L&T ਹਾਈਡਰੋਕਾਰਬਨ ਨੂੰ ਅਲਜ਼ੀਰੀਆ ਦੀ ਸੋਨਾਟਰੈਕ ਤੋਂ 7,000 ਕਰੋੜ ਰੁਪਏ ਦਾ ਆਰਡਰ
Tuesday, Feb 12, 2019 - 03:01 PM (IST)
ਨਵੀਂ ਦਿੱਲੀ—ਐੱਲ ਐਂਡ ਟੀ ਗਰੁੱਪ ਦੀ ਐੱਲ ਐਂਡ ਟੀ ਹਾਈਡਰੋਕਾਰਬਨ ਇੰਜੀਨੀਅਰਿੰਗ ਲਿਮਟਿਡ ਨੂੰ ਅਲਜ਼ੀਰੀਆ ਦੀ ਸੋਨਾਟਰੈਕ ਤੋਂ ਆਰਡਰ ਮਿਲਿਆ ਹੈ। ਇਸ ਦੇ ਤਹਿਤ ਕੰਪਨੀ ਨੂੰ ਅਲਜ਼ੀਰੀਆ 'ਚ ਤਿੰਨ ਕੇਂਦਰੀ ਆਡੀਸ਼ਨ ਇਕਾਈਆਂ ਸਥਾਪਿਤ ਕਰਨੀਆਂ ਹਨ। ਹਾਲਾਂਕਿ ਕੰਪਨੀ ਦੇ ਇਸ ਸੌਦੇ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੂੰ ਸੋਨਾਟਰੈਕ ਤੋਂ 7,000 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।
ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਦੱਸਿਆ ਕਿ ਇੰਜੀਨੀਅਰਿੰਗ, ਖਰੀਦ, ਨਿਰਮਾਣ ਅਤੇ ਪ੍ਰਾਜੈਕਟ ਚਾਲੂ ਕਰਨ (ਈ.ਪੀ.ਸੀ.ਸੀ.) ਦੇ ਆਧਾਰ 'ਤੇ ਇਹ ਆਰਡਰ ਮਿਲਿਆ ਹੈ। ਕੰਪਨੀ ਨੂੰ ਤਿੰਨ ਕੇਂਦਰ ਆਡੀਸ਼ਨ ਇਕਾਈਆਂ ਸਥਾਪਿਤ ਕਰਨੀਆਂ ਹਨ। ਇਹ ਤਿੰਨੇ ਇਕਾਈਆਂ ਅਲਜ਼ੀਰੀਆ ਦੇ ਅਦਰਾਰ ਪ੍ਰਾਂਤ 'ਚ ਇਕ-ਦੂਜੇ ਦੇ ਨੇੜੇ ਸਥਾਪਿਤ ਕੀਤੀਆਂ ਜਾਣੀਆਂ ਹਨ।
