ਕਰੂਰ ਵੈਸਯਾ ਬੈਂਕ ਦਾ ਤੀਸਰੀ ਤਿਮਾਹੀ ਦਾ ਮੁਨਾਫਾ 70 ਫੀਸਦੀ ਘਟਿਆ

Tuesday, Feb 12, 2019 - 06:29 PM (IST)

ਕਰੂਰ ਵੈਸਯਾ ਬੈਂਕ ਦਾ ਤੀਸਰੀ ਤਿਮਾਹੀ ਦਾ ਮੁਨਾਫਾ 70 ਫੀਸਦੀ ਘਟਿਆ

ਨਵੀਂ ਦਿੱਲੀ—ਨਿੱਜੀ ਖੇਤਰ ਦੇ ਕਰੂਰ ਵੈਸਯਾ ਬੈਂਕ ਦਾ ਚਾਲੂ ਵਿੱਤੀ ਸਾਲ ਦੀ 31 ਦਸੰਬਰ 2018 ਨੂੰ ਖਤਮ ਤੀਸਰੀ ਤਿਮਾਹੀ ਦਾ ਸ਼ੁੱਧ ਲਾਭ 70 ਫੀਸਦੀ ਘਟ ਕੇ 21.20 ਕਰੋੜ ਰੁਪਏ ਰਹਿ ਗਿਆ। ਡੂਬਿਆ ਕਰਜ਼ ਵਧਣ ਕਾਰਨ ਬੈਂਕ ਦਾ ਮੁਨਾਫਾ ਘਟਿਆ ਹੈ। ਇਸ ਨਾਲ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਬੈਂਕ ਨੇ 71.49 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਸੀ।

ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਤਿਮਾਹੀ ਦੌਰਾਨ ਉਸ ਦੀ ਕੁਲ ਆਮਦਨ ਵਧ ਕੇ 1,702.65 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਕ ਸਾਲ ਪਹਿਲੇ ਸਮਾਨ ਤਿਮਾਹੀ 'ਚ 1,647.17 ਕਰੋੜ ਰੁਪਏ ਸੀ। ਤਿਮਾਹੀ ਦੌਰਾਨ ਬੈਂਕ ਦੀ ਸਕਲ ਗੈਰ ਕਾਰਗੁਜ਼ਾਰੀ ਜਾਇਦਾਦ ਕੁਲ ਲੋਨ ਦਾ 8.49 ਫੀਸਦੀ 'ਤੇ ਪਹੁੰਚ ਗਈ, ਜੋ ਇਸ ਤੋਂ ਪਛਿਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 5.94 ਫੀਸਦੀ ਸੀ। ਮੂਲ ਦੇ ਹਿਸਾਬ ਨਾਲ ਸਕਲ ਐੱਨ.ਪੀ.ਏ. ਵਧ ਕੇ 4,055.73 ਕਰੋੜ ਰੁਪਏ ਪਹੁੰਚ ਗਿਆ, ਜੋ ਇਕ ਸਾਲ ਪਹਿਲੇ ਸਮਾਨ ਤਿਮਾਹੀ 'ਚ 2,663.32 ਕਰੋੜ ਰੁਪਏ ਸੀ।

ਸਮੀਖਿਆ ਅਧੀਨ ਮਿਆਦ 'ਚ ਬੈਂਕ ਦਾ ਸ਼ੁੱਧ ਐੱਨ.ਪੀ.ਏ. 4.99 ਫੀਸਦੀ ਜਾਂ 2,295.60 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲੇ ਸਮਾਨ ਤਿਮਾਹੀ 'ਚ 3.88 ਫੀਸਦੀ ਜਾਂ 1,688.92 ਕਰੋੜ ਰੁਪਏ ਸੀ। ਤਿਮਾਹੀ ਦੌਰਾਨ ਬੈਂਕ ਦਾ ਕਾਨੂੰਨ ਕਵਰੇਜ ਅਨੁਪਾਤ 56.09 ਫੀਸਦੀ ਰਿਹਾ।


author

Karan Kumar

Content Editor

Related News