J & K ਬੈਂਕ ਨੂੰ 71.6 ਕਰੋੜ ਦਾ ਮੁਨਾਫਾ
Saturday, Oct 28, 2017 - 01:01 PM (IST)
ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਜੇ ਐਂਡ ਕੇ ਬੈਂਕ ਨੂੰ 71.6 ਕਰੋੜ ਰੁਪਏ ਦਾ ਮੁਨਾਫਾ ਹੋਇਆ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਜੇ ਐਂਡ ਕੇ ਬੈਂਕ ਨੂੰ 602.4 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਜੇ ਐਂਡ ਕੇ ਬੈਂਕ ਦੀ ਵਿਆਜ ਆਮਦਨ 12.7 ਫੀਸਦੀ ਵਧ ਕੇ 722.6 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਜੇ ਐਂਡ ਕੇ ਬੈਂਕ ਦੀ ਵਿਆਜ ਆਮਦਨ 641.4 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਜੇ ਐਂਡ ਕੇ ਬੈਂਕ ਦਾ ਗ੍ਰਾਸ ਐੱਨ. ਪੀ. ਏ 10.79 ਫੀਸਦੀ ਤੋਂ ਵਧ ਕੇ 10.87 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਜੇ ਐਂਡ ਕੇ ਬੈਂਕ ਦਾ ਨੈੱਟ ਐੱਨ. ਪੀ. ਏ. 4.65 ਫੀਸਦੀ ਤੋਂ ਵਧ ਕੇ 4.76 ਫੀਸਦੀ ਰਿਹਾ ਹੈ।
ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਜੇ ਐਂਡ ਕੇ ਬੈਂਕ ਦੇ ਪ੍ਰੋਵਿਜਨਿੰਗ 278.6 ਕਰੋੜ ਰੁਪਏ ਤੋਂ ਘੱਟ ਕੇ 242.9 ਕਰੋੜ ਰੁਪਏ ਰਹੀ ਹੈ ਜਦਕਿ ਪਿਛਲੇ ਸਾਲ ਇਸ ਤਿਮਾਹੀ 'ਚ ਪ੍ਰੋਵਿਜਨਿੰਗ 992 ਕਰੋੜ ਰੁਪਏ ਰਹੀ ਸੀ।
