ਜੈੱਟ ਏਅਰਵੇਜ਼ : ਇੰਡੀਅਨ ਆਇਲ ਨੇ 8 ਦਿਨਾਂ ’ਚ ਤੀਜੀ ਵਾਰ ਈਂਧਣ ਸਪਲਾਈ ਰੋਕੀ

Wednesday, Apr 10, 2019 - 10:03 PM (IST)

ਜੈੱਟ ਏਅਰਵੇਜ਼ : ਇੰਡੀਅਨ ਆਇਲ ਨੇ 8 ਦਿਨਾਂ ’ਚ ਤੀਜੀ ਵਾਰ ਈਂਧਣ ਸਪਲਾਈ ਰੋਕੀ

ਮੁੰਬਈ (ਭਾਸ਼ਾ)- ਵਿੱਤੀ ਸੰਕਟ ’ਚ ਫਸੀ ਜੈੱਟ ਏਅਰਵੇਜ਼ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਸਰਕਾਰੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਜੈੱਟ ਏਅਰਵੇਜ਼ ਨੂੰ ਈਂਧਣ ਦੀ ਸਪਲਾਈ ਇਕ ਵਾਰ ਫਿਰ ਰੋਕ ਦਿੱਤੀ ਹੈ। ਪਿਛਲੇ 8 ਦਿਨਾਂ ’ਚ ਤੀਜੀ ਵਾਰ ਸਪਲਾਈ ਰੋਕੀ ਗਈ ਹੈ।

ਸੂਤਰ ਨੇ ਕਿਹਾ ਕਿ ਬਕਾਇਅਾ ਦਾ ਭੁਗਤਾਨ ਨਾ ਕਰਨ ਦੀ ਵਜ੍ਹਾ ਨਾਲ ਇੰਡੀਅਨ ਆਇਲ ਨੇ ਮੁੰਬਈ, ਦਿੱਲੀ ਅਤੇ ਹੈਦਰਾਬਾਦ ਹਵਾਈ ਅੱਡਿਆਂ ’ਤੇ ਜੈੱਟ ਏਅਰਵੇਜ਼ ਨੂੰ ਈਂਧਣ ਸਪਲਾਈ ’ਤੇ ਰੋਕ ਲਾ ਦਿੱਤੀ। ਜ਼ਿਕਰਯੋਗ ਹੈ ਕਿ 4 ਤੇ 5 ਮਾਰਚ ਨੂੰ ਵੀ ਇੰਡੀਅਨ ਆਇਲ ਨੇ ਜੈੱਟ ਏਅਰਵੇਜ਼ ਦੀ ਈਂਧਣ ਸਪਲਾਈ ਰੋਕ ਦਿੱਤੀ ਸੀ ਅਤੇ ਕੰਪਨੀ ਦੀ ਮੈਨੇਜਮੈਂਟ ਵਲੋਂ ਭਰੋਸਾ ਮਿਲਣ ਤੋਂ ਬਾਅਦ ਹੀ ਸਪਲਾਈ ਫਿਰ ਤੋਂ ਚਾਲੂ ਕੀਤੀ ਗਈ ਸੀ।

ਇੱਛੁਕ ਕੰਪਨੀਆਂ ਨੂੰ ਆਪਣੀ ਕਰਜ਼ਾ ਸੋਧ ਸਮਰੱਥਾ ਦਾ ਪ੍ਰਮਾਣ ਦੇਣਾ ਹੋਵੇਗਾ

ਜੈੱਟ ਏਅਰਵੇਜ਼ ਲਈ ਆਪਸ ’ਚ ਮਿਲ ਕੇ ਬੋਲੀ ਲਾਉਣ ਵਾਲੀਆਂ ਇਕਾਈਆਂ ਨੂੰ ਵੱਖ-ਵੱਖ ਆਪਣੀ ਕਰਜ਼ਾ ਚੁਕਾਉਣ ਦੀ ਸਮਰੱਥਾ ਦਾ ਪ੍ਰਮਾਣ-ਪੱਤਰ ਦੇਣਾ ਹੋਵੇਗਾ। ਐੱਸ. ਬੀ. ਆਈ. ਕੈਪੀਟਲ ਮਾਰਕੀਟਸ ਅਨੁਸਾਰ ਰੁਚੀ ਪੱਤਰ (ਈ. ਓ. ਆਈ.) ਦੀ ਡਿਜੀਟਲ ਕਾਪੀ ਤੈਅ ਤਰੀਕ ਤੱਕ ਦੇਣੀ ਹੋਵੇਗੀ, ਜਦੋਂਕਿ ਉਸ ਦੀ ਕਾਗਜ਼ੀ ਕਾਪੀ 16 ਅਪ੍ਰੈਲ ਤੱਕ ਜਮ੍ਹਾ ਕਰਵਾਉਣੀ ਹੋਵੇਗੀ। ਐੱਸ. ਬੀ. ਆਈ. ਕੈਪੀਟਲ ਮਾਰਕੀਟਸ ਨੇ ਕਿਹਾ ਕਿ ਬੋਲੀ ਲਾਉਣ ਵਾਲੀਆਂ ਕੰਪਨੀਆਂ ਨੂੰ ਕਰਜ਼ਾ ਸੋਧ ਦੀ ਆਪਣੀ ਸਮਰੱਥਾ ਦਾ ਪ੍ਰਮਾਣ ਪੱਤਰ ਦੇਣਾ ਹੋਵੇਗਾ। ਇਹ ਉਨ੍ਹਾਂ ਦੇ ਲੈਟਰਹੈੱਡ ’ਤੇ ਹੋਵੇਗਾ, ਜਿਸ ਨੂੰ ਪ੍ਰਬੰਧ ਨਿਰਦੇਸ਼ਕ, ਫੁਲ ਟਾਈਮ ਨਿਰਦੇਸ਼ਕ-ਮੁੱਖ ਕਾਰਜਕਾਰੀ ਅਧਿਕਾਰੀ ਜਾਂ ਇਸ ਪੱਧਰ ਦੇ ਅਧਿਕਾਰੀ ਨੂੰ ਤਸਦੀਕ ਕਰਨਾ ਹੋਵੇਗਾ।


author

satpal klair

Content Editor

Related News