L&T ਨੇ ਮਾਇੰਡਟਰੀ ਦੇ 368 ਕਰੋੜ ਰੁਪਏ ਸ਼ੇਅਰ ਖਰੀਦੇ

Thursday, May 09, 2019 - 09:18 AM (IST)

L&T ਨੇ ਮਾਇੰਡਟਰੀ ਦੇ 368 ਕਰੋੜ ਰੁਪਏ ਸ਼ੇਅਰ ਖਰੀਦੇ

ਨਵੀਂ ਦਿੱਲੀ—ਬੁਨਿਆਦੀ ਢਾਂਚਾ ਖੇਤਰ ਦੀ ਕੰਪਨੀ ਲਾਰਸਨ ਅਤੇ ਟੁਬਰੋ (ਐੱਲ ਐਂਡ ਟੀ) ਨੇ ਖੁੱਲ੍ਹੇ ਬਾਜ਼ਾਰ ਦੇ ਸੌਦਿਆਂ ਦੇ ਰਾਹੀਂ ਮਾਇੰਡਟਰੀ ਦੇ 368 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਹਨ। 
ਐੱਨ ਐੱਸ ਈ 'ਤੇ ਉਪਲੱਬਧ ਥੋਕ ਸੌਦੇ ਦੇ ਅੰਕੜਿਆਂ ਮੁਤਾਬਕ ਐੱਲ ਐਂਡ ਟੀ ਨੇ 37.53 ਲੱਖ ਸ਼ੇਅਰ ਜਾਂ 2.28 ਫੀਸਦੀ ਹਿੱਸੇਦਾਰੀ 979.96 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ 'ਤੇ 367.8 ਕਰੋੜ ਰੁਪਏ 'ਚ ਖਰੀਦੀ ਹੈ। ਇਸ ਦੌਰਾਨ ਇਕ ਹੋਰ ਸੌਦੇ 'ਚ ਰੇਖਾ ਐੱਨ ਸ਼ਾਹ ਨੇ ਮਾਇੰਡਟਰੀ ਦੇ 26.84 ਲੱਖ ਸ਼ੇਅਰ 263 ਕਰੋੜ ਰੁਪਏ 'ਚ ਵੇਚੇ।


author

Aarti dhillon

Content Editor

Related News