ਬਾਜ਼ਾਰ ''ਚ ਸੁਨਾਮੀ ਕਾਰਨ ਨਿਵੇਸ਼ਕਾਂ ਨੂੰ 6 ਲੱਖ ਕਰੋੜ ਰੁਪਏ ਦਾ ਨੁਕਸਾਨ, ਟੁੱਟੇ ਇਹ ਸਟਾਕ

Monday, Nov 04, 2024 - 05:56 PM (IST)

ਬਾਜ਼ਾਰ ''ਚ ਸੁਨਾਮੀ ਕਾਰਨ ਨਿਵੇਸ਼ਕਾਂ ਨੂੰ 6 ਲੱਖ ਕਰੋੜ ਰੁਪਏ ਦਾ ਨੁਕਸਾਨ, ਟੁੱਟੇ ਇਹ ਸਟਾਕ

ਮੁੰਬਈ - ਅੱਜ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 6.08 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਅੱਜ ਦੀ ਗਿਰਾਵਟ ਕਾਰਨ ਹੀ ਸੈਂਸੈਕਸ ਵਿੱਚ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 6.08 ਲੱਖ ਕਰੋੜ ਰੁਪਏ ਘਟ ਕੇ 442.02 ਲੱਖ ਕਰੋੜ ਰੁਪਏ ਰਹਿ ਗਿਆ। ਅੱਜ ਸੈਂਸੈਕਸ 941.88 ਅੰਕਾਂ ਦੀ ਭਾਰੀ ਗਿਰਾਵਟ ਨਾਲ 78,782.24 ਅੰਕਾਂ 'ਤੇ ਬੰਦ ਹੋਇਆ ਅਤੇ ਨਿਫਟੀ 50 ਵੀ 309.00 ਅੰਕਾਂ ਦੀ ਗਿਰਾਵਟ ਨਾਲ 23,995.35 ਅੰਕਾਂ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ :     ਦੀਵਾਲੀ 'ਤੇ ਇਕ ਝਟਕੇ 'ਚ ਕਮਾਏ 9,00,23,23,77,970 ਰੁਪਏ, ਜਾਣੋ ਕਿਸ ਰਈਸ 'ਤੇ ਮਿਹਰਬਾਨ ਹੋਈ ਲਕਸ਼ਮੀ

3 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਸ਼ੇਅਰ ਬਾਜ਼ਾਰ

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਗਿਰਾਵਟ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਨਿਸ਼ਚਿਤਤਾ ਕਾਰਨ ਦਰਜ ਕੀਤੀ ਗਈ ਹੈ। ਇਸ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ 'ਚ ਲਗਾਤਾਰ ਗਿਰਾਵਟ 3 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਅੱਜ ਦੀ ਗਿਰਾਵਟ 3 ਅਕਤੂਬਰ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ। ਸੋਮਵਾਰ ਨੂੰ ਸੈਂਸੈਕਸ ਸਮੇਤ ਨਿਫਟੀ 50 ਦੀਆਂ ਅੱਧੀਆਂ ਤੋਂ ਵੱਧ ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ। ਸੈਂਸੈਕਸ ਦੀਆਂ 30 'ਚੋਂ 24 ਕੰਪਨੀਆਂ ਦੇ ਸ਼ੇਅਰ ਘਾਟੇ 'ਚ ਰਹੇ, ਉਥੇ ਹੀ ਨਿਫਟੀ 50 'ਚੋਂ 42 ਕੰਪਨੀਆਂ ਦੇ ਸ਼ੇਅਰ ਵੀ ਘਾਟੇ 'ਚ ਬੰਦ ਹੋਏ।

ਇਹ ਵੀ ਪੜ੍ਹੋ :      ਗੁਆਂਢੀ ਮੁਲਕ ਨੂੰ ਲੱਗਾ ਵੱਡਾ ਝਟਕਾ! ਭਾਰਤ ਦੀ ਇਸ ਕੰਪਨੀ ਨੇ ਬੰਗਲਾਦੇਸ਼ ਦੀ ਬੱਤੀ ਕੀਤੀ ਗੁੱਲ

ਸੈਂਸੈਕਸ ਦੀਆਂ ਇਨ੍ਹਾਂ ਕੰਪਨੀਆਂ ਵਿੱਚ ਦਰਜ ਕੀਤੀ ਗਈ ਸਭ ਤੋਂ ਵੱਧ ਗਿਰਾਵਟ 

ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਅਡਾਨੀ ਪੋਰਟਸ ਦੇ ਸ਼ੇਅਰ ਅੱਜ 3.23 ਫੀਸਦੀ ਦੀ ਸਭ ਤੋਂ ਵੱਡੀ ਗਿਰਾਵਟ ਨਾਲ ਬੰਦ ਹੋਏ। ਇਸ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 2.77 ਫੀਸਦੀ, ਸਨ ਫਾਰਮਾ 2.68 ਫੀਸਦੀ, ਐਨਟੀਪੀਸੀ 2.59 ਫੀਸਦੀ, ਬਜਾਜ ਫਿਨਸਰਵ 2.44 ਫੀਸਦੀ, ਟਾਟਾ ਮੋਟਰਜ਼ 2.31 ਫੀਸਦੀ, ਐਕਸਿਸ ਬੈਂਕ 2.15 ਫੀਸਦੀ, ਪਾਵਰ ਗਰਿੱਡ 2.08 ਫੀਸਦੀ ਅਤੇ ਟਾਈਟਨ 2.06 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।

ਇਹ ਵੀ ਪੜ੍ਹੋ :     ਤੇਜ਼ੀ ਨਾਲ ਘੱਟ ਰਹੀ ਅਰਬਪਤੀਆਂ ਦੀ ਗਿਣਤੀ, ਅਮੀਰਾਂ ਦੀ ਲਗਾਤਾਰ ਘੱਟ ਹੋ ਰਹੀ ਦੌਲਤ

ਨਿਫਟੀ ਕੰਪਨੀਆਂ ਦਾ ਵੀ ਬੁਰਾ ਹਾਲ ਰਿਹਾ

ਇਸੇ ਤਰ੍ਹਾਂ ਨਿਫਟੀ 50 'ਚ ਸ਼ਾਮਲ ਹੀਰੋ ਮੋਟੋਕਾਰਪ ਦੇ ਸ਼ੇਅਰ 4.25 ਫੀਸਦੀ ਦੀ ਗਿਰਾਵਟ ਨਾਲ ਸਭ ਤੋਂ ਵੱਧ ਬੰਦ ਹੋਏ। ਇਸ ਤੋਂ ਇਲਾਵਾ ਗ੍ਰਾਸੀਮ ਦੇ ਸ਼ੇਅਰ 3.96 ਫੀਸਦੀ, ਬਜਾਜ ਆਟੋ ਦੇ ਸ਼ੇਅਰ 3.46 ਫੀਸਦੀ, ਬੀਪੀਸੀਐਲ ਦੇ ਸ਼ੇਅਰ 3.05 ਫੀਸਦੀ, ਆਈਸ਼ਰ ਮੋਟਰਜ਼ ਦੇ ਸ਼ੇਅਰ 2.49 ਫੀਸਦੀ, ਹਿੰਡਾਲਕੋ ਦੇ ਸ਼ੇਅਰ 2.45 ਫੀਸਦੀ, ਕੋਲ ਇੰਡੀਆ ਦੇ ਸ਼ੇਅਰ 2.36 ਫੀਸਦੀ , ONGC 2.34 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।


ਇਹ ਵੀ ਪੜ੍ਹੋ :     ਛੇ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ GST ਕੁਲੈਕਸ਼ਨ, ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 8.9% ਜ਼ਿਆਦਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News