Long weekend ਹੋਇਆ ਰੱਦ: ਸ਼ਨੀਵਾਰ-ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਇਨਕਮ ਟੈਕਸ ਦਫ਼ਤਰ
Wednesday, Mar 20, 2024 - 06:10 PM (IST)
ਨਵੀਂ ਦਿੱਲੀ : ਇਨਕਮ ਟੈਕਸ ਦਫ਼ਤਰਾਂ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੁੰਦੀ ਹੈ ਪਰ ਇਸ ਮਹੀਨੇ ਦੇ ਅੰਤ ਵਿਚ ਇਨਕਮ ਟੈਕਸ ਦਫ਼ਤਰਾਂ ਵਿਚ ਛੁੱਟੀ ਨਹੀਂ ਹੋਵੇਗੀ। ਦਰਅਸਲ, ਆਮਦਨ ਕਰ ਵਿਭਾਗ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਅਤੇ ਕੰਮ ਲੰਬਿਤ ਪਏ ਹੋਏ ਹਨ, ਜਿਸ ਲਈ ਦੇਸ਼ ਭਰ ਦੇ ਸਾਰੇ ਇਨਕਮ ਟੈਕਸ ਦਫ਼ਤਰ 29, 30 ਅਤੇ 31 ਮਾਰਚ, 2024 ਨੂੰ ਖੁੱਲ੍ਹੇ ਰਹਿਣਗੇ।
ਇਹ ਵੀ ਪੜ੍ਹੋ - ਸ਼ਾਕਾਹਾਰੀ ਲੋਕਾਂ ਲਈ ਖ਼ਾਸ ਖ਼ਬਰ : Zomato ਨੇ ਸ਼ੁਰੂ ਕੀਤੀ ਵੱਖਰੀ ਡਿਲੀਵਰੀ, ਇਸ ਰੰਗ ਦੇ ਡੱਬੇ 'ਚ ਆਵੇਗਾ ਭੋਜਨ
ਦੱਸ ਦੇਈਏ ਕਿ ਇਹ ਨਿਰਦੇਸ਼ ਇਨਕਮ ਟੈਕਸ ਐਕਟ, 1961 ਦੀ ਧਾਰਾ 119 ਦੇ ਤਹਿਤ ਕੇਂਦਰੀ ਪ੍ਰਤੱਖ ਟੈਕਸ ਬੋਰਡ ਦੀਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਪ੍ਰਸ਼ਾਸਨਿਕ ਸਹੂਲਤ ਲਈ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਰਚ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਲੰਬਾ ਵੀਕਐਂਡ ਹੈ। ਸਰਕਾਰੀ ਦਫ਼ਤਰ ਅਤੇ ਬੈਂਕ ਬੰਦ ਰਹਿਣਗੇ ਪਰ ਤੁਹਾਨੂੰ ਦੱਸ ਦੇਈਏ ਕਿ ਛੁੱਟੀ ਦੇ ਬਾਵਜੂਦ ਇਨਕਮ ਟੈਕਸ ਦਫ਼ਤਰ ਅਤੇ ਇਨਕਮ ਟੈਕਸ ਸੇਵਾ ਕੇਂਦਰ ਖੁੱਲੇ ਰਹਿਣਗੇ।
ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ
ਅਜਿਹਾ ਇਸ ਲਈ ਹੈ ਤਾਂ ਜੋ ਲੋਕ ਬਿਨਾਂ ਕਿਸੇ ਦੇਰੀ ਦੇ ਆਸਾਨੀ ਨਾਲ ਆਪਣੀ ਇਨਕਮ ਟੈਕਸ ਰਿਟਰਨ ਭਰ ਸਕਣ। ਇਸ ਵਾਰ 29 ਮਾਰਚ 2024 ਨੂੰ ਗੁੱਡ ਫਰਾਈਡੇ ਹੈ। 30 ਮਾਰਚ ਨੂੰ ਸ਼ਨੀਵਾਰ ਅਤੇ 31 ਮਾਰਚ ਨੂੰ ਐਤਵਾਰ ਹੈ। ਦੂਜੇ ਪਾਸੇ, 31 ਮਾਰਚ, 2024 ਮੌਜੂਦਾ ਵਿੱਤੀ ਸਾਲ 2023-24 ਦਾ ਆਖਰੀ ਦਿਨ ਹੈ, ਜਿਸ ਕਾਰਨ ਆਮਦਨ ਕਰ ਵਿਭਾਗ ਨੇ ਲੰਬੇ ਵੀਕਐਂਡ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8