ਸੋਨੇ ਦੀ ਖ਼ਰੀਦ ਦੇ ਮਾਮਲੇ ''ਚ ਭਾਰਤ ਸਭ ਤੋਂ ਅੱਗੇ, Gold ਖ਼ਰੀਦ ਕੇ ਇਨ੍ਹਾਂ ਦੇਸ਼ਾਂ ਨੂੰ ਪਛਾੜਿਆ

Friday, Dec 06, 2024 - 02:04 PM (IST)

ਸੋਨੇ ਦੀ ਖ਼ਰੀਦ ਦੇ ਮਾਮਲੇ ''ਚ ਭਾਰਤ ਸਭ ਤੋਂ ਅੱਗੇ, Gold ਖ਼ਰੀਦ ਕੇ ਇਨ੍ਹਾਂ ਦੇਸ਼ਾਂ ਨੂੰ ਪਛਾੜਿਆ

ਨਵੀਂ ਦਿੱਲੀ - ਭਾਰਤ ਵਿੱਚ ਸੋਨੇ ਦੀ ਮੰਗ ਹਮੇਸ਼ਾ ਵੱਧ ਹੀ ਰਹਿੰਦੀ ਹੈ, ਭਾਵੇਂ ਉਹ ਗਹਿਣੇ ਹੋਣ ਜਾਂ ਸੋਨੇ ਦੇ ਸਿੱਕੇ। ਵਿਸ਼ਵ ਗੋਲਡ ਕਾਉਂਸਿਲ (WGC) ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਭਾਰਤੀ ਰਿਜ਼ਰਵ ਬੈਂਕ (RBI) ਨੇ 2024 ਵਿੱਚ ਸੋਨਾ ਖਰੀਦਣ ਦੇ ਮਾਮਲੇ ਵਿੱਚ ਦੁਨੀਆ ਦੇ ਸਾਰੇ ਕੇਂਦਰੀ ਬੈਂਕਾਂ ਨੂੰ ਪਿੱਛੇ ਛੱਡ ਦਿੱਤਾ ਹੈ। ਡਬਲਯੂਜੀਸੀ ਦੀ ਰਿਪੋਰਟ ਦੇ ਅਨੁਸਾਰ, ਅਕਤੂਬਰ 2024 ਵਿੱਚ ਕੁੱਲ 60 ਟਨ ਸੋਨਾ ਗਲੋਬਲ ਕੇਂਦਰੀ ਬੈਂਕਾਂ ਦੁਆਰਾ ਖਰੀਦਿਆ ਗਿਆ ਸੀ, ਜਿਸ ਵਿੱਚੋਂ 27 ਟਨ ਇਕੱਲੇ ਆਰਬੀਆਈ ਦੁਆਰਾ ਖਰੀਦਿਆ ਗਿਆ ਸੀ। ਜਨਵਰੀ ਤੋਂ ਅਕਤੂਬਰ ਤੱਕ ਭਾਰਤ ਨੇ ਕੁੱਲ 77 ਟਨ ਸੋਨੇ ਦਾ ਭੰਡਾਰ ਜੋੜਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 5 ਗੁਣਾ ਜ਼ਿਆਦਾ ਹੈ। ਇਸ ਖਰੀਦ ਤੋਂ ਬਾਅਦ, ਭਾਰਤ ਦਾ ਕੁੱਲ ਸੋਨੇ ਦਾ ਭੰਡਾਰ ਵਧ ਕੇ 882 ਟਨ ਹੋ ਗਿਆ ਹੈ, ਜਿਸ ਵਿੱਚੋਂ 510 ਟਨ ਭਾਰਤ ਵਿੱਚ ਸਟੋਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ :     ਪੰਜ ਮਿੰਟ ’ਚ ਪਤਾ ਲੱਗ ਜਾਵੇਗਾ ਕਿ ਦਸਤਖ਼ਤ ਅਸਲੀ ਹਨ ਜਾਂ ਨਕਲੀ

ਪੋਲੈਂਡ ਅਤੇ ਤੁਰਕੀ ਵੀ ਸੂਚੀ ਵਿਚ ਹਨ ਸ਼ਾਮਲ

WGC ਨੇ ਕਿਹਾ ਕਿ ਉਭਰਦੇ ਬਾਜ਼ਾਰਾਂ ਦੇ ਕੇਂਦਰੀ ਬੈਂਕਾਂ ਨੇ ਸੋਨੇ ਦੀ ਖਰੀਦ 'ਤੇ ਦਬਦਬਾ ਬਣਾਇਆ ਹੈ। ਤੁਰਕੀ ਇਸ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ, ਜਿਸ ਨੇ ਸਾਲ ਦੇ ਪਹਿਲੇ 10 ਮਹੀਨਿਆਂ ਵਿੱਚ ਆਪਣੇ ਸੋਨੇ ਦੇ ਭੰਡਾਰ ਵਿੱਚ 72 ਟਨ ਦਾ ਵਾਧਾ ਕੀਤਾ ਹੈ। ਜਦਕਿ ਪੋਲੈਂਡ ਤੀਜੇ ਸਥਾਨ 'ਤੇ ਮੌਜੂਦ ਹੈ। ਪੋਲੈਂਡ ਨੇ ਜਨਵਰੀ-ਅਕਤੂਬਰ 2024 ਦੌਰਾਨ ਆਪਣੇ ਸੋਨੇ ਦੇ ਭੰਡਾਰ ਵਿੱਚ 69 ਟਨ ਦਾ ਵਾਧਾ ਕੀਤਾ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਤਿੰਨਾਂ ਦੇਸ਼ਾਂ, ਭਾਰਤ, ਤੁਰਕੀ ਅਤੇ ਪੋਲੈਂਡ ਦੇ ਕੇਂਦਰੀ ਬੈਂਕਾਂ ਨੇ ਇਸ ਸਾਲ ਸੋਨੇ ਦੀ ਕੁੱਲ ਵਿਸ਼ਵ ਸ਼ੁੱਧ ਖਰੀਦ ਦਾ 60 ਪ੍ਰਤੀਸ਼ਤ ਖ਼ਰੀਦਿਆ ਹੈ।

ਇਹ ਵੀ ਪੜ੍ਹੋ :     ਦੁਨੀਆ ਦੀਆਂ ਸਭ ਤੋਂ ਖਰਾਬ ਏਅਰਲਾਈਨਜ਼ ਦੀ ਸੂਚੀ 'ਚ ਭਾਰਤੀ ਕੰਪਨੀ ਦਾ ਨਾਂ

ਭਾਰਤ ਵਿੱਚ ਸੋਨੇ ਦੀ ਕੀਮਤ

ਭਾਰਤ ਵਿੱਚ ਸੋਨੇ ਦੀ ਕੀਮਤ 76 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੋਂ ਵੱਧ ਹੈ। ਦੇਸ਼ ਦੇ ਮਲਟੀ ਕਮੋਡਿਟੀ ਐਕਸਚੇਂਜ 'ਤੇ ਬੁੱਧਵਾਰ ਨੂੰ ਸੋਨੇ ਦੀ ਕੀਮਤ 76,476 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਦੇਖੀ ਗਈ। ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਸੋਨੇ ਦੀ ਕੀਮਤ 79 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ। ਮਾਹਿਰਾਂ ਮੁਤਾਬਕ ਵਿਆਹਾਂ ਦੇ ਸੀਜ਼ਨ ਦੌਰਾਨ  ਸੋਨੇ ਦੀ ਕੀਮਤ 'ਚ ਵਾਧਾ ਹੁੰਦਾ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਵਧਣ ਦਾ ਮੁੱਖ ਕਾਰਨ ਕੇਂਦਰੀ ਬੈਂਕਾਂ ਵਲੋਂ ਜ਼ਿਆਦਾ ਖਰੀਦਦਾਰੀ ਨੂੰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :     ਕਰਮਚਾਰੀਆਂ ਲਈ ਖ਼ੁਸ਼ਖ਼ਬਰੀ ! ਮੂਲ ਤਨਖਾਹ 'ਚ ਵਾਧੇ ਨੂੰ ਲੈ ਕੇ ਕੀਤਾ ਜਾ ਸਕਦੈ ਇਹ ਐਲਾਨ
ਇਹ ਵੀ ਪੜ੍ਹੋ :      10 ਲੱਖ ਰੁਪਏ ਤੋਂ ਵੀ ਮਹਿੰਗਾ 1 ਸ਼ੇਅਰ, ਖ਼ਰੀਦਣ ਲਈ ਟੁੱਟ ਕੇ ਪਏ ਨਿਵੇਸ਼ਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News