ਕਰੂਡ ਤੇਲ ਦੀਆਂ ਕੀਮਤਾਂ 90 ਡਾਲਰ ਤੋਂ ਪਾਰ  ਭਾਰਤ ਨੇ ਤੇਲ ਉਤਪਾਦਨ ਕੰਪਨੀਆਂ ਨੂੰ ਕੀਤੀ ਇਹ ਅਪੀਲ

01/28/2022 7:26:48 PM

ਨਵੀਂ ਦਿੱਲੀ- ਤੇਲ ਉਤਪਾਦਕ ਕੰਪਨੀਆਂ ਨੂੰ ਉਤਪਾਦਨ ਵਧਾਉਣ ਦੀ ਖਾਤਿਰ ਮਨਾਉਣ ਲਈ ਭਾਰਤ ਨੇ ਫਿਰ ਤੋਂ ਡਿਪਲੋਮੈਟ ਵਿਕਲਪ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਵੱਧਦੀਆਂ ਤੇਲ ਦੀਆਂ ਕੀਮਤਾਂ ਨੂੰ ਸ਼ਾਂਤ ਕੀਤਾ ਜਾ ਸਕੇ। ਅੱਜ ਬਰੈਂਟ ਕਰੂਡ ਤੇਲ ਦੀ ਕੀਮਤ 90 ਡਾਲਰ ਦੇ ਪਾਰ ਪਹੁੰਚ ਗਈ। 2014 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ। ਕੱਚੇ ਤੇਲ ਦੇ ਵਪਾਰ ਲਈ ਬਰੈਂਟ ਸਭ ਤੋਂ ਵੱਧ ਪ੍ਰਸਿੱਧ ਬਾਜ਼ਾਰ ਹੈ। 
ਦੁਨੀਆ ਭਰ 'ਚ ਕੌਮਾਂਤਰੀ ਤੌਰ 'ਤੇ ਵੇਚੇ ਜਾਣ ਵਾਲੇ ਕੱਚੇ ਤੇਲ ਦੀ ਦੋ ਤਿਮਾਹੀ ਲਈ ਇਹ ਬੈਂਚਮਾਰਕ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ।
ਇਨ੍ਹਾਂ ਉੱਚੀਆਂ ਕੀਮਤਾਂ ਦਾ ਮਤਲੱਬ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ 'ਤੇ ਘਰੇਲੂ ਵਾਹਨ ਈਂਧਨ ਕੀਮਤਾਂ 'ਚ ਵਾਧਾ ਕਰਨ ਦਾ ਦਬਾਅ ਹੈ। ਅਜਿਹਾ ਲੱਗਦਾ ਹੈ ਕਿ ਪੰਜ ਸੂਬਿਆਂ 'ਚ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਾਹਨ ਈਂਧਨਾਂ 'ਚ ਵਾਧੇ ਨੂੰ ਰੋਕ ਕੇ ਰੱਖਿਆ ਗਿਆ ਹੈ। 
ਇਸ ਹਫਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਤੇਲ ਸੰਪੰਨ ਦੇਸ਼ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਰਾਸ਼ਟਰੀ ਤੇਲ ਕੰਪਨੀ ਆਬੂ ਧਾਬੀ ਨੈਸ਼ਨਲ ਆਇਲ ਕੰਪਨੀ (ਏ.ਡੀ.ਐੱਨ.ਓ.ਸੀ.) ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਧਿਕਾਰੀ ਸੁਲਤਾਨ ਅਲ ਜਾਬੇਰ ਨਾਲ ਫੋਨ 'ਤੇ ਗੱਲ ਕੀਤੀ ਸੀ। ਪੁਰੀ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੋਵਾਂ ਵਿਚਾਲੇ ਦੋ ਪੱਖੀ ਊਰਜਾ ਸਾਂਝੇਦਾਰੀ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਪੁਰੀ ਨੇ ਯੂ.ਏ.ਈ. 'ਚ ਹੋਏ ਅੱਤਵਾਦੀ ਘਟਨਾ ਦੀ ਨਿੰਦਾ ਵੀ ਕੀਤੀ ਜਿਸ 'ਚ ਦੋ ਭਾਰਤੀਆਂ ਦੀ ਮੌਤ ਹੋ ਗਈ ਸੀ। 
ਇਸ ਮਾਮਲੇ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਇਹ ਕਾਲ ਉਨ੍ਹਾਂ ਉਪਾਵਾਂ 'ਚ ਸ਼ਾਮਲ ਹੈ ਜਿਨ੍ਹਾਂ ਦੀ ਬਦੌਲਤ ਭਾਰਤ ਕੱਚੇ ਤੇਲ ਉਤਪਾਦਨ ਦੇਸ਼ਾਂ ਦਾ ਉਤਪਾਦਨ ਵਧਾਉਣ ਅਤੇ ਕੀਮਤਾਂ ਨੂੰ ਘੱਟ ਕਰਨ ਲਈ ਮਨਾ ਰਿਹਾ ਹੈ। ਅਗਲੇ ਹਫਤੇ 2 ਫਰਵਰੀ ਨੂੰ ਪੈਟਰੋਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ (ਓਪੇਕ) ਦੀ 25ਵੀਂ ਓਪੇਕ ਅਤੇ ਗੈਰ-ਓਪੇਕ ਮੰਤਰੀ ਪੱਧਰੀ ਬੈਠਕ ਹੋਣ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੀਟਿੰਗ 'ਚ ਇਹ ਫ਼ੈਸਲਾ ਲਿਆ ਜਾਵੇਗਾ ਕਿ ਤੇਲ ਉਤਪਾਦਕ ਦੇਸ਼ ਉਤਪਾਦਨ ਵਧਾਉਣਗੇ ਜਾਂ ਨਹੀਂ। ਕਿਉਂਕਿ ਓਪੇਕ ਇਕ ਕੌਮਾਂਤਰੀ ਉਤਪਾਦਕ ਸੰਘ ਦੇ ਤੌਰ 'ਤੇ ਕੰਮ ਕਰਦਾ ਹੈ। ਲਿਹਾਜ਼ਾ ਤੇਲ ਉਤਪਾਦਕ ਦੇਸ਼ਾਂ ਨੇ ਸੰਸਾਰਿਕ ਉਤਪਾਦਨ ਘਟਾਉਣ ਦਾ ਫ਼ੈਸਲਾ ਲਿਆ ਜਿਸ ਨਾਲ ਕਿ ਭਾਅ ਵਧਾ ਕੇ ਜ਼ਿਆਦਾ ਲਾਭ ਕਮਾਇਆ ਜਾ ਸਕੇ।


Aarti dhillon

Content Editor

Related News