ਜੂਨ ਮਹੀਨੇ ''ਚ 44 ਫੀਸਦੀ ਵਧ ਗਿਆ ਇੰਡੀਵਿਜ਼ੁਅਲ ਅਡਵਾਂਸ ਟੈਕਸ
Saturday, Jun 30, 2018 - 12:10 PM (IST)
ਨਵੀਂ ਦਿੱਲੀ—ਜੂਨ ਮਹੀਨੇ 'ਚ ਵਿਅਕਤੀਗਤ ਟੈਕਸਦਾਤਾਵਾਂ ਵਲੋਂ ਭੁਗਤਾਨ ਕੀਤੇ ਗਏ ਅਡਵਾਂਸ ਟੈਕਸ 'ਚ 44 ਫੀਸਦੀ ਜਦਕਿ ਕਾਰਪੋਰੇਸ਼ਨ ਟੈਕਸ 'ਚ 17 ਫੀਸਦੀ ਦਾ ਵਾਧਾ ਹੋਇਆ ਹੈ। ਇਸ 'ਚ ਪਤਾ ਚੱਲਦਾ ਹੈ ਕਿ ਲੋਕਾਂ ਦੇ ਖਰਚ 'ਚ ਵਾਧਾ ਹੋਇਆ ਹੈ ਅਤੇ ਉਹ ਟੈਕਸ ਨਿਯਮਾਂ ਦਾ ਪਾਲਨ ਵੀ ਜ਼ਿਆਦਾ ਕਰਨ ਲੱਗੇ ਹਨ।
ਸਰਕਾਰ ਦੇ ਲਈ ਇਸ ਤੋਂ ਵੀ ਵੱਡੀ ਖੁਸ਼ਖਬਰੀ ਇਹ ਹੈ ਕਿ ਪਰਸਨਲ ਟੈਕਸ 'ਚ ਲਗਾਤਾਰ ਦੂਜੇ ਸਾਲ 40 ਫੀਸਦੀ ਦਾ ਵਾਧਾ ਹੋਇਆ ਹੈ। ਉੱਧਰ ਇਸਦੇ ਸੰਕੇਤ ਮਿਲ ਰਹੇ ਹਨ ਕਿ ਬੈਂਕਾਂ ਦੇ ਕਮਜ਼ੋਰ ਨਤੀਜਿਆਂ ਦੇ ਬਾਵਜੂਦ ਜੂਨ 2017 'ਚ 8 ਫੀਸਦੀ ਤੋਂ ਦੋਗੁਣੇ ਦੀ ਵਾਧਾ ਦਰ ਕਾਰਪੋਰੇਟ ਸੈਕਟਰ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ।
ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਇਕ ਬਲਾਗ 'ਚ ਲਿਖਿਆ ਹੈ ਕਿ ਪਿਛਲੇ ਕੁਝ ਸਾਲਾਂ 'ਚ ਜਿਨ੍ਹਾਂ ਟੈਕਸਦਾਤਾਵਾਂ ਨੇ ਜ਼ਿਆਦਾ ਟੈਕਸ ਭੁਗਤਾਨ ਕੀਤੇ ਸਨ ਉਨ੍ਹਾਂ ਦੀ ਬਾਕੀ ਰਕਮ ਵਾਪਸੀ (ਜੋ ਹਮੇਸ਼ਾ ਜਨਵਰੀ ਤੋਂ ਜੂਨ ਦੇ ਵਿਚਕਾਰ ਹੁੰਦੀ ਹੈ) ਦੇ ਬਾਅਦ ਸ਼ੁੱਧ ਰਕਮ ਕੁਝ ਘੱਟ ਹੋ ਸਕਦੀ ਹੈ ਪਰ ਜੇਕਰ ਅਗਲੇ ਤਿੰਨ ਤਿਮਾਹੀਆਂ 'ਚ ਇਹੀਂ ਟ੍ਰੇਡ ਕਾਇਮ ਰਿਹਾ ਤਾਂ ਇਸ ਸਾਲ ਡਾਇਰੈਕਟਰ ਟੈਕਸ ਕਲੈਕਸ਼ਨ 'ਚ ਭਾਰੀ ਵਾਧਾ ਹੋਵੇਗਾ।
ਸਰਕਾਰ ਨੇ ਦੱਸਿਆ ਕਿ ਪ੍ਰਤੱਖ ਟੈਕਸ ਸੰਗ੍ਰਹਿ 14 ਫੀਸਦੀ ਵਾਧਾ ਵਧ ਕੇ 11.5 ਲੱਖ ਕਰੋੜ ਜਦਕਿ ਪਰਸਨਲ ਇਨਕਮ ਟੈਕਸ 'ਚ 20 ਫੀਸਦੀ ਦੇ ਵਾਧੇ ਦਾ ਅੰਕੜਾ ਪੇਸ਼ ਕੀਤਾ ਹੈ। ਜੇਤਲੀ ਨੇ ਇਸ ਲਈ ਜੀ.ਐੱਸ.ਟੀ. ਸਮੇਤ ਕਈ ਕਾਰਕਾਂ ਨੂੰ ਜਿੰਮੇਦਾਰ ਦੱਸਿਆ ਹੈ।
