L&T ਨੂੰ ਚੇਨਈ ਮੈਟਰੋ ਰੇਲ ਕਾਰਪੋਰੇਸ਼ਨ ਤੋਂ ਨਿਰਮਾਣ ਕਾਰਜਾਂ ਦਾ ਮਿਲਿਆ ਠੇਕਾ

05/14/2021 7:03:40 PM

ਨਵੀਂ ਦਿੱਲੀ (ਭਾਸ਼ਾ) – ਬੁਨਿਆਦੀ ਢਾਂਚਾ ਖੇਤਰ ਦੀ ਕੰਪਨੀ ਲਾਰਸਨ ਐਂਡ ਟੁਬਰੋ (ਐੱਲ. ਐਂਡ ਟੀ.) ਨੇ ਕਿਹਾ ਕਿ ਉਸ ਦੀ ਨਿਰਮਾਣ ਇਕਾਈ ਨੂੰ ਚੇਨਈ ਮੈਟਰੋ ਰੇਲ ਕਾਰਪੋਰੇਸ਼ਨਤੋਂ 5000 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ।

ਕੰਪਨੀ ਨੇ ਰੈਗੂਲੇਟਰੀ ਸੂਚਨਾ ’ਚ ਕਿਹਾ ਕਿ ਕੰਪਨੀ ਨੂੰ ਚੇਨਈ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਸੀ. ਐੱਮ. ਆਰ. ਐੱਲ.) ਤੋਂ ਕਰੀਬ 12 ਕਿਲੋਮੀਟਰ ਦੀਆਂ ਦੋ ਸੁਰੰਗਾਂ ਬਣਾਉਣ ਦਾ ਠੇਕਾ ਮਿਲਿਆ ਹੈ। ਇਹ ਸੁਰੰਗਾਂ ਆਵਾਜਾਈ ਦੇ ਦੋ ਮਾਰਗ ਬਣਾਉਣ ਲਈ ਕੇਲੀਲਸ ਸਟੇਸ਼ਨ ਤੋਂ ਲੈ ਕੇ ਤਾਰਾਮਣੀ ਰੋਡ ਜੰਕਸ਼ਨ ਤੱਕ ਬਣਾਈਆਂ ਜਾਣਗੀਆਂ। ਲਾਰਸਨ ਐਂਡ ਟੁਬਰੋ ਨੇ ਕਿਹਾ ਕਿ ਉਸ ਨੂੰ ਚੇਨਈ ਮੈਟਰੋ ਰੇਲ ਕਾਰਪੋਰੇਸ਼ਨ ਤੋਂ ਇਕ ਹੋਰ ਆਰਡਰ ਅੱਠ ਕਿਲੋਮੀਟਰ ਦੀ ਖੰਬਿਆਂ ’ਤੇ ਬਣਾਈ ਜਾਣ ਵਾਲੀ ਰੇਲ ਲਾਈਨ ਲਈ ਠੇਕਾ ਮਿਲਿਆ ਹੈ। ਇਸ ਲਾਈਨ ’ਤੇ 9 ਮੈਟਰੋ ਸਟੇਸ਼ਨ ਵੀ ਬਣਾਏ ਜਾਣਗੇ। ਇਹ ਲਾਈਨ ਪਾਵਰ ਹਾਊਸ ਤੋਂ ਲੈ ਕੇ ਪੋਰੂਰ ਜੰਕਸ਼ਨ ਤੱਕ ਬਣੇਗੀ।


Harinder Kaur

Content Editor

Related News