ਜਾਣੋ ਕਿੰਨਾ ਮਹਿੰਗਾ ਪੈ ਸਕਦੈ EMI ਟਾਲਣ ਦਾ ਫੈਸਲਾ

05/30/2020 5:08:10 PM

ਨਵੀਂ ਦਿੱਲੀ : ਕੋਵਿਡ-19 ਸੰਕਟ ਅਤੇ ਤਾਲਾਬੰਦੀ ਦੌਰਾਨ ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਲੋਨ ਮੋਰੇਟੋਰੀਅਮ (EMI) ਟਾਲਣ ਦੀ ਮਿਆਦ ਨੂੰ 3 ਮਹੀਨੇ ਹੋਰ ਵਧਾ ਦਿੱਤਾ ਹੈ। ਇਸ ਦਾ ਮਤਲੱਬ ਇਹ ਹੋਇਆ ਕਿ ਜੇਕਰ ਤੁਸੀਂ ਘਰ ਜਾਂ ਆਟੋ ਲੋਨ ਲਿਆ ਹੈ ਤਾਂ ਤੁਹਾਨੂੰ ਆਪਣੀ ਈ.ਐੱਮ.ਆਈ. ਟਾਲਣ ਦੀ ਸਹੂਲਤ ਅਗਸਤ ਤੱਕ ਮਿਲ ਗਈ ਹੈ। ਰਿਜ਼ਰਵ ਬੈਂਕ ਨੇ ਪਹਿਲਾਂ ਹੀ ਮਾਰਚ ਤੋਂ ਮਈ ਤੱਕ ਈ.ਐੱਮ.ਆਈ. ਟਾਲਣ ਦੀ ਸਹੂਲਤ ਦਿੱਤੀ ਹੋਈ ਹੈ।

ਬੈਂਕਿੰਗ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਹੂਲਤ ਬਾਹਰੋਂ ਦੇਖਣ ਵਿਚ ਜਿੰਨੀ ਬਿਹਤਰ ਲੱਗਦੀ ਹੈ, ਓਨੀ ਚੰਗੀ ਹੈ ਨਹੀਂ। ਇਸ ਬਾਰੇ ਵਿਚ ਫੈਸਲਾ ਪੂਰੇ ਅਧਿਐਨ ਨਾਲ ਕਰਨਾ ਚਾਹੀਦਾ ਹੈ। ਇਹ ਜ਼ਰੂਰ ਦੇਖੋ ਕਿ 3 ਮਹੀਨੇ ਦੀ ਇਸ ਸਹੂਲਤ ਨਾਲ ਤੁਹਾਡੀ ਜੇਬ 'ਤੇ ਕਿੰਨਾ ਅਸਰ ਹੋਵੇਗਾ। ਸਾਬਕਾ ਬੈਂਕਰ ਐੱਸ.ਪੀ. ਲੋਢਾ ਦਾ ਕਹਿਣਾ ਹੈ ਕਿ ਈ.ਐੱਮ.ਆਈ. ਟਾਲਣ ਦੀ ਸਹੂਲਤ ਦੇਣ ਨਾਲ ਬੈਂਕਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਬੈਂਕ ਜੇਕਰ ਤੁਹਾਡੀ ਈ.ਐੱਮ.ਆਈ. ਨੂੰ 6 ਮਹੀਨੇ ਲਈ ਟਾਲ ਰਹੇ ਹਨ ਤਾਂ ਉਸ ਦੀ ਵਸੂਲੀ ਵੀ ਵਿਆਜ  ਦੇ ਨਾਲ ਲੈ ਰਹੇ ਹਨ। ਯਾਨੀ ਤੁਹਾਨੂੰ ਵਿਆਜ 'ਤੇ ਵਿਆਜ ਦੇਣਾ ਪੈ ਰਿਹਾ ਹੈ। ਅਜਿਹੇ ਵਿਚ ਜਰੂਰੀ ਹੈ ਤਾਂ ਇਸ ਗੱਲ ਦਾ ਮੁਲਾਂਕਣ ਕਰੋ ਕਿ ਈ.ਐੱਮ.ਆਈ. ਟਾਲਨਾ ਤੁਹਾਡੇ ਲਈ ਕਿੰਨਾ ਜਰੂਰੀ ਹੈ। ਜੇਕਰ ਨਹੀਂ ਹੈ ਤਾਂ ਈ.ਐੱਮ.ਆਈ. ਦਿਓ, ਨਹੀਂ ਤਾਂ ਬਾਅਦ ਵਿਚ ਤੁਹਾਡੀ ਜੇਬ 'ਚੋਂ ਕਾਫ਼ੀ ਪੈਸਾ ਜਾ ਸਕਦਾ ਹੈ। ਦੂਜੇ ਪਾਸੇ ਐੱਸ.ਬੀ.ਆਈ. ਨੇ ਵੀ ਕਿਹਾ ਕਿ ਮਾਰਚ ਤੋਂ ਮਈ ਤੱਕ ਈ.ਐੱਮ.ਆਈ. ਟਾਲਣ ਦਾ ਫਾਇਦਾ ਸਿਰਫ 20 ਫੀਸਦੀ ਗਾਹਕਾਂ ਨੇ ਲਿਆ ਹੈ। ਇਸਦਾ ਮਤਲੱਬ ਹੈ ਕਿ ਜ਼ਿਆਦਾਤਰ ਗਾਹਕ ਲੋਨ ਦੀ ਈ.ਐੱਮ.ਆਈ. ਦੇ ਰਹੇ ਹਨ।

ਇਹ ਵੀ ਪੜ੍ਹੋ : 1 ਜੂਨ ਤੋਂ ਕਾਲੇ ਕੋਟ ਤੇ ਟਾਈ 'ਚ ਨਹੀਂ ਦਿਸਣਗੇ TTE, ਰੇਲਵੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਆਈ.ਬੀ.ਏ. ਦਾ ਮੁਲਾਂਕਣ
ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਨੇ ਈ.ਐੱਮ.ਆਈ. ਟਾਲਣ ਨੂੰ ਲੈ ਕੇ ਵਾਰ-ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ (FAQ) ਜਾਰੀ ਕਰਦੇ ਹੋਏ ਕਿਹਾ ਹੈ ਕਿ ਜਿਨ੍ਹਾਂ ਕਰਜਦਾਰਾਂ ਦੀ ਕਮਾਈ 'ਤੇ ਫਰਕ ਨਹੀਂ ਪਿਆ ਹੈ, ਉਨ੍ਹਾਂ ਨੂੰ ਆਪਣੀ ਈ.ਐੱਮ.ਆਈ. ਦਾ ਭੁਗਤਾਨ ਸਮੇਂ 'ਤੇ ਕਰਨਾ ਚਾਹੀਦਾ ਹੈ। ਆਈ.ਬੀ.ਏ. ਨੇ ਕਿਹਾ ਹੈ ਕਿ ਜੇਕਰ ਤੁਹਾਡੀ ਆਮਦਨੀ ਸੱਚ ਵਿਚ ਘੱਟ ਹੋਈ ਹੈ ਤਾਂ ਇਸ ਰਾਹਤ ਦਾ ਲਾਭ ਚੁੱਕ ਸਕਦੇ ਹੋ ਪਰ ਤੁਹਾਨੂੰ ਇਸ ਗੱਲ ਨੂੰ ਜਾਣ ਲੈਣਾ ਹੋਵੇਗਾ ਕਿ ਤੁਸੀਂ ਜੋ ਈ.ਐੱਮ.ਆਈ. ਟਾਲੋਗੇ, ਤਾਂ ਉਸ ਮਿਆਦ ਦੌਰਾਨ ਤੁਹਾਨੂੰ ਕੁੱਝ ਨਹੀਂ ਦੇਣਾ ਹੋਵੇਗਾ ਪਰ ਬਾਅਦ ਵਿਚ ਉਸ 'ਤੇ ਵਿਆਜ ਲੱਗੇਗਾ ਅਤੇ ਤੁਹਾਨੂੰ ਚੁਕਾਉਣਾ ਹੋਵੇਗਾ।

ਕਿੰਨਾ ਵਧੇਗਾ ਬੋਝ?
ਜੇਕਰ ਕੋਈ ਈ.ਐੱਮ.ਆਈ. ਟਾਲਣਾ ਚਾਹੁੰਦਾ ਹੈ ਤਾਂ ਬੈਂਕ ਉਸ ਨੂੰ 3 ਬਦਲ ਦੇ ਰਹੇ ਹਨ।

ਪਹਿਲਾ ਬਦਲ : ਮੋਰੇਟੋਰੀਅਮ ਪੀਰੀਅਡ ਵਿਚ ਕਿਸ਼ਤ ਨਾ ਦੇਣ 'ਤੇ ਜੋ ਵਿਆਜ ਬਣਦਾ ਹੈ, ਅਗਸਤ ਵਿਚ ਉਸ ਦਾ ਪੂਰਾ ਭੁਗਤਾਨ ਵਿਆਜ ਨਾਲ ਕਰ ਦਿਓ। ਮੰਨ ਲਓ ਕਿਸੇ ਨੇ 29 ਲੱਖ ਰੁਪਏ ਦਾ ਲੋਨ 20 ਸਾਲ ਲਈ ਲਿਆ ਹੈ ਤਾਂ ਉਸ ਦੀ ਈ.ਐੱਮ.ਆਈ. 25,225 ਰੁਪਏ ਦੀ ਬਣਦੀ ਹੈ। ਜੇਕਰ ਉਸ ਨੇ 6 ਮਹੀਨੇ ਲਈ ਈ.ਐੱਮ.ਆਈ. ਟਾਲ ਦਿੱਤੀ ਤਾਂ ਕੁੱਲ ਈ.ਐੱਮ.ਆਈ. 1,51,350 ਰੁਪਏ ਬਣਦੀ ਹੈ। ਇਸ 'ਤੇ ਤੁਹਾਨੂੰ ਬੈਂਕਾਂ ਵੱਲੋਂ ਤੈਅ 5 ਤੋਂ 7 ਫੀਸਦੀ ਤੱਕ ਵਿਆਜ ਦੇਣਾ ਪੈ ਸਕਦਾ ਹੈ। ਜੇਕਰ ਤੁਸੀਂ 7 ਫੀਸਦੀ ਵਿਆਜ ਦਿੱਤਾ ਤਾਂ ਕੁੱਲ ਰਾਸ਼ੀ 1,61,944 ਰੁਪਏ ਹੋਵੇਗੀ।

ਦੂਜਾ ਬਦਲ :  6 ਈ.ਐੱਮ.ਆਈ. ਨੂੰ ਲੋਨ ਨਾਲ ਜੋੜ ਦਿੱਤਾ ਜਾਵੇ। ਲੋਨ ਦੀ ਮਿਆਦ ਨਾ ਵਧਾਈ ਜਾਵੇ, ਪਰ ਈ.ਐੱਮ.ਆਈ. ਦੀ ਰਾਸ਼ੀ ਵਧਾ ਦਿੱਤੀ ਜਾਵੇ। 29 ਲੱਖ ਰੁਪਏ ਦਾ ਲੋਨ 20 ਸਾਲ ਲਈ ਲਿਆ ਹੈ ਤਾਂ ਉਸ ਦੀ ਈ.ਐੱਮ.ਆਈ. 25,225 ਰੁਪਏ ਦੇ ਕਰੀਬ ਬਣਦੀ ਹੈ। ਹੁਣ ਤੱਕ ਤੁਸੀਂ 12 ਕਿਸ਼ਤਾਂ ਦੇ ਚੁੱਕੇ ਹੋ ਅਤੇ 228 ਕਿਸ਼ਤਾਂ ਬਾਕੀ ਹਨ। ਹੁਣ ਤੁਸੀਂ 6 ਮਹੀਨੇ ਲਈ ਈ.ਐੱਮ.ਆਈ. ਟਾਲਦੇ ਹੋ ਤਾਂ ਬਾਅਦ ਵਿਚ ਈ.ਐੱਮ.ਆਈ. 25,225 ਦੀ ਜਗ੍ਹਾ 25,650 ਰੁਪਏ ਦੇ ਕਰੀਬ ਹੋ ਜਾਵੇਗੀ। ਲੋਨ ਦੀ ਮਿਆਦ ਓਹੀ ਰਹੇਗੀ।

ਤੀਜਾ ਬਦਲ : ਈ.ਐੱਮ.ਆਈ. ਨਾ ਵਧਾਈ ਜਾਵੇ ਪਰ ਲੋਨ ਦੀ ਮਿਆਦ ਵਧਾ ਦਿੱਤੀ ਜਾਵੇ। 29 ਲੱਖ ਰੁਪਏ ਦੇ 20 ਸਾਲ ਲੋਨ 'ਤੇ ਹੁਣ ਤੁਸੀਂ 6 ਮਹੀਨੇ ਲਈ ਈ.ਐੱਮ.ਆਈ. ਟਾਲਦੇ ਹੋ ਤਾਂ ਬਾਅਦ ਵਿਚ ਤੁਹਾਡੀ 7 ਈ.ਐੱਮ.ਆਈ. ਵੱਧ ਜਾਣਗੀਆਂ। ਇਸ ਵਿਚ 6 ਮਹੀਨਾ ਦੀ ਈ.ਐੱਮ.ਆਈ. 'ਤੇ ਲੱਗਾ ਵਿਆਜ ਵੀ ਸ਼ਾਮਲ ਹੋਵੇਗਾ।

ਇਹ ਵੀ ਪੜ੍ਹੋ : ਉਡਾਣ ਭਰਨ ਤੇ ਉਤਰਨ ਦੇ ਸਮੇਂ ਜਹਾਜ਼ਾਂ ਲਈ ਖਤਰਾ ਬਣ ਸਕਦੇ ਹਨ ਟਿੱਡੀ ਦਲ : ਡੀ.ਜੀ.ਸੀ.ਏ


cherry

Content Editor

Related News