ਭਾਰਤ ਦਾ ਵਪਾਰ ਘਾਟਾ ਵਧਿਆ, ਜੁਲਾਈ ’ਚ 31.98 ਅਰਬ ਡਾਲਰ ਪਹੁੰਚਿਆ
Thursday, Aug 13, 2026 - 07:32 PM (IST)
ਬਿਜ਼ਨੈੱਸ ਡੈਸਕ - ਭਾਰਤ ਲਈ ਵਪਾਰ ਦੇ ਮੋਰਚੇ ’ਤੇ ਜੁਲਾਈ ਦਾ ਮਹੀਨਾ ਥੋੜ੍ਹਾ ਚੁਣੌਤੀਪੂਰਨ ਰਿਹਾ। ਜੁਲਾਈ ’ਚ ਦੇਸ਼ ਦਾ ਮਾਲ ਵਪਾਰ ਘਾਟਾ ਵਧ ਕੇ 31.98 ਅਰਬ ਡਾਲਰ ਹੋ ਗਿਆ। ਜੂਨ ’ਚ ਇਹ ਅੰਕੜਾ 30.43 ਅਰਬ ਡਾਲਰ ਸੀ। ਭਾਵ ਇਕ ਮਹੀਨੇ ’ਚ ਵਪਾਰ ਘਾਟਾ ਲੱਗਭਗ 1.55 ਅਰਬ ਡਾਲਰ ਵਧ ਗਿਆ। ਵਪਾਰ ਘਾਟੇ ਦਾ ਸਿੱਧਾ ਮਤਲਬ ਹੈ ਕਿ ਭਾਰਤ ਨੇ ਵਿਦੇਸ਼ਾਂ ਤੋਂ ਜਿੰਨਾ ਸਾਮਾਨ ਖਰੀਦਿਆ, ਉਸ ਦੀ ਕੀਮਤ ਦੇਸ਼ ਤੋਂ ਬਾਹਰ ਵੇਚੇ ਗਏ ਸਾਮਾਨ ਦੀ ਕੀਮਤ ਨਾਲੋਂ ਜ਼ਿਆਦਾ ਰਹੀ। ਜੁਲਾਈ ’ਚ ਦਰਾਮਦ ਵਧਣ ਕਾਰਨ ਇਹ ਅੰਤਰ ਹੋਰ ਵੱਡਾ ਹੋ ਗਿਆ। ਇਕ ਸਰਵੇ ’ਚ ਅਰਥਸ਼ਾਸਤਰੀਆਂ ਨੇ ਜੁਲਾਈ ਲਈ ਵਪਾਰ ਘਾਟਾ ਲੱਗਭਗ 30.20 ਅਰਬ ਡਾਲਰ ਰਹਿਣ ਦਾ ਅੰਦਾਜ਼ਾ ਲਾਇਆ ਸੀ ਪਰ ਅਸਲ ਅੰਕੜਾ ਅੰਦਾਜ਼ੇ ਨਾਲੋਂ ਜ਼ਿਆਦਾ ਰਿਹਾ।
ਇਹ ਵੀ ਪੜ੍ਹੋ : Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
ਇਹ ਵੀ ਪੜ੍ਹੋ : ਜਾਣੋ ਕੌਣ ਹਨ ਕਾਰੋਬਾਰੀ ਮਾਨਵ ਸਰਦਾਨਾ, ਜਿਨ੍ਹਾਂ ਨੇ ਖ਼ਰੀਦਿਆ ਹੈ 271 ਕਰੋੜ ਦਾ ਸੂਪਰ ਲਗਜ਼ਰੀ ਪੈਂਟਹਾਊਸ
ਸਰਕਾਰੀ ਅੰਕੜਿਆਂ ਅਨੁਸਾਰ ਜੁਲਾਈ ’ਚ ਭਾਰਤ ਦੀ ਮਾਲ ਬਰਾਮਦ ਵਧ ਕੇ 44.24 ਅਰਬ ਡਾਲਰ ਹੋ ਗਈ। ਜੂਨ ’ਚ ਇਹ 40.41 ਅਰਬ ਡਾਲਰ ਸੀ। ਭਾਵ ਬਰਾਮਦ ’ਚ ਚੰਗਾ ਵਾਧਾ ਦੇਖਣ ਨੂੰ ਮਿਲਿਆ। ਇਸ ਦੇ ਬਾਵਜੂਦ ਦਰਾਮਦ ’ਚ ਇਸ ਨਾਲੋਂ ਜ਼ਿਆਦਾ ਤੇਜ਼ੀ ਆਈ। ਜੁਲਾਈ ’ਚ ਭਾਰਤ ਦੀ ਮਾਲ ਦਰਾਮਦ 76.22 ਅਰਬ ਡਾਲਰ ਰਹੀ, ਜਦਕਿ ਜੂਨ ’ਚ ਇਹ 70.84 ਅਰਬ ਡਾਲਰ ਸੀ। ਭਾਵ ਇਕ ਮਹੀਨੇ ’ਚ ਦਰਾਮਦ ਲੱਗਭਗ 5.38 ਅਰਬ ਡਾਲਰ ਵਧ ਗਈ। ਇਹੋ ਕਾਰਨ ਰਿਹਾ ਕਿ ਬਰਾਮਦ ਵਧਣ ਦੇ ਬਾਵਜੂਦ ਵਪਾਰ ਘਾਟਾ ਘੱਟ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ
ਇਹ ਵੀ ਪੜ੍ਹੋ : ਵਿਦੇਸ਼ 'ਚ ਚੱਲੇਗੀ ਪੰਜਾਬ ਦੀ ਕਪੂਰਥਲਾ ਫੈਕਟਰੀ 'ਚ ਤਿਆਰ ਕੀਤੀ ਗਈ ਟ੍ਰੇਨ, ਜਾਣੋ ਕੀ ਹੈ ਖ਼ਾਸਿਅਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
