M&M ਦਾ ਪਹਿਲੀ ਤਿਮਾਹੀ ’ਚ ਸ਼ੁੱਧ ਲਾਭ 20 ਫੀਸਦੀ ਵਧ ਕੇ 3,283 ਕਰੋੜ ਰੁਪਏ ਰਿਹਾ
Thursday, Aug 01, 2024 - 04:07 PM (IST)
ਮੁੰਬਈ (ਭਾਸ਼ਾ) - ਮਹਿੰਦਰਾ ਐਂਡ ਮਹਿੰਦਰਾ ਦਾ ਚਾਲੂ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ’ਚ ਏਕੀਕ੍ਰਿਤ ਸ਼ੁੱਧ ਲਾਭ ਸਾਲਾਨਾ ਆਧਾਰ ’ਤੇ 20 ਫੀਸਦੀ ਵਧ ਕੇ 3,283 ਕਰੋੜ ਰੁਪਏ ’ਤੇ ਪਹੰੁਚ ਗਿਆ ਹੈ। ਮੁੰਬਈ ਸਥਿਤ ਕੰਪਨੀ ਦਾ ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ ’ਚ ਲਾਭ 2,745 ਕਰੋੜ ਰੁਪਏ ਰਿਹਾ ਸੀ।
ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਉਸ ਦਾ ਮਾਲੀਆ ਸਾਲਾਨਾ ਆਧਾਰ ’ਤੇ 10 ਫੀਸਦੀ ਵਧ ਕੇ 37,218 ਕਰੋੜ ਰੁਪਏ ਹੋ ਗਿਆ। ਉਹ ਪਿਛਲੇ ਸਾਲ ਇਸੇ ਮਿਆਦ ’ਚ 33,892 ਕਰੋੜ ਰੁਪਏ ਰਿਹਾ ਸੀ। ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਨੀਸ਼ ਸ਼ਾਹ ਨੇ ਕਿਹਾ,‘‘ਅਸੀਂ ਆਪਣੇ ਸਾਰੇ ਕਾਰੋਬਾਰਾਂ ’ਚ ਮਜ਼ਬੂਤ ਸੰਚਾਲਨ ਪ੍ਰਦਰਸ਼ਨ ਦੇ ਨਾਲ ਵਿੱਤੀ ਸਾਲ 2024-25 ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਿੰਦਰਾ ਐਂਡ ਮਹਿੰਦਰਾ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ (ਐੱਮ. ਐੱਮ. ਐੱਫ. ਐੱਸ. ਐੱਲ.) ’ਚ ਬਦਲਾਅ ਦੇ ਨਤੀਜੇ ਸਾਹਮਣੇ ਆ ਰਹੇ ਹਨ ਕਿਉਂਕਿ ਜਾਇਦਾਦ ਦੀ ਗੁਣਵੱਤਾ ਦੀ ਸ਼ੁਰੂਆਤ ਹੋ ਗਈ ਹੈ, ਜਿਸ ’ਚ ਲਾਭ ’ਤੇ ਪਹਿਲ ਨਾਲ ਧਿਆਨ ਦਿੱਤਾ ਜਾ ਰਿਹਾ ਹੈ।