ਵਧ ਸਕਦੀ ਹੈ ਮਹਿੰਗਾਈ , RBI ਗਵਰਨਰ ਸ਼ਕਤੀਕਾਂਤ ਦਾਸ ਨੇ ਦਿੱਤੀ ਚਿਤਾਵਨੀ

Thursday, Nov 07, 2024 - 04:05 PM (IST)

ਵਧ ਸਕਦੀ ਹੈ ਮਹਿੰਗਾਈ , RBI ਗਵਰਨਰ ਸ਼ਕਤੀਕਾਂਤ ਦਾਸ ਨੇ ਦਿੱਤੀ ਚਿਤਾਵਨੀ

ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਹੈ ਕਿ ਅਕਤੂਬਰ ’ਚ ਮਹਿੰਗਾਈ ਦਰ ਸਤੰਬਰ ’ਚ ਦਰਜ 5.5 ਫੀਸਦੀ ਤੋਂ ਜ਼ਿਆਦਾ ਹੋ ਸਕਦੀ ਹੈ। ਬੁੱਧਵਾਰ ਨੂੰ ਭਾਰਤ ਦੇ ਸਭ ਤੋਂ ਵੱਡੇ ਬੈਂਕਿੰਗ ਅਤੇ ਫਾਈਨਾਂਸ ਈਵੈਂਟ ਦੌਰਾਨ ਦਾਸ ਨੇ ਕਿਹਾ ਕਿ ਆਰ. ਬੀ. ਆਈ. ਮਹਿੰਗਾਈ ਨੂੰ ਕਾਬੂ ’ਚ ਕਰਨ ਲਈ ਮਜ਼ਬੂਤ ਅਤੇ ਤੇਜ਼ੀ ਨਾਲ ਕਦਮ ਚੁੱਕਣ ਲਈ ਤਿਆਰ ਹੈ।

ਇਹ ਵੀ ਪੜ੍ਹੋ :     4 ਦਿਨ ਬੰਦ ਰਹਿਣਗੇ ਬੈਂਕ , ਨਵੰਬਰ ਮਹੀਨੇ ਤਿਉਹਾਰਾਂ ਕਾਰਨ ਰਹਿਣਗੀਆਂ ਕਈ ਦਿਨ ਛੁੱਟੀਆਂ

ਉਨ੍ਹਾਂ ਨੇ ਭਾਰਤੀ ਅਰਥਵਿਵਸਥਾ ਦੀ ਤੁਲਣਾ ‘ਟਾਈਗਰ’ ਨਾਲ ਕੀਤੀ, ਜੋ ਬਦਲਦੇ ਕੌਮਾਂਤਰੀ ਹਾਲਾਤ ’ਚ ਵੀ ਆਪਣੀ ਮਜ਼ਬੂਤੀ ਬਣਾਏ ਹੋਏ ਹੈ।

ਭਾਰਤ ’ਚ ਹਾਲ ਹੀ ’ਚ ਮਹਿੰਗਾਈ ਵਧੀ ਹੈ, ਖਾਸ ਕਰ ਕੇ ਖਾਣ-ਪੀਣ ਦੀਆਂ ਚੀਜ਼ਾਂ ਦੇ ਮੁੱਲ ਵਧਣ ਨਾਲ। ਸਤੰਬਰ 2024 ’ਚ ਮਹਿੰਗਾਈ ਦਰ 5.5 ਫੀਸਦੀ ਰਹੀ, ਜਿਸ ’ਚ ਸਬਜ਼ੀਆਂ ਦੇ ਮੁੱਲ ’ਚ ਸਾਲਾਨਾ 36 ਫੀਸਦੀ ਦਾ ਵਾਧਾ ਅਤੇ ਖੁਰਾਕੀ ਮਹਿੰਗਾਈ ਦਰ 9.24 ਫੀਸਦੀ ਰਹੀ। ਦਾਸ ਨੇ ਕਿਹਾ ਕਿ ਮਹਿੰਗਾਈ ਅਤੇ ਬਾਹਰੀ ਚੁਣੌਤੀਆਂ ਦੇ ਬਾਵਜੂਦ ਆਰ. ਬੀ. ਆਈ. ਵਿੱਤੀ ਸਥਿਰਤਾ ਬਣਾਏ ਰੱਖਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ :     ਰੇਲ ਯਾਤਰੀਆਂ ਲਈ ਵੱਡੀ ਰਾਹਤ, Super App ਰਾਹੀਂ ਮਿਲਣਗੀਆਂ Confirm ticket ਸਮੇਤ ਕਈ ਹੋਰ ਸਹੂਲਤਾਂ

ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ, “ਭਾਰਤੀ ਅਰਥਵਿਵਸਥਾ ਅਤੇ ਵਿੱਤੀ ਖੇਤਰ ਕੌਮਾਂਤਰੀ ਘਟਨਾਵਾਂ ਦੇ ਅਸਰ ਨੂੰ ਸੰਭਾਲਣ ’ਚ ਪੂਰੀ ਤਰ੍ਹਾਂ ਸਮਰਥਾ ਹਨ। ਭਾਰਤ ਦੀ ਅਰਥਵਿਵਸਥਾ ਅਤੇ ਵਿੱਤੀ ਸਥਿਤੀ ਕਿਸੇ ਵੀ ਬਾਹਰੀ ਪ੍ਰਭਾਵ ਦਾ ਸਾਹਮਣਾ ਕਰਨ ਲਈ ਕਾਫੀ ਮਜ਼ਬੂਤ ਹਨ। ”

ਭਾਰਤ ਦੀ ਗ੍ਰੋਥ ’ਤੇ ਇਹ ਕਿਹਾ ਦਾਸ ਨੇ

ਭਾਰਤ ਦੀ ਗ੍ਰੋਥ ’ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਈ ਮੁੱਖ ਸੰਕੇਤਾਂ ’ਚ ਸੁਧਾਰ ਦਾ ਜ਼ਿਕਰ ਕੀਤਾ, ਜਿਨ੍ਹਾਂ ’ਚ ਜੀ. ਐੱਸ. ਟੀ. ਈ-ਵੇ ਬਿੱਲ, ਟੋਲ ਕੁਲੈਕਸ਼ਨ, ਹਵਾਈ ਯਾਤਰੀ ਗਿਣਤੀ, ਸਟੀਲ ਦੀ ਖਪਤ ਅਤੇ ਸੀਮੈਂਟ ਵਿਕਰੀ ਸ਼ਾਮਲ ਹਨ।

ਇਹ ਵੀ ਪੜ੍ਹੋ :     SBI, ICICI, HDFC ਅਤੇ PNB ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋ ਗਿਆ ਇਹ ਬਦਲਾਅ

ਦਾਸ ਨੇ ਕਿਹਾ ਕਿ ਇਹ ਬੜ੍ਹਤ ਭਾਰਤ ਦੀ ਆਰਥਿਕ ਮਜ਼ਬੂਤੀ ਨੂੰ ਵਿਖਾਉਂਦੀ ਹੈ, ਭਾਵੇਂ ਹੀ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਅਤੇ ਸ਼ਹਿਰੀ ਇਲਾਕਿਆਂ ’ਚ ਐੱਫ. ਐੱਮ. ਸੀ. ਜੀ. ਵਿਕਰੀ ’ਚ ਥੋੜ੍ਹੀ ਗਿਰਾਵਟ ਵੇਖੀ ਜਾ ਰਹੀ ਹੈ।

ਦਾਸ ਨੇ ਦੱਸਿਆ ਕਿ ਆਰ. ਬੀ. ਆਈ. ਆਰਥਿਕ ਸਥਿਤੀ ’ਤੇ ਨਜ਼ਰ ਰੱਖਣ ਲਈ ਲੱਗਭਗ 70-80 ਹਾਈ- ਫਰੀਕੁਐਂਸੀ ਸੰਕੇਤਕਾਂ ਨੂੰ ਟਰੈਕ ਕਰਦਾ ਹੈ। ਕੁਝ ਖੇਤਰਾਂ ’ਚ ਮੱਠਾਪਨ ਹੈ ਪਰ ‘ਚੰਗੀਆਂ ਗੱਲਾਂ ਖਰਾਬ ਗੱਲਾਂ ਤੋਂ ਜ਼ਿਆਦਾ ਹਨ।’ ਉਨ੍ਹਾਂ ਕਿਹਾ ਕਿ ਭਾਰਤ ਦੀ ਗ੍ਰੋਥ ਆਊਟਲੁਕ ਹੁਣ ਵੀ ਪਾਜ਼ੇਟਿਵ ਹੈ।

ਨਾਲ ਹੀ ਦਾਸ ਨੇ ਚੌਕਸ ਕੀਤਾ ਕਿ ਮਹਿੰਗਾਈ ’ਤੇ ‘ਵੱਡੇ ਖਤਰੇ’ ਬਣੇ ਹੋਏ ਹਨ, ਜੋ ਭੂ-ਰਾਜਨੀਤਕ ਤਣਾਅ, ਕਮੋਡਿਟੀ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਅਤੇ ਜਲਵਾਯੂ ਤਬਦੀਲੀ ਵਰਗੇ ਕਾਰਣਾਂ ਨਾਲ ਵਧ ਸਕਦੀ ਹੈ।

ਇਹ ਵੀ ਪੜ੍ਹੋ :      PENSION RULES : ਆ ਗਏ ਨਵੇਂ ਨਿਯਮ, ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਪੈਨਸ਼ਨ 'ਚ ਆਵੇਗੀ ਦਿੱਕਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News