9 ਕੰਪਨੀਆਂ ''ਚ ਨਿਵੇਸ਼ਕਾਂ ਨੇ ਕਮਾਏ 97,931.85 ਕਰੋੜ

Monday, Jan 29, 2018 - 04:04 AM (IST)

9 ਕੰਪਨੀਆਂ ''ਚ ਨਿਵੇਸ਼ਕਾਂ ਨੇ ਕਮਾਏ 97,931.85 ਕਰੋੜ

ਨਵੀਂ ਦਿੱਲੀ-ਟੀ. ਸੀ. ਐੱਸ, ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰਾਂ 'ਚ ਵਾਧੇ ਨਾਲ 9 ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 97,931.85 ਕਰੋੜ ਰੁਪਏ ਵਧਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਆਈ. ਟੀ. ਕੰਪਨੀ ਟੀ. ਸੀ. ਐੱਸ. ਦਾ ਮਾਰਕੀਟ ਕੈਪ ਬੁੱਧਵਾਰ ਨੂੰ 6 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਰਿਲਾਇੰਸ ਇੰਡਸਟ੍ਰੀਜ਼ ਤੋਂ ਬਾਅਦ ਇਸ ਮੁਕਾਮ ਨੂੰ ਹਾਸਲ ਕਰਨ ਵਾਲੀ ਟੀ. ਸੀ. ਐੱਸ. ਦੂਜੀ ਕੰਪਨੀ ਹੈ। ਰਿਲਾਇੰਸ ਇੰਡਸਟਰੀ ਦਾ ਮਾਰਕੀਟ ਕੈਪ 22,295.4 ਕਰੋੜ ਰੁਪਏ ਵਧ ਕੇ 6,10,938.21 ਰੁਪਏ ਅਤੇ ਓ. ਐੱਨ. ਜੀ. ਸੀ. ਦਾ ਐੱਮ. ਕੈਪ 18,800.69 ਕਰੋੜ ਰੁਪਏ ਚੜ੍ਹ ਕੇ 2,67,252.12 ਕਰੋੜ ਰੁਪਏ ਹੋ ਗਿਆ।
ਆਈ. ਟੀ. ਸੀ. ਦਾ ਮਾਰਕੀਟ ਕੈਪ 8,533.32 ਕਰੋੜ ਰੁਪਏ ਉਛਲ ਕੇ 3,42,368.98 ਕਰੋੜ ਰੁਪਏ ਅਤੇ ਇਨਫੋਸਿਸ ਦਾ ਮਾਰਕੀਟ ਕੈਪ 6,016.78 ਕਰੋੜ ਰੁਪਏ ਵਧ ਕੇ 2,55,696.84 ਕਰੋੜ ਰੁਪਏ ਰਿਹਾ। ਐੱਚ. ਡੀ. ਐੱਫ. ਸੀ. ਬੈਂਕ ਦਾ ਐੱਮ. ਕੈਪ 5,316.73 ਚੜ੍ਹ ਕੇ 5,10,701.65 ਕਰੋੜ ਰੁਪਏ ਅਤੇ ਐੱਸ. ਬੀ. ਆਈ. ਦਾ ਮਾਰਕੀਟ ਕੈਪ 3,539.14 ਕਰੋੜ ਰੁਪਏ ਉਛਲ ਕੇ 2,70,312.76 ਕਰੋੜ ਰੁਪਏ ਹੋ ਗਿਆ। ਉਥੇ ਐੱਚ. ਯੂ. ਐੱਲ. ਦੇ ਮਾਰਕੀਟ ਕੈਪ 'ਚ 1,872.27 ਕਰੋੜ ਰੁਪਏ ਵਾਧਾ ਹੋਇਆ ਅਤੇ ਇਹ 2,96,793.30 ਕਰੋੜ ਰੁਪਏ ਹੋ ਗਿਆ। ਜਦਕਿ 335.49 ਕਰੋੜ ਰੁਪਏ ਚੜ੍ਹ ਕੇ 3,03,949.77 ਕਰੋੜ ਰੁਪਏ ਰਿਹਾ।


Related News