Mahindra & Mahindra ਦਾ ਵੱਡਾ ਫ਼ੈਸਲਾ: ਡੀਜ਼ਲ ਵਾਲੀਆਂ ਥਾਰ ਗੱਡੀਆਂ ਵਾਪਸ ਮੰਗਵਾਈਆਂ
Thursday, Feb 04, 2021 - 05:56 PM (IST)
ਮੁੰਬਈ - ਮਹਿੰਦਰਾ ਐਂਡ ਮਹਿੰਦਰਾ ਨੇ ਅੱਜ ਐਲਾਨ ਕੀਤਾ ਹੈ ਕਿ ਡੀਜ਼ਲ ਥਾਰ 2020 SUV ਦੇ ਵੇਰੀਐਂਟ ਵਾਪਸ ਬੁਲਾਏ ਜਾਣਗੇ । ਕੰਪਨੀ ਪ੍ਰਭਾਵਿਤ ਵਾਹਨਾਂ ਦੇ ਕੈਮਸ਼ਾਫਟ(camshaft) ਦਾ ਮੁਆਇਨਾ ਕਰੇਗੀ ਅਤੇ ਜ਼ਰੂਰਤ ਪੈਣ ਤੇ ਇਨ੍ਹਾਂ ਨੂੰ ਬਦਲੇਗੀ।
ਬੀ ਐਸ ਸੀ ਨੂੰ ਦਿੱਤੇ ਇਕ ਬਿਆਨ ਵਿਚ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਕਿਹਾ 'ਸਪਲਾਈ ਕਰਨ ਵਾਲੇ ਦੋ ਪਲਾਂਟਾਂ ਵਿਚ ਕੁਝ ਖ਼ਾਸ ਤਾਰੀਖਾਂ ਨੂੰ ਹੋਈ ਮਸ਼ੀਨ ਦੀ ਗ਼ਲਤ ਸੈਟਿੰਗ ਡੀਜ਼ਲ ਥਾਰ ਦੇ ਕੁਝ ਇੰਜਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜਿਸ ਕਾਰਨ ਕੰਪਨੀ ਦੇ ਸਖ਼ਤ ਗੁਣਵੱਤਾ ਦੇ ਮਿਆਰਾਂ ਨੂੰ ਧਿਆਨ ਵਿਚ ਰਖਦਿਆਂ ਅਤੇ ਬਹੁਤ ਸਾਵਧਾਨੀ ਵਰਤਦੇ ਹੋਏ, ਮਹਿੰਦਰਾ ਨੇ ਇਸ ਸੀਮਿਤ ਵਾਪਸੀ ਲਈ ਤੁਰੰਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ ਅਤੇ ਮੁਆਇਨੇ ਤੋਂ ਬਾਅਦ ਬਿਨਾਂ ਕਿਸੇ ਕੀਮਤ ਦੇ ਸੁਧਾਰ ਦੀ ਪੇਸ਼ਕਸ਼ ਕੀਤੀ ਹੈ। ਥਾਰ ਦੇ ਗਾਹਕਾਂ ਨਾਲ ਕੰਪਨੀ ਵਲੋਂ ਵਿਅਕਤੀਗਤ ਤੌਰ 'ਤੇ ਵੀ ਸੰਪਰਕ ਕੀਤਾ ਜਾਵੇਗਾ। ਆਪਣੇ ਗਾਹਕਾਂ ਲਈ ਪਰੇਸ਼ਾਨੀ ਰਹਿਤ ਤਜਰਬੇ ਨੂੰ ਯਕੀਨੀ ਬਣਾਉਣ ਲਈ ਕੰਪਨੀ ਕਿਰਿਆਸ਼ੀਲ ਤੌਰ 'ਤੇ ਇਸ ਗਤੀਵਿਧੀ ਨੂੰ ਪੂਰਾ ਕਰ ਰਹੀ ਹੈ। ਇਹ ਕਾਰਵਾਈ ਸਿਆਮ(SIAM) ਦੇ ਸਵੈਇੱਛਤ ਕੋਡ ਦੀ ਪਾਲਣਾ ਅਧੀਨ ਵੀ ਹੈ।'
ਇਹ ਵੀ ਪੜ੍ਹੋ : ਅੱਜ ਫਿਰ ਸਸਤੇ ਹੋਏ ਸੋਨਾ-ਚਾਂਦੀ, ਜਾਣੋ ਕਿੰਨੇ 'ਚ ਮਿਲੇਗਾ 10 ਗ੍ਰਾਮ ਸੋਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।