ਭਾਰਤ ਨੇ ‘ਕਲੀਅਰ ਫਲੋਟ ਗਲਾਸ’ ’ਤੇ ਘੱਟੋ-ਘੱਟ ਦਰਾਮਦ ਮੁੱਲ ਕੀਤਾ ਲਾਗੂ
Wednesday, Aug 19, 2026 - 04:05 PM (IST)
ਬਿਜ਼ਨੈੱਸ ਡੈਸਕ - ਭਾਰਤ ਨੇ ‘ਕਲੀਅਰ ਫਲੋਟ ਗਲਾਸ’ ਦੀ ਦਰਾਮਦ ’ਤੇ ਇਕ ਸਾਲ ਲਈ 34,000 ਰੁਪਏ ਪ੍ਰਤੀ ਟਨ ਦਾ ਘੱਟੋ-ਘੱਟ ਦਰਾਮਦ ਮੁੱਲ (ਐੱਮ. ਆਈ. ਪੀ.) ਲਾਗੂ ਕੀਤਾ ਹੈ। ਇਸ ਨਾਲ ਘੱਟ ਕੀਮਤ ਵਾਲੀ ਦਰਾਮਦ ’ਤੇ ਠੱਲ੍ਹ ਪੈਣ ਨਾਲ ਸੈਂਟ-ਗੋਬੇਨ ਅਤੇ ਅਸਾਹੀ ਇੰਡੀਆ ਸਮੇਤ ਘਰੇਲੂ ਉਤਪਾਦਕਾਂ ਨੂੰ ਲਾਭ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀ. ਜੀ. ਐੱਫ. ਟੀ.) ਨੇ ਸਰਕੂਲਰ ’ਚ ਆਈ. ਟੀ. ਸੀ. (ਐੱਚ. ਐੱਸ.) ਕੋਡ 70051090 ਅਤੇ 70052990 ਤਹਿਤ 4 ਮਿਲੀਮੀਟਰ ਤੋਂ 12 ਮਿਲੀਮੀਟਰ ਮੋਟਾਈ ਵਾਲੇ ‘ਕਲੀਅਰ ਫਲੋਟ ਗਲਾਸ’ ਦੀ ਦਰਾਮਦ ਨੀਤੀ ਨੂੰ ‘ਮੁਕਤ’ ਤੋਂ ਬਦਲ ਕੇ ‘ਪਾਬੰਦੀ’ ਦੀ ਸ਼੍ਰੇਣੀ ’ਚ ਪਾ ਦਿੱਤਾ। ਸੀ. ਆਈ. ਐੱਫ. ਆਧਾਰ ’ਤੇ 34,000 ਰੁਪਏ ਪ੍ਰਤੀ ਟਨ ਜਾਂ ਉਸ ਤੋਂ ਵੱਧ ਕੀਮਤ ਵਾਲੀ ਦਰਾਮਦ ਦੀ ਇਜਾਜ਼ਤ ਜਾਰੀ ਰਹੇਗੀ, ਜਦੋਂਕਿ ਇਸ ਤੋਂ ਘੱਟ ਕੀਮਤ ਵਾਲੀ ਦਰਾਮਦ ’ਤੇ ਨਵੀਂ ਹੱਦ ਲਾਗੂ ਹੋਵੇਗੀ।
ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਡੀ. ਜੀ. ਐੱਫ. ਟੀ. ਅਨੁਸਾਰ ਘੱਟੋ-ਘੱਟ ਦਰਾਮਦ ਮੁੱਲ ਸਰਕੂਲਰ ਪ੍ਰਕਾਸ਼ਿਤ ਹੋਣ ਦੀ ਤਰੀਕ ਤੋਂ ਇਕ ਸਾਲ ਤੱਕ ਪ੍ਰਭਾਵੀ ਰਹੇਗਾ। ਐਡਵਾਂਸ ਅੈਥੋਰਾਈਜ਼ੇਸ਼ਨ ਹੋਲਡਰਜ਼, ਐਕਸਪੋਰਟ ਓਰੀਐਂਟਿਡ ਯੂਨਿਟਸ, ਐਂਡ ਸਪੈਸ਼ਲ ਇਕਨਾਮਿਕ ਜ਼ੋਨਜ਼ (ਐੱਸ. ਈ. ਜ਼ੈੱਡ) ਦੀਆਂ ਇਕਾਈਆਂ ਦੁਆਰਾ ਕੀਤੀ ਜਾਣ ਵਾਲੀ ਦਰਾਮਦ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ, ਬਸ਼ਰਤੇ ਦਰਾਮਦੀ ਸਮੱਗਰੀ ਬਾਅਦ ’ਚ ਘਰੇਲੂ ਡਿਊਟੀ ਖੇਤਰ ’ਚ ਨਾ ਵੇਚੀ ਜਾਵੇ। ਇਹ ਉਪਾਅ ਭਾਰਤ ਦੀ ਦਰਾਮਦ ਨੀਤੀ ਦੇ ਅਧਿਆਏ 70 ਤਹਿਤ ਬਿਨਾਂ ਤਾਰ ਵਾਲੇ ‘ਕਲੀਅਰ ਫਲੋਟ ਗਲਾਸ’ ਦੀਆਂ 2 ਸ਼੍ਰੇਣੀਆਂ ’ਤੇ ਲਾਗੂ ਹੋਵੇਗਾ। ਬਿਨਾਂ ਤਾਰ ਵਾਲਾ ‘ਕਲੀਅਰ ਫਲੋਟ ਗਲਾਸ’ ਇਕ ਪੂਰੀ ਤਰ੍ਹਾਂ ਨਾਲ ਸਪਾਟ, ਸਾਫ ਅਤੇ ਪਾਰਦਰਸ਼ੀ ਕੱਚ ਹੁੰਦਾ ਹੈ।
ਇਹ ਵੀ ਪੜ੍ਹੋ : ਆ ਗਈ ਨਵੀਂ ਵੈਬਸਾਈਟ, ਕਿਸ ਨੇ ਕਦੋਂ ਤੇ ਕਿੰਨੀ ਲਈ ਰਿਸ਼ਵਤ, ਖੋਲ੍ਹ ਦੇਵੇਗੀ ਹਰੇਕ ਦੀ ਪੋਲ
ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ
ਇਹ ਵੀ ਪੜ੍ਹੋ : ਇਨ੍ਹਾਂ ਵਪਾਰਕ ਵਾਹਨਾਂ ਲਈ ਲਾਗੂ ਹੋਣਗੇ ਨਵੇਂ ਨਿਯਮ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
ਇਹ ਵੀ ਪੜ੍ਹੋ : Tata ਨੇ ਸਿਰਫ਼ 100 ਰੁਪਏ 'ਚ ਵੇਚ ਦਿੱਤੀ ਆਪਣੀ ਕੰਪਨੀ, ਸਾਬਕਾ CM ਦੀ ਧੀ ਨੇ ਖ਼ਰੀਦੀ ਪੂਰੀ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
