ਬਾਜ਼ਾਰ ''ਚ ਵਾਧਾ, ਸੈਂਸੈਕਸ 115 ਅੰਕ ਉੱਪਰ ਅਤੇ ਨਿਫਟੀ 12045 ਦੇ ਆਲੇ-ਦੁਆਲੇ

12/06/2019 10:02:08 AM

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਦੇ ਦੌਰਾਨ ਸੈਂਸੈਕਸ ਅਤੇ ਨਿਫਟੀ ਦੀ ਸ਼ੁਰੂਆਤ ਅੱਜ ਤੇਜ਼ੀ ਦੇ ਨਾਲ ਹੋਈ ਹੈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ ਕਰੀਬ 115 ਅੰਕ ਭਾਵ 0.28 ਫੀਸਦੀ ਦੇ ਵਾਧੇ ਨਾਲ 40890 ਦੇ ਆਲੇ-ਦੁਆਲੇ ਅਤੇ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ ਕਰੀਬ 26 ਅੰਕ ਭਾਵ 0.22 ਫੀਸਦੀ ਦੇ ਵਾਧੇ ਨਾਲ 12,045 ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਾਰੀ ਨਜ਼ਰ ਆ ਰਹੀ ਹੈ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 0.18 ਫੀਸਦੀ ਦਾ ਵਾਧਾ ਦਿਸ ਰਿਹਾ ਹੈ। ਉੱਧਰ ਸਮਾਲਕੈਪ ਇੰਡੈਕਸ 0.25 ਫੀਸਦੀ ਦੇ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ।
ਬੈਂਕ ਸ਼ੇਅਰਾਂ 'ਚ ਤੇਜ਼ੀ
ਮੀਡੀਆ ਨੂੰ ਛੱਡ ਕੇ ਨਿਫਟੀ ਦੇ ਸਾਰੇ ਸੈਕਟੋਰਲ ਇੰਡੈਕਸ ਹਰੇ ਨਿਸ਼ਾਨ 'ਚ ਨਜ਼ਰ ਆ ਰਹੇ ਹਨ। ਮੈਟਲ, ਫਾਰਮਾ, ਬੈਂਕਿੰਗ ਅਤੇ ਆਟੋ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਜੋਸ਼ ਦਿਸ ਰਿਹਾ ਹੈ। ਬੈਂਕ ਸ਼ੇਅਰਾਂ 'ਚ ਖਰੀਦਾਰੀ ਦੇ ਦਮ 'ਤੇ ਬੈਂਕ ਨਿਫਟੀ 0.36 ਫੀਸਦੀ ਦੇ ਵਾਧੇ ਨਾਲ 31,830 ਦੇ ਕਰੀਬ ਨਜ਼ਰ ਆ ਰਿਹਾ ਹੈ। ਹਾਲਾਂਕਿ ਤੇਲ-ਗੈਸ ਸ਼ੇਅਰਾਂ 'ਚ ਅੱਜ ਹਲਕੀ ਸੁਸਤੀ ਨਜ਼ਰ ਆ ਰਹੀ ਹੈ। ਬੀ.ਐੱਸ.ਈ. ਦਾ ਆਇਲ ਐਂਡ ਗੈਸ ਇੰਡੈਕਸ 0.06 ਫੀਸਦੀ ਦੀ ਮਾਮੂਲੀ ਵਾਧਾ ਦਿਸ ਰਿਹਾ ਹੈ।
ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ 'ਚ ਮਜ਼ਬੂਤ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਐੱਸ.ਜੀ.ਐਕਸ. ਨਿਫਟੀ 'ਚ ਹਲਕੇ ਵਾਧੇ ਨਾਲ ਕਾਰੋਬਾਰ ਹੋ ਰਿਹਾ ਹੈ। ਟ੍ਰੇਡ ਡੀਲ 'ਤੇ ਕਾਇਮ ਗਤੀਰੋਧ ਦੇ ਵਿਚਕਾਰ ਕੱਲ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ ਫਲੈਟ ਬੰਦ ਹੋਏ ਹਨ। ਕੱਲ ਯੂ.ਐੱਸ. ਮਾਰਕਿਟ ਹਲਕੀ ਮਜ਼ਬੂਤੀ ਦੇ ਨਾਲ ਬੰਦ ਹੋਏ ਸਨ। ਡਾਓ 28 ਅੰਕ ਚੜ੍ਹਿਆ ਸੀ। ਉੱਧਰ ਨੈਸਡੈਕ ਵੀ ਹਰੇ ਨਿਸ਼ਾਨ 'ਚ ਬੰਦ ਹੋਣ 'ਚ ਕਾਮਯਾਬ ਰਿਹਾ ਸੀ।

Aarti dhillon

This news is Content Editor Aarti dhillon