀ ਛਾਂਟੀ ਹੈ। ਕੰਪਨੀ ਦੀ ਖਸਤਾ ਮਾਲੀ ਹਾਲਤ ਅਤੇ ਖਰਾਬ ਤਿਮਾਹੀ ਨਤੀਜਿਆਂ ਕਾਰਨ ਇਹ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, 499 ਰੁਪਏ ’ਚ ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 3300GB ਡਾਟਾ

4 ਮਹੀਨੇ ਦੀ ਮਿਲੇਗੀ ਸੈਲਰੀ

ਡਬਲਯੂ. ਐੱਸ. ਜੇ. ਦੀ ਰਿਪੋਰਟ ਮੁਤਾਬਕ ਮੇਟਾ ਦੇ ਜਿਨ੍ਹਾਂ ਕਰਮਚਾਰੀਆਂ ਨੂੰ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ, ਉਨ੍ਹਾਂ ਨੂੰ 4 ਮਹੀਨੇ ਦੀ ਤਨਖਾਹ ਦਿੱਤੀ ਜਾਵੇਗੀ। ਕੰਪਨੀ ਦੇ ਹਿਊਮਨ ਰਿਸੋਰਸ ਹੈੱਡ ਲਾਰੀ ਗੋਲੇਰ ਮੁਤਾਬਕ ਕੱਢੇ ਗਏ ਕਰਮਚਾਰੀਆਂ ਨੂੰ ਮੁਆਵਜ਼ੇ ਦੇ ਤੌਰ ’ਤੇ 4 ਮਹੀਨੇ ਦੀ ਸੈਲਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ– ਐਮਾਜ਼ੋਨ ਨੇ ਲਾਂਚ ਕੀਤਾ ਸਸਤਾ Prime Video ਪਲਾਨ, ਇੰਨੀ ਹੈ ਕੀਮਤ

ਕਿਉਂ ਪਈ ਛਾਂਟੀ ਦੀ ਲੋੜ?

ਮੇਟਾ ਦੇ ਪੋਰਟਫੋਲੀਓ ’ਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਵਰਗੇ ਪ੍ਰਮੁੱਖ ਪ੍ਰੋਡਕਟਸ ਹਨ, ਪਰ ਆਪਣੇ ਮੇਟਾਵਰਸ ਬਿਜ਼ਨੈੱਸ ’ਤੇ ਵਧੇਰੇ ਨਿਵੇਸ਼ ਕਰਨ ਕਾਰਨ ਕੰਪਨੀ ਦੀ ਮਾਲੀ ਹਾਲਤ ਖਸਤਾ ਹੋ ਗਈ। ਨਿਵੇਸ਼ ਕਾਫੀ ਕੀਤਾ ਪਰ ਰਿਟਰਨ ਨਹੀਂ ਮਿਲਿਆ ਤਾਂ ਸਥਿਤੀ ਹੋਰ ਖਰਾਬ ਹੋਣ ਲੱਗੀ। ਅਜਿਹਾ ’ਚ ਮੇਟਾ ’ਤੇ ਆਪਣੇ ਓਵਰਆਲ ਬਿਜ਼ਨੈੱਸ ’ਚ ਕਾਸਟ ਕਟਿੰਗ ਦਾ ਫੈਸਲਾ ਲੈਣਾ ਤੁਰੰਤ ਕਦਮਾਂ ’ਚੋਂ ਇਕ ਹੈ।

ਇਹ ਵੀ ਪੜ੍ਹੋ– ਭਾਰਤ ਦਾ ਸਭ ਤੋਂ ਸਸਤਾ 5G ਸਮਾਰਟਫੋਨ ਲਾਂਚ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ

ਹੁਣ ਤੱਕ 63,000 ਤੋਂ ਵੱਧ ਨੌਕਰੀਆਂ ਗਈਆਂ

ਕਰੰਚਬੇਸ ਦੀ ਇਕ ਰਿਪੋਰਟ ’ਚ 2022 ’ਚ ਹੁਣ ਤੱਕ ਅਮਰੀਕੀ ਕੰਪਨੀਆਂ ਵਲੋਂ ਲਗਭਗ 52,000 ਤਕਨਾਲੋਜੀ ਐਕਸਪਰਟਸ ਦੀ ਨੌਕਰੀ ਜਾਣ ਦਾ ਅਨੁਮਾਨ ਲਗਾਇਆ ਗਿਆ ਹੈ। ਜੇ ਅੱਜ ਦੀ ਇਸ ਫਾਇਰਿੰਗ ਨੂੰ ਵੀ ਗਿਣ ਲਿਆ ਜਾਵੇ ਤਾਂ ਇਹ ਅੰਕੜਾ 63,000 ਤੋਂ ਵੱਧ ਹੋ ਜਾਏਗਾ। ਅੱਜ ਮੇਟਾ ਤੋਂ ਇਲਾਵਾ ਟਵਿਟਰ, ਸਟ੍ਰਾਈਪ, ਸੇਲਸਫੋਰਸ, ਲਿਫਟ, ਸਪੌਟੀਫਾਈ, ਪੇਲੋਟਨ, ਨੈੱਟਫਲਿਕਸ, ਰਾਬਿਨਹੁੱਡ, ਇੰਸਟਾਕਾਰਟ, ਉਡੇਸਿਟੀ, ਬੁਕਿੰਗ ਡਾਟ ਕਾਮ, ਜਿਲੋ, ਲੂਮ, ਬਿਆਂਡ ਮੀਟ ਅਤੇ ਕਈ ਹੋਰ ਕੰਪਨੀਆਂ ’ਚ ਵੱਡੇ ਪੈਮਾਨੇ ’ਤੇ ਛਾਂਟੀ ਹੋਈ ਹੈ।

ਇਹ ਵੀ ਪੜ੍ਹੋ– ਬੁਰੀ ਖ਼ਬਰ! ਗੂਗਲ ਹਮੇਸ਼ਾ ਲਈ ਬੰਦ ਕਰਨ ਜਾ ਰਿਹੈ ਆਪਣੀ ਇਹ ਐਪ, ਜਾਣੋ ਵਜ੍ਹਾ

Rakesh

This news is Content Editor Rakesh