ਨਵੇਂ ਟ੍ਰੈਕ ''ਤੇ 160 ਕਿਲੋਮੀਟਰ ਦੀ ਰਫਤਾਰ ਨਾਲ ਦੌੜੇਗੀ ਭਾਰਤੀ ਰੇਲ, ਸਪੀਡ ਪਾਲਿਸੀ ਫ੍ਰੇਮਵਰਕ ਤਿਆਰ

Saturday, Jun 30, 2018 - 01:40 PM (IST)

ਨਵੇਂ ਟ੍ਰੈਕ ''ਤੇ 160 ਕਿਲੋਮੀਟਰ ਦੀ ਰਫਤਾਰ ਨਾਲ ਦੌੜੇਗੀ ਭਾਰਤੀ ਰੇਲ, ਸਪੀਡ ਪਾਲਿਸੀ ਫ੍ਰੇਮਵਰਕ ਤਿਆਰ

ਨਵੀਂ ਦਿੱਲੀ — ਮਿਸ਼ਨ ਰਫਤਾਰ 2022 ਲਈ ਰੇਲਵੇ ਨੇ ਸਪੀਡ ਪਾਲਿਸੀ ਫਰੇਮਵਰਕ ਤਿਆਰ ਕੀਤਾ ਹੈ। ਇਸ ਦੇ ਤਹਿਤ ਹੁਣ ਬਣਨ ਵਾਲੇ ਨਵੇਂ ਟਰੈਕ ਨੂੰ ਇਸ ਤਰ੍ਹਾਂ ਬਣਾਇਆ ਜਾਵੇਗਾ ਕਿ 160 ਕਿ.ਮੀ. ਰਫਤਾਰ ਦੀ ਟਰੇਨ ਅਸਾਨੀ ਨਾਲ ਸਫਰ ਤੈਅ ਕਰ ਸਕੇ। ਇਨ੍ਹਾਂ ਹੀ ਨਹੀਂ ਇਨ੍ਹਾਂ ਨਵੀਂਆਂ ਲਾਈਨਾਂ 'ਤੇ ਕੋਈ ਲੈਵਲ ਕਰਾਂਸਿੰਗ ਵੀ ਨਹੀਂ ਹੋਵੇਗੀ। ਇਸ ਫਰੇਮ ਵਰਕ ਵਿਚ ਇਹ ਵੀ ਤੈਅ ਕੀਤਾ ਗਿਆ ਹੈ ਕਿ 160 ਕਿਲੋਮੀਟਰ ਤੋਂ ਵਧ ਸਪੀਡ ਵਾਲੇ ਐਕਸਕਲੂਸਿਵ ਕਾਰੀਡੋਰ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੇ ਕਾਰੀਡੋਰ ਨੂੰ ਪੀਪੀਪੀ(ਪਬਲਿਕ-ਪ੍ਰਾਈਵੇਟ-ਪਾਰਟਨਰਸ਼ਿਪ) ਮੋਡ 'ਤੇ ਚਲਾਇਆ ਜਾ ਸਕਦਾ ਹੈ।
ਰੂਟ ਹੋਣਗੇ ਅਪਗ੍ਰੇਡ
ਰੇਲਵੇ ਬੋਰਡ ਵਲੋਂ ਮਨਜ਼ੂਰ ਕੀਤੀ ਗਈ ਸਪੀਡ ਪਾਲਸੀ ਫਰੇਮਵਰਕ ਦੇ ਮੁਤਾਬਕ ਸਪੀਡ ਵਧਾਉਣ ਲਈ ਜਿਹੜੇ ਵੀ ਕਦਮ ਚੁੱਕੇ ਜਾਣਗੇ, ਉਹ ਰੂਟ ਵਾਈਜ਼ ਹੋਣਗੇ। ਇਨ੍ਹਾਂ ਰੂਟ ਦੇ ਪੂਰੇ ਇਨਫਰਾਸਟਰੱਕਚਰ ਨੂੰ ਅਪਗ੍ਰੇਡ ਕੀਤਾ ਜਾਵੇਗਾ ਜਿਸ ਵਿਚ ਟ੍ਰੈਕ, ਸਿਗਨਲ, ਓਵਰਹੈੱਡ ਇਲੈਕਟ੍ਰੀਸਿਟੀ, ਰੋਲਿੰਗ ਸਟਾਕ ਆਦਿ ਸ਼ਾਮਲ ਹੋਣਗੇ।
ਲਗਾਤਾਰ ਪ੍ਰਾਈਵੇਟ ਸੈਕਟਰ ਤੋਂ ਦੂਰ ਰਹਿਣ ਦਾ ਦਾਅਵਾ ਕਰਨ ਵਾਲੀ ਰੇਲਵੇ ਨੇ ਇਹ ਮੰਨਿਆ ਹੈ ਕਿ 160 ਕਿਲੋਮੀਟਰ ਤੋਂ ਜ਼ਿਆਦਾ ਦੀ ਰਫਤਾਰ ਵਾਲੇ ਵੱਖਰੇ ਕਾਰੀਡੋਰ ਬਣਾਉਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਪੀਪੀਪੀ ਸਿਸਟਮ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।


Related News