ਬੀਮਾ ਕੰਪਨੀ LIC ਦੇ IPO ਦੀਆਂ ਤਾਰੀਖ਼ਾਂ ਦਾ ਐਲਾਨ, ਜਾਣੋ ਕਦੋਂ ਕਰ ਸਕਦੇ ਹੋ ਅਪਲਾਈ
Tuesday, Apr 26, 2022 - 12:34 PM (IST)
ਮੁੰਬਈ - ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (LIC) ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) 4 ਮਈ ਨੂੰ ਖੁੱਲ੍ਹੇਗੀ ਅਤੇ 9 ਮਈ ਨੂੰ ਬੰਦ ਹੋਵੇਗੀ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਈਪੀਓ ਰਾਹੀਂ ਸਰਕਾਰ ਜਨਤਕ ਖੇਤਰ ਦੀ ਕੰਪਨੀ ਵਿੱਚ ਆਪਣੀ 3.5 ਫੀਸਦੀ ਹਿੱਸੇਦਾਰੀ ਵੇਚੇਗੀ। ਇਸ ਨਾਲ ਸਰਕਾਰ ਨੂੰ 21,000 ਕਰੋੜ ਰੁਪਏ ਮਿਲਣਗੇ। ਆਈਪੀਓ ਦੇ ਆਧਾਰ 'ਤੇ, ਐਲਆਈਸੀ ਦਾ ਮੁਲਾਂਕਣ 6 ਲੱਖ ਕਰੋੜ ਰੁਪਏ ਬੈਠਦਾ ਹੈ।
ਮਈ ਦੇ ਪਹਿਲੇ ਹਫ਼ਤੇ ਖੁੱਲ੍ਹਣ ਵਾਲੇ ਆਈਪੀਓ ਦੌਰਾਨ ਸਰਕਾਰੀ ਹਿੱਸੇਦਾਰੀ ਦੀ ਵਿਕਰੀ ਤੋਂ ਲਗਭਗ 21,000 ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ। ਇਸ ਦੇ ਇਸ਼ੂ ਲਈ, LIC ਬੁੱਧਵਾਰ ਤੱਕ ਮਾਰਕੀਟ ਰੈਗੂਲੇਟਰ ਸੇਬੀ ਕੋਲ ਅੰਤਿਮ ਮਨਜ਼ੂਰੀ ਲਈ ਅਰਜ਼ੀ ਦਾਇਰ ਕਰ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ LIC ਨੇ ਪਿਛਲੇ ਫਰਵਰੀ 'ਚ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (SEBI) ਕੋਲ ਇਸ਼ੂ ਦਾ ਖਰੜਾ ਦਸਤਾਵੇਜ਼ ਦਾਇਰ ਕੀਤਾ ਸੀ। ਉਸ ਸਮੇਂ LIC ਨੇ ਕਿਹਾ ਸੀ ਕਿ ਸਰਕਾਰ ਇਸ ਬੀਮਾ ਕੰਪਨੀ 'ਚ 5 ਫੀਸਦੀ ਹਿੱਸੇਦਾਰੀ ਭਾਵ 316 ਕਰੋੜ ਸ਼ੇਅਰ ਵੇਚੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।