L&T ਨੂੰ ਤੀਜੀ ਤਿਮਾਹੀ ''ਚ 2,560 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ
Thursday, Jan 23, 2020 - 10:57 AM (IST)
![L&T ਨੂੰ ਤੀਜੀ ਤਿਮਾਹੀ ''ਚ 2,560 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ](https://static.jagbani.com/multimedia/2020_1image_10_56_562630495dffd.jpg)
ਨਵੀਂ ਦਿੱਲੀ—ਇੰਜੀਨੀਅਰਿੰਗ ਕੰਪਨੀ ਲਾਰਸਨ ਐਂਡ ਟੁਬਰੋ (ਐੱਲ ਐਂਡ ਟੀ) ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ 15 ਫੀਸਦੀ ਵਧ ਦੇ 2,560.32 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2018-19 ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਕੰਪਨੀ ਨੂੰ 2,218.68 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਦੱਸਿਆ ਕਿ ਸਮੀਖਿਆਧੀਨ ਸਮੇਂ 'ਚ ਉਸ ਦੀ ਏਕੀਕ੍ਰਿਤ ਕੁੱਲ ਆਮਦਨ 36,717.60 ਕਰੋੜ ਰੁਪਏ ਰਹੀ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਇਸ ਮਿਆਦ 'ਚ ਕੰਪਨੀ ਦੀ ਆਮਦਨ 34,823.08 ਕਰੋੜ ਰੁਪਏ ਸੀ। ਕੰਪਨੀ ਦਾ ਕੁੱਲ ਖਰਚ ਇਸ ਦੌਰਾਨ 33,494.37 ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਇਸ ਮਿਆਦ 'ਚ 31,421.86 ਕਰੋੜ ਸੀ। ਸਮੀਖਿਆਧੀਨ ਸਮੇਂ 'ਚ 31 ਦਸੰਬਰ 2019 ਤੱਕ ਗਰੁੱਪ ਪੱਧਰ 'ਤੇ ਕੰਪਨੀ ਨੂੰ 41,579 ਕਰੋੜ ਰੁਪਏ ਦੇ ਨਵੇਂ ਆਰਡਰ ਮਿਲੇ ਹਨ।