ਵਿਕ ਜਾਵੇਗੀ  Kwality Walls,  ਕੋਰਨੇਟੋ ਅਤੇ ਮੈਗਨਮ ਆਈਸਕ੍ਰੀਮ!

Tuesday, Sep 10, 2024 - 02:33 PM (IST)

ਨਵੀਂ ਦਿੱਲੀ : ਹਿੰਦੁਸਤਾਨ ਯੂਨੀਲੀਵਰ ਨੇ ਆਪਣੇ ਆਈਸਕ੍ਰੀਮ ਕਾਰੋਬਾਰ ਦੇ ਪੁਨਰਗਠਨ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਕਰਨ ਲਈ ਸੁਤੰਤਰ ਨਿਰਦੇਸ਼ਕਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਹੈ। ਕੰਪਨੀ ਇਸ ਕਾਰੋਬਾਰ ਨੂੰ ਵੇਚਣ 'ਤੇ ਵਿਚਾਰ ਕਰ ਸਕਦੀ ਹੈ। ਕਈ ਕੰਪਨੀਆਂ ਨੇ ਉਸਦੇ ਆਈਸਕ੍ਰੀਮ ਕਾਰੋਬਾਰ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ। ਹਿੰਦੁਸਤਾਨ ਯੂਨੀਲੀਵਰ ਦੇ ਪੋਰਟਫੋਲੀਓ ਵਿੱਚ ਕਵਾਲਿਟੀ ਵਾਲਜ਼, ਕੋਰਨੇਟੋ ਅਤੇ ਮੈਗਨਮ ਵਰਗੇ ਬ੍ਰਾਂਡ ਸ਼ਾਮਲ ਹਨ।

ਇਹ ਵੀ ਪੜ੍ਹੋ :     ਆਧਾਰ ਨੂੰ ਮੁਫ਼ਤ 'ਚ ਅਪਡੇਟ ਕਰਨ ਲਈ ਬਚੇ ਸਿਰਫ਼ ਕੁਝ ਦਿਨ ਬਾਕੀ, ਬਾਅਦ 'ਚ ਲੱਗੇਗੀ 50 ਰੁਪਏ ਫ਼ੀਸ

ਦਿਲਚਸਪੀ ਰੱਖਣ ਵਾਲੀਆਂ ਕੰਪਨੀਆਂ

RJ Corp: ਪਹਿਲਾਂ ਹੀ ਕ੍ਰੀਮ ਬੇਲ ਆਈਸਕ੍ਰੀਮ ਵੇਚ ਰਹੀ ਹੈ, ਜੋ ਕਿ ਭਾਰਤ ਵਿੱਚ ਚੋਟੀ ਦੇ ਪੰਜ ਆਈਸਕ੍ਰੀਮ ਬ੍ਰਾਂਡਾਂ ਵਿੱਚੋਂ ਇੱਕ ਹੈ। ਇਸ ਦੀ 25 ਰਾਜਾਂ ਵਿਚ 11,000 ਪੁਸ਼ ਗੱਡੀਆਂ ਨਾਲ  ਮੌਜੂਦਗੀ ਹੈ।

MMG ਗਰੁੱਪ: ਉੱਤਰੀ ਅਤੇ ਪੂਰਬੀ ਭਾਰਤ ਵਿੱਚ ਮੈਕਡੋਨਲਡ ਚਲਾਉਂਦਾ ਹੈ ਅਤੇ ਕੋਕਾ-ਕੋਲਾ ਲਈ ਫਰੈਂਚਾਈਜ਼ੀ ਬੋਟਲਰ ਹੈ। ਇਸਦਾ ਆਈਸਕ੍ਰੀਮ ਅਤੇ ਫਰੋਜਨ ਮਿਠਾਈਆਂ ਵਿੱਚ ਬੈਕ-ਐਂਡ ਤਾਲਮੇਲ ਹੈ।

Nestle: Nestle India ਨੇ ਪਿਛਲੇ ਦਹਾਕੇ ਵਿੱਚ ਗਲੋਬਲ ਆਈਸਕ੍ਰੀਮ ਬ੍ਰਾਂਡ Movenpick ਨੂੰ ਵੇਚਿਆ ਹੈ। ਨੇਸਲੇ ਦੀ ਭਾਰਤੀ ਇਕਾਈ ਇਸ ਕਾਰੋਬਾਰ ਨੂੰ ਖਰੀਦਣ 'ਚ ਦਿਲਚਸਪੀ ਦਿਖਾ ਰਹੀ ਹੈ।

ਇਹ ਵੀ ਪੜ੍ਹੋ :     ਅਗਲੇ 3 ਮਹੀਨਿਆਂ ’ਚ ਸੋਨੇ ਦੀ ਕੀਮਤ ’ਚ ਆਵੇਗਾ ਬੰਪਰ ਉਛਾਲ

ਆਈਸ ਕਰੀਮ ਕਾਰੋਬਾਰੀ ਸਥਿਤੀ

ਹਿੰਦੁਸਤਾਨ ਯੂਨੀਲੀਵਰ ਦੇ ਆਈਸਕ੍ਰੀਮ ਕਾਰੋਬਾਰ ਵਿੱਚ ਕਵਾਲਿਟੀ ਵਾਲਜ਼, ਕੋਰਨੇਟੋ ਅਤੇ ਮੈਗਨਮ ਵਰਗੇ ਪ੍ਰਮੁੱਖ ਬ੍ਰਾਂਡ ਸ਼ਾਮਲ ਹਨ।

ਕੰਪਨੀ ਦੀ ਸਾਲਾਨਾ 60,000 ਕਰੋੜ ਦੀ ਸਾਲਾਨਾ ਵਿਕਰੀ ਵਿਚ ਆਈਸਕ੍ਰੀਮ ਕਾਰੋਬਾਰ ਦੀ ਹਿੱਸੇਦਾਰੀ ਲਗਭਗ 3% ਹੈ।

ਮਾਰਕੀਟ ਸੰਭਾਵਨਾ

ਯੂਨੀਲੀਵਰ ਦੀ ਮੂਲ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਆਈਸਕ੍ਰੀਮ ਨਿਰਮਾਤਾ ਹੈ, ਜਿਸ ਵਿੱਚ ਬੈਨ ਐਂਡ ਜੈਰੀਜ਼ ਅਤੇ ਮੈਗਨਮ ਵਰਗੇ ਬ੍ਰਾਂਡ ਸ਼ਾਮਲ ਹਨ।
ਭਾਰਤੀ ਆਈਸਕ੍ਰੀਮ ਮਾਰਕੀਟ ਵਿੱਤੀ ਸਾਲ 2025 ਤੱਕ 5 ਬਿਲੀਅਨ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ, ਜਦੋਂ ਕਿ 2023 ਵਿੱਚ 3.4 ਬਿਲੀਅਨ ਡਾਲਰ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News