ਜਿਣਸ ਡੈਰੀਵੇਟਿਵ ਐਕਸਚੇਂਜ ਟ੍ਰਾਂਜ਼ੈਕਸ਼ਨ ਫੀਸ ਵਧਾਉਣ : ਸੇਬੀ

Thursday, Jan 04, 2018 - 12:51 AM (IST)

ਜਿਣਸ ਡੈਰੀਵੇਟਿਵ ਐਕਸਚੇਂਜ ਟ੍ਰਾਂਜ਼ੈਕਸ਼ਨ ਫੀਸ ਵਧਾਉਣ : ਸੇਬੀ

ਨਵੀਂ ਦਿੱਲੀ-ਬਾਜ਼ਾਰ ਰੈਗੂਲੇਟਰੀ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਜਿਣਸ ਡੈਰੀਵੇਟਿਵ ਐਕਸਚੇਂਜਾਂ ਨੂੰ ਕਿਸੇ ਵੀ ਸੌਦੇ ਦੀ ਵੱਧ ਤੋਂ ਵੱਧ ਫੀਸ ਉਸੇ ਸ਼੍ਰੇਣੀ ਦੀ ਘੱਟ ਤੋਂ ਘੱਟ ਫੀਸ ਦੇ ਮੁਕਾਬਲੇ ਦੁੱਗਣੀ ਕਰਨ ਦੀ ਮਨਜ਼ੂਰੀ ਦੇ ਦਿੱਤੀ। ਮੌਜੂਦਾ ਸਮੇਂ 'ਚ ਵੱਧ ਤੋਂ ਵੱਧ ਫੀਸ ਅਤੇ ਘੱਟ ਤੋਂ ਘੱਟ ਫੀਸ ਦਾ ਅਨੁਪਾਤ 1.5:1 ਹੈ। ਸੇਬੀ ਨੇ ਅੱਜ ਜਾਰੀ ਸਰਕੂਲਰ 'ਚ ਕਿਹਾ, ''ਬਾਜ਼ਾਰ ਇਹ ਯਕੀਨੀ ਕਰਨਗੇ ਕਿ ਕਿਸੇ ਵੀ ਸ਼੍ਰੇਣੀ 'ਚ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਫੀਸ ਦਾ ਅਨੁਪਾਤ 2:1 ਤੋਂ ਜ਼ਿਆਦਾ ਨਹੀਂ ਹੋਵੇਗਾ।''  


Related News