ਬਾਜ਼ਾਰ 'ਚ ਰਿਕਵਰੀ, ਸੈਂਸੈਕਸ 370 ਅੰਕ ਉਛਲ ਕੇ 48 ਹਜ਼ਾਰ ਤੋਂ ਪਾਰ ਬੰਦ

04/22/2021 4:01:02 PM

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਸਕਾਰਾਤਮਕ ਸੰਕੇਤਾਂ ਅਤੇ 18 ਸਾਲ ਤੋਂ ਉਪਰ ਦੇ ਵਰਗ ਲਈ ਟੀਕਾਕਰਨ ਸ਼ੁਰੂ ਹੋਣ ਦੀ ਉਮੀਦ ਨਾਲ ਭਾਰਤੀ ਬਾਜ਼ਾਰਾਂ ਵਿਚ ਰਿਕਵਰੀ ਦੇਖਣ ਨੂੰ ਮਿਲੀ। ਬੀ. ਐੱਸ. ਈ. ਸੈਂਸੈਕਸ 374.87 ਅੰਕ ਯਾਨੀ 0.79 ਫ਼ੀਸਦੀ ਦੇ ਉਛਾਲ ਨਾਲ 48,080.67 ਦੇ ਪੱਧਰ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 109.75 ਅੰਕ ਯਾਨੀ 0.77 ਫ਼ੀਸਦੀ ਚੜ੍ਹ ਕੇ 14,406.15 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਪਹਿਲਾ ਦੋਵੇਂ ਇੰਡੈਕਸ ਗਿਰਾਵਟ ਵਿਚ ਖੁੱਲ੍ਹੇ ਸਨ।

ਬੈਂਕਿੰਗ, ਮੈਟਲ ਸੈਕਟਰ ਵਿਚ ਖ਼ਰੀਦਦਾਰੀ ਹੋਈ। ਉੱਥੇ ਹੀ, ਐੱਫ. ਐੱਮ. ਸੀ. ਜੀ., ਆਈ. ਟੀ. ਅਤੇ ਫਾਰਮਾ ਸੈਕਟਰ ਵਿਚ ਵਿਕਵਾਲੀ ਹੋਈ।

ਬੀ. ਐੱਸ. ਈ. 30 ਦੇ 12 ਸਟਾਕਸ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਨਿਫਟੀ 50 ਦੇ 23 ਸਟਾਕਸ ਗਿਰਾਵਟ ਵਿਚ, 27 ਤੇਜ਼ੀ ਵਿਚ ਬੰਦ ਹੋਏ ਹਨ। ਸੈਂਸੈਕਸ ਵਿਚ ਐੱਚ. ਡੀ. ਐੱਫ. ਸੀ. ਬੈਂਕ, ਬਜਾਜ ਫਾਈਨੈਂਸ, ਕੋਟਕ ਮਹਿੰਦਰਾ ਬੈਂਕ, ਅਤੇ ਐੱਸ. ਬੀ. ਆਈ. ਟਾਪ ਗੇਨਰ ਸਨ, ਇਨ੍ਹਾਂ ਵਿਚ 2 ਤੋਂ 3.5 ਫ਼ੀਸਦੀ ਦੀ ਤੇਜ਼ੀ ਆਈ। ਨਿਫਟੀ ਵਿਚ ਵਿਪਰੋ, ਆਈ. ਸੀ. ਆਈ. ਸੀ. ਆਈ. ਬੈਂਕ, ਜੇ. ਐੱਸ. ਡਬਲਿਊ. ਸਟੀਲ, ਟਾਟਾ ਸਟੀਲ, ਐੱਚ. ਡੀ. ਐੱਫ. ਸੀ., ਬਜਾਜ ਆਟੋ ਅਤੇ ਬੀ. ਪੀ. ਸੀ. ਐੱਲ. ਵਿਚ ਖ਼ਰੀਦਦਾਰੀ ਹੋਈ।

ਮਿਡਕੈਪ, ਸਮਾਲ ਤੇ ਲਾਰਜ ਕੈਪ 'ਚ ਤੇਜ਼ੀ
ਬੀ. ਐੱਸ. ਈ. ਮਿਡ, ਸਮਾਲ ਤੇ ਲਾਰਜ ਕੈਪ ਤੇਜ਼ੀ ਵਿਚ ਬੰਦ ਹੋਏ। ਲਾਰਜ ਕੈਪ ਵਿਚ ਵਿਪਰੋ, ਟਾਟਾ ਸਟੀਲ, ਐੱਚ. ਡੀ. ਐੱਫ. ਸੀ., ਐੱਸ. ਬੀ. ਆਈ., ਜੇ. ਐੱਸ. ਡਬਲਿਊ. ਸਟੀਲ, ਬਜਾਜ ਆਟੋ ਵਰਗੇ ਸ਼ੇਅਰਾਂ ਵਿਚ ਖ਼ਰੀਦਦਾਰੀ ਨਾਲ ਲਾਰਜ ਕੈਪ ਇੰਡੈਕਸ 0.73 ਫ਼ੀਸਦੀ ਦੀ ਬੜ੍ਹਤ ਨਾਲ ਬੰਦ ਹੋਇਆ। ਮਿਡ ਕੈਪ ਇੰਡੈਕਸ 0.3 ਫ਼ੀਸਦੀ ਦੀ ਤੇਜ਼ੀ ਵਿਚ ਬੰਦ ਹੋਇਆ, ਇਸ ਵਿਚ ਗਲੈਕਸੋ, ਇੰਡੀਆ ਹੋਟਲ, ਆਈ. ਆਰ. ਸੀ. ਟੀ. ਸੀ., ਜੂਬੀਲੈਂਟ ਫੂਡ, ਆਈ. ਐੱਸ. ਈ. ਸੀ., ਸੇਲ ਅਤੇ ਬੈਂਕ ਆਫ ਇੰਡੀਆ ਦੇ ਸ਼ੇਅਰਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ, ਸਮਾਲ ਕੈਪ ਇੰਡੈਕਸ 0.6 ਫ਼ੀਸਦੀ ਦੀ ਮਜਬੂਤੀ ਨਾਲ ਬੰਦ ਹੋਇਆ ਹੈ।

Sanjeev

This news is Content Editor Sanjeev