ਅਗਲੇ ਹਫਤੇ  ਖੁੱਲ੍ਹਣਗੇ 2 ਕੰਪਨੀਆਂ ਦੇ ਕਰੀਬ 770 ਕਰੋੜ ਰੁਪਏ ਦੇ IPO

Monday, Jun 01, 2026 - 05:01 PM (IST)

ਅਗਲੇ ਹਫਤੇ  ਖੁੱਲ੍ਹਣਗੇ 2 ਕੰਪਨੀਆਂ ਦੇ ਕਰੀਬ 770 ਕਰੋੜ ਰੁਪਏ ਦੇ IPO

ਬਿਜ਼ਨੈੱਸ ਡੈਸਕ - ਸ਼ੇਅਰ ਬਾਜ਼ਾਰ ’ਚ ਅਗਲੇ ਹਫਤੇ 2 ਕੰਪਨੀਆਂ-ਸੀ. ਐੱਮ. ਆਰ. ਗ੍ਰੀਨ ਟੈਕਨਾਲੋਜੀਜ਼ ਅਤੇ ਹੈਕਸਾਗਨ ਨਿਊਟ੍ਰੀਸ਼ਨ ਦੇ ਕੁੱਲ ਲੱਗਭਗ 770 ਕਰੋੜ ਰੁਪਏ ਦੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਖੁੱਲ੍ਹਣ ਜਾ ਰਹੇ ਹਨ। ਦੋਵਾਂ ਹੀ ਕੰਪਨੀਆਂ ਦੇ ਆਈ. ਪੀ. ਓ. ਪੂਰੀ ਤਰ੍ਹਾਂ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਹਨ, ਇਸ ਲਈ ਕੰਪਨੀਆਂ ਨੂੰ ਇਸ ਜਨਤਕ ਇਸ਼ੂ ਤੋਂ ਕੋਈ ਰਾਸ਼ੀ ਪ੍ਰਾਪਤ ਨਹੀਂ ਹੋਵੇਗੀ। ਪੂਰੀ ਰਾਸ਼ੀ ਵਿਕਰੀ ਕਰਨ ਵਾਲੇ ਸ਼ੇਅਰਧਾਰਕਾਂ ਨੂੰ ਜਾਵੇਗੀ।

ਇਹ ਵੀ ਪੜ੍ਹੋ :    1 ਜੂਨ ਤੋਂ ਬਦਲ ਜਾਣਗੇ ATM ਤੋਂ ਲੈ ਕੇ UPI ਤੱਕ ਸਮੇਤ ਕਈ ਹੋਰ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਇਹ ਪ੍ਰਸਤਾਵ ਅਜਿਹੇ ਸਮੇਂ ਆ ਰਹੇ ਹਨ, ਜਦੋਂ ਲਗਾਤਾਰ ਬਾਜ਼ਾਰ ’ਚ ਉਤਰਾਅ-ਚੜ੍ਹਾਅ ਅਤੇ ਗਲੋਬਲ ਬੇਯਕੀਨੀਆਂ ਵਿਚਾਲੇ ਸ਼ੇਅਰ ਬਾਜ਼ਾਰ ’ਚ ਸੁਸਤੀ ਦੇਖੀ ਜਾ ਰਹੀ ਹੈ। ਹਾਲ ਹੀ ਦੇ ਹਫਤਿਆਂ ’ਚ ਕਈ ਕੰਪਨੀਆਂ ਨੂੰ ਆਈ. ਪੀ. ਓ. ਲਈ ਰੈਗੂਲੇਟਰੀ ਮਨਜ਼ੂਰੀ ਮਿਲੀ ਹੈ ਪਰ ਅਨਿਸ਼ਚਿਤ ਬਾਜ਼ਾਰ ਹਾਲਾਤ ਕਾਰਨ ਕਈ ਕੰਪਨੀਆਂ ਨੇ ਆਪਣੀਆਂ ਸੂਚੀਬੱਧਤਾ ਯੋਜਨਾਵਾਂ ਟਾਲ ਦਿੱਤੀਆਂ ਹਨ।

ਇਹ ਵੀ ਪੜ੍ਹੋ :  ਤੁਹਾਡੇ ਨਾਂ 'ਤੇ ਕਿਥੇ-ਕਿਥੇ ਤੇ ਕਿੰਨਾ ਪਿਆ ਪੈਸਾ, ਬੱਸ ਹੁਣ ਇਕ CLICK ਨਾਲ ਲੱਗੇਗਾ ਪਤਾ, ਨਵਾਂ ਪੋਰਟਲ ਲਾਂਚ

ਸੀ. ਐੱਮ. ਆਰ. ਗ੍ਰੀਨ ਟੈਕਨਾਲੋਜੀਜ਼ ਦਾ ਆਈ. ਪੀ. ਓ. 3 ਤੋਂ 5 ਜੂਨ ਤੱਕ ਜਨਤਕ ਵਿਕਰੀ ਲਈ ਖੁੱਲ੍ਹਾ ਰਹੇਗਾ, ਜਦੋਂਕਿ ਐਂਕਰ ਨਿਵੇਸ਼ਕਾਂ ਲਈ ਇਹ 2 ਜੂਨ ਨੂੰ ਖੁੱਲ੍ਹੇਗਾ। ਨਾਨ-ਫੈਰਸ ਮੈਟਲ ਰੀਸਾਈਕਲਿੰਗ ਖੇਤਰ ਦੀ ਇਸ ਕੰਪਨੀ ਨੇ ਆਪਣੇ 630.62 ਕਰੋੜ ਰੁਪਏ ਦੇ ਆਈ. ਪੀ. ਓ. ਲਈ 182 ਤੋਂ 192 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਦਾਇਰਾ ਤੈਅ ਕੀਤਾ ਹੈ।

ਇਹ ਵੀ ਪੜ੍ਹੋ :  ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ

ਦੂਜੇ ਪਾਸੇ ਹੈਕਸਾਗਨ ਨਿਊਟ੍ਰੀਸ਼ਨ ਦਾ ਆਈ. ਪੀ. ਓ. 5 ਜੂਨ ਨੂੰ ਵਿਕਰੀ ਲਈ ਖੁੱਲ੍ਹੇਗਾ ਅਤੇ 9 ਜੂਨ ਨੂੰ ਬੰਦ ਹੋਵੇਗਾ। ਐਂਕਰ ਨਿਵੇਸ਼ਕਾਂ ਲਈ ਬੋਲੀ 4 ਜੂਨ ਨੂੰ ਨਿਰਧਾਰਿਤ ਕੀਤੀ ਗਈ ਹੈ। ਕੰਪਨੀ ਨੇ ਆਪਣੇ 139 ਕਰੋੜ ਰੁਪਏ ਦੇ ਜਨਤਕ ਇਸ਼ੂ ਲਈ 42-45 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਘੇਰਾ ਤੈਅ ਕੀਤਾ ਹੈ। ਪ੍ਰਸਤਾਵਿਤ ਆਈ. ਪੀ. ਓ. ’ਚ ਪ੍ਰਮੋਟਰਾਂ ਵੱਲੋਂ 3.08 ਕਰੋੜ ਤੋਂ ਵੱਧ ਸ਼ੇਅਰਾਂ ਦਾ ਓ. ਐੱਫ. ਐੱਸ. ਸ਼ਾਮਲ ਹੈ। ਮੁੱਲ ਘੇਰੇ ਦੇ ਉਪਰਲੇ ਪੱਧਰ ’ਤੇ ਇਸ਼ੂ ਦਾ ਸਾਈਜ਼ 138.87 ਕਰੋੜ ਰੁਪਏ ਆਂਕਿਆ ਗਿਆ ਹੈ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ22 ਰੁਪਏ ਸਸਤਾ ਹੋ ਗਿਆ ਪੈਟਰੋਲ-ਡੀਜ਼ਲ, ਜਾਣੋ ਗੁਆਂਢੀ ਮੁਲਕ 'ਚ ਕਿੰਨੀ ਹੋਈ ਤੇਲ ਦੀ ਕੀਮਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News