ਆਧੁਨਿਕ AI ਚਿੱਪ ਹਾਸਲ ਕਰਨ ਲਈ ਚੀਨੀ ਖ਼ੁੂਫ਼ੀਆ ਏਜੰਸੀ ਨੇ ਚਲਾਈ ਮੁਹਿੰਮ

Monday, Nov 23, 2026 - 03:24 PM (IST)

ਆਧੁਨਿਕ AI ਚਿੱਪ ਹਾਸਲ ਕਰਨ ਲਈ ਚੀਨੀ ਖ਼ੁੂਫ਼ੀਆ ਏਜੰਸੀ ਨੇ ਚਲਾਈ ਮੁਹਿੰਮ

ਨਿਊਯਾਰਕ - ਚੀਨ ਦੀ ਖ਼ੁੂਫ਼ੀਆ ਏਜੰਸੀ ਨੇ ਉੱਨਤ ਸੈਮੀਕੰਡਕਟਰ ਚਿੱਪ ਹਾਸਲ ਕਰਨ ਅਤੇ ਦੁਨੀਆ ਭਰ ਦੇ ਚਿੱਪ ਉਦਯੋਗ ਤੋਂ ਖ਼ੁੂਫ਼ੀਆ ਜਾਣਕਾਰੀ ਇਕੱਠੀ ਕਰਨ ਨੂੰ ਆਪਣੀ ਤਰਜ਼ੀਹ ਬਣਾਇਆ ਹੈ ਅਤੇ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਬਰਾਮਦ (ਐਕਸਪੋਰਟ) ਪਾਬੰਦੀਆਂ ਨਾਲ ਨਜਿੱਠਣ ਲਈ ਘੱਟੋ-ਘੱਟ 2 ਸਾਲਾਂ ਤੋਂ ਮੁਹਿੰਮ ਚਲਾ ਰੱਖੀ ਹੈ। ਇਹ ਗੱਲ ‘ਨਿਊਯਾਰਕ ਟਾਈਮਜ਼’ ਦੀ ਇਕ ਖ਼ਬਰ ’ਚ ਕਹੀ ਗਈ।

ਇਹ ਵੀ ਪੜ੍ਹੋ : ਸੋਨਾ 70,000 ਰੁਪਏ ਅਤੇ ਚਾਂਦੀ 2.70 ਲੱਖ ਰੁਪਏ ਹੋ ਗਏ ਸਸਤੇ, ਜਾਣੋ ਵੱਡੀ ਗਿਰਾਵਟ ਦੇ ਕੀ ਹਨ ਕਾਰਨ

ਇਹ ਵੀ ਪੜ੍ਹੋ :  ਇੰਦੌਰ ’ਚ ਦਿਲਜੀਤ ਦੋਸਾਂਝ ਵੱਲੋਂ ‘ਪਟਿਆਲਾ ਪੈੱਗ’ ਗੀਤ ਗਾਉਣ ’ਤੇ ਵਿਵਾਦ

ਖ਼ਬਰ ਮੁਤਾਬਕ ਚੀਨ ਦੇ ਰਾਜ ਸੁਰੱਖਿਆ ਮੰਤਰਾਲੇ ਨੇ ਆਪਣੇ ਮੁਖੀ ਚੇਨ ਯਿਸ਼ਿਨ ਦੀ ਅਗਵਾਈ ਹੇਠ ਇਕ ਵਰਕਿੰਗ ਗਰੁੱਪ ਬਣਾਇਆ ਹੈ। ਇਸ ਮੁਹਿੰਮ ਤਹਿਤ ਚੀਨੀ ਕੰਪਨੀਆਂ ਨੂੰ ਉੱਨਤ ਚਿੱਪ ਹਾਸਲ ਕਰਨ ਅਤੇ ਉਨ੍ਹਾਂ ਦੀ ਸਮੱਗਲ ਕਰ ਕੇ ਚੀਨ ਲਿਆਉਣ ’ਚ ਮਦਦ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  EPFO ਦੇ ਲੱਖਾਂ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, SWP ਯੋਜਨਾ ਨੂੰ ਮਿਲੀ ਮਨਜ਼ੂਰੀ, ਜਾਣੋ ਪੂਰਾ ਵੇਰਵਾ

ਇਸ ਤੋਂ ਇਲਾਵਾ ਸੈਮੀਕੰਡਕਟਰ ਉਦਯੋਗ ਅਤੇ ਉਸ ਦੀ ਸਪਲਾਈ ਚੇਨ ਨਾਲ ਜੁੜੀ ਖ਼ੁੂਫ਼ੀਆ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਏਸ਼ੀਆ, ਅਮਰੀਕਾ ਅਤੇ ਯੂਰਪ ਦੇ ਮੌਜੂਦਾ ਅਤੇ ਸਾਬਕਾ ਸੁਰੱਖਿਆ ਤੇ ਖ਼ੁੂਫ਼ੀਆ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਗਈ। ਇਹ ਖ਼ੁਲਾਸਾ ਉਸ ਸਮੇਂ ਹੋਇਆ ਹੈ, ਜਦੋਂ ਅਮਰੀਕੀ ਅਧਿਕਾਰੀ ਚੀਨੀ ਮਹਿਲਾ ਉਦਯੋਗਪਤੀ ਐਲਿਸ ਹੁਆਂਗ ਦੀ ਜਾਂਚ ਕਰ ਰਹੇ ਹਨ, ਜੋ ਕਥਿਤ ਤੌਰ ’ਤੇ ਚੀਨੀ ਖ਼ੁੂਫ਼ੀਆ ਏਜੰਸੀ ਲਈ ਕੰਮ ਕਰਦਿਆਂ ਐਨਵੀਡੀਆ ਦੇ ਸਹਿ-ਸੰਸਥਾਪਕ ਅਤੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਜੇਨਸਨ ਹੁਆਂਗ ਦੀ ਜਾਸੂਸੀ ਕਰ ਰਹੀ ਸੀ।

ਇਹ ਵੀ ਪੜ੍ਹੋ : ਸਿਰਫ਼ 20 ਦਿਨਾਂ 'ਚ ਹੀ 12% ਟੁੱਟ ਗਏ ਸੋਨੇ ਦੇ ਰੇਟ, ਕੀ 1 ਲੱਖ ਰੁਪਏ ਤੱਕ ਜਾਵੇਗਾ ਭਾਅ?

ਇਹ ਵੀ ਪੜ੍ਹੋ : ਕਿਤੇ ਤੁਸੀਂ ਨਾ ਕਰ ਲੈਣਾ ਅਮਿਤਾਭ ਬੱਚਨ ਵਾਲੀ ਗਲਤੀ, ਮਹਿੰਗੀਆਂ ਸਾਬਤ ਹੋ ਸਕਦੀਆਂ ਹਨ ਕਾਨੂੰਨ ਦੀਆਂ ਸ਼ਰਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News