ਨਿਯਮਾਂ ਦੀ ਅਣਦੇਖੀ ਬਣੀ ਹਵਾਈ ਯਾਤਰੀਆਂ ਨੂੰ ਛੱਡ ਕੇ ਜਾਣ ਦੀ ਘਟਨਾ, ਜ਼ਰੂਰੀ ਹੁੰਦੀ ਹੈ ਗਾਈਡਲਾਈਨਜ਼ ਦੀ ਪਾਲਣਾ

Thursday, Jan 12, 2023 - 06:37 PM (IST)

ਨਿਯਮਾਂ ਦੀ ਅਣਦੇਖੀ ਬਣੀ ਹਵਾਈ ਯਾਤਰੀਆਂ ਨੂੰ ਛੱਡ ਕੇ ਜਾਣ ਦੀ ਘਟਨਾ, ਜ਼ਰੂਰੀ ਹੁੰਦੀ ਹੈ ਗਾਈਡਲਾਈਨਜ਼ ਦੀ ਪਾਲਣਾ

ਨਵੀਂ ਦਿੱਲੀ - ਸ਼ਾਇਦ ਹੀ ਆਪਣੇ ਦੇਸ਼ ਵਿਚ ਇਸ ਤੋਂ ਪਹਿਲਾਂ ਅਜਿਹੀ ਘਟਨਾ ਵਾਪਰੀ ਹੋਵੇ ਜਦੋਂ ਹਵਾਈ ਯਾਤਰਾ ਦਾ ਇੰਤਜ਼ਾਰ ਕਰਦੇ ਹੋਏ ਯਾਤਰੀਆਂ ਦੇ ਹੱਥਾਂ ਵਿਚ ਹੀ ਟਿਕਟਾਂ ਰਹਿ ਗਈਆਂ ਅਤੇ ਦੇਖਦੇ ਹੀ ਦੇਖਦੇ ਜਹਾਜ ਯਾਤਰੀਆਂ ਨੂੰ ਲਏ ਬਗੈਰ ਹੀ ਉੱਡ ਗਿਆ। 9 ਜਨਵਰੀ ਦੀ ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਗੋ ਫਰਸਟ ਦੀ ਫਲਾਈਟ ਸਮਾਨ ਤਾਂ ਲੈ ਗਈ ਪਰ ਆਪਣੇ 55 ਯਾਤਰੀਆਂ ਨੂੰ ਲਏ ਬਿਨਾਂ ਹੀ ਉਡਾਰੀ ਮਾਰ ਗਈ। 

ਇਹ ਵੀ ਪੜ੍ਹੋ : ਗੌਤਮ ਅਡਾਨੀ ਨੂੰ ਨਵੇਂ ਸਾਲ ’ਚ ਝਟਕਾ, ਨੈੱਟਵਰਥ ’ਚ 91.2 ਕਰੋੜ ਡਾਲਰ ਦੀ ਗਿਰਾਵਟ

ਡੀਜੀਸੀਏ ਨੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਬਿਲਕੁੱਲ ਨਹੀਂ ਹੋਣੀਆਂ ਚਾਹੀਦੀਆਂ ਅਤੇ ਇਸ ਦੇ ਨਾਲ ਹੀ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। 

  • ਜ਼ਿਕਰਯੋਗ ਹੈ ਕਿ ਹਵਾਈ ਅੱਡੇ 'ਤੇ 'ਚੈੱਕ ਇਨ' ਕਰਨ ਤੋਂ ਲੈ ਕੇ ਜਹਾਜ਼ ਦੇ ਉਡਾਣ ਭਰਨ ਤੱਕ ਬਹੁਤ ਸਾਰੇ ਅਜਿਹੇ ਪੜਾਅ ਹੁੰਦੇ ਹਨ ਜਿਨ੍ਹਾਂ ਨੂੰ ਯਾਤਰੀਆਂ ਅਤੇ ਏਅਰਲਾਈਨ ਸਟਾਫ਼ ਵਲੋਂ ਪੂਰਾ ਕੀਤਾ ਜਾਣਾ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਪੜਾਵਾਂ ਬਾਰੇ...
  • ਬੋਰਡਿੰਗ ਗੇਟ  'ਤੇ ਸਾਰੇ ਯਾਤਰੀਆਂ ਦੇ ਬੋਰਡਿੰਗ ਪਾਸ ਸਕੈਨ ਕੀਤੇ ਜਾਂਦੇ ਹਨ। 
  • ਸਭ ਤੋਂ ਪਹਿਲਾਂ ਜੇਕਰ ਕੋਈ ਯਾਤਰੀ ਬੋਰਡਿੰਗ ਗੇਟ 'ਤੇ ਸਮੇਂ ਮੁਤਾਬਕ ਨਹੀਂ ਪਹੁੰਚਦਾ ਤਾਂ ਉਸ ਨੂੰ ਗੈਰ ਹਾਜ਼ਰ ਘੋਸ਼ਿਤ ਕਰ ਦਿੱਤਾ ਜਾਂਦਾ ਹੈ। 
  • ਯਾਤਰੀ ਅਤੇ ਉਨ੍ਹਾਂ ਦੇ ਸਮਾਨ ਦਾ ਚੈਕ ਇਨ ਹੋਣ ਤੋਂ ਬਾਅਦ ਗਰਾਊਂਡ ਸਟਾਫ 'ਲੋਡ ਐਂਡ ਟ੍ਰਿਮ' ਸ਼ੀਟ ਤਿਆਰ ਕਰਦਾ ਹੈ। ਇਸ ਸ਼ੀਟ ਵਿਚ ਯਾਤਰੀ ਦਾ ਨਾਮ , ਉਸ ਦੇ ਸਮਾਨ ਦਾ ਭਾਰ ਸਮੇਤ ਵੇਰਵਾ ਆਦਿ ਦੀ ਜਾਣਕਾਰੀ ਹੁੰਦੀ ਹੈ। 
  • ਇਸ ਤੋਂ ਬਾਅਦ ਸ਼ੀਟ ਵਿਚ ਦਰਜ ਵੇਰਵਿਆਂ ਭਾਵ ਯਾਤਰੀ ਅਤੇ ਉਨ੍ਹਾਂ ਦੇ ਸਮਾਨ ਦਾ ਮਿਲਾਣ ਕੀਤਾ ਜਾਂਦਾ ਹੈ। 
  • ਇਸ ਸ਼ੀਟ 'ਤੇ ਜਹਾਜ ਦੇ ਕੈਪਟਨ ਵਲੋਂ ਸਾਰੇ ਯਾਤਰੀਆਂ ਦੇ ਜਹਾਜ ਵਿਚ ਮੌਜੂਦ ਹੋਣ ਦੀ ਪੁਸ਼ਟੀ ਕਰਕੇ ਹੀ ਦਸਤਖ਼ਤ ਕੀਤੇ ਜਾਂਦੇ ਹਨ। 
  • ਜਹਾਜ਼ ਜੇਕਰ ਕਿਤੇ ਦੂਰ ਖੜ੍ਹਾ ਹੋਵੇ ਤਾਂ ਯਾਤਰੀਆਂ ਨੂੰ ਜਹਾਜ਼ ਤੱਕ ਪਹੁੰਚਾਉਣ ਲਈ ਬੱਸ ਉਪਲੱਬਧ ਕਰਵਾਈ ਜਾਂਦੀ ਹੈ। 
  • ਬੱਸ ਚਾਲਕ ਨੂੰ ਯਾਤਰੀ ਅਤੇ ਉਨ੍ਹਾਂ ਦੇ ਸਮਾਨ ਦੀ ਸੂਚੀ ਦਿੱਤੀ ਜਾਂਦੀ ਹੈ। 
  • ਇਸ ਸੂਚੀ ਵਿਚ ਜਹਾਜ ਦੀ ਰਜਿਸਟ੍ਰੇਸ਼ਨ ਸੰਖਿਆ, ਉਡਾਣ ਸੰਖਿਆ ਅਤੇ ਪਾਰਕਿੰਗ ਵੇਅ ਦਾ ਵੇਰਵਾ ਹੁੰਦਾ ਹੈ।
  • ਟਰਮੀਨਲ ਦੇ ਕਰਮਚਾਰੀ ਇਸ ਗੱਲ਼ ਦੀ ਨਿਗਰਾਨੀ ਕਰਦੇ ਹਨ ਕਿ ਸਾਰੇ ਬੱਸ ਦੇ ਯਾਤਰੀ ਜਹਾਜ਼ ਤੱਕ ਪਹੁੰਚ ਜਾਣ।
  • ਸਾਰੀਆਂ ਏਅਰਲਾਈਨ ਕੰਪਨੀਆਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੀਆਂ ਹਨ। 
  • ਜੇਕਰ ਕਿਸੇ ਯਾਤਰੀ ਦਾ ਸਮਾਨ ਰਹਿ ਜਾਂਦਾ ਹੈ ਤਾਂ ਇਹ ਏਅਰਲਾਈਨ ਕੰਪਨੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਮਾਨ ਨੂੰ ਸੁਰੱਖਿਅਤ ਢੰਗ ਨਾਲ ਯਾਤਰੀ ਤੱਕ ਪਹੁੰਚਾਇਆ ਜਾਵੇ।
  • ਹਾਲਾਂਕਿ ਜੇਕਰ ਕੋਈ ਯਾਤਰੀ ਕਿਸੇ ਕਾਰਨ ਫਲਾਈਟ ਵਿਚ ਸਵਾਰ ਨਹੀਂ ਹੋ ਪਾਉਂਦਾ ਤਾਂ ਯਾਤਰੀ ਦਾ ਸਮਾਨ ਵੀ ਜਹਾਜ਼ ਵਿਚੋਂ ਉਤਾਰ ਦਿੱਤਾ ਜਾਂਦਾ ਹੈ। 

ਇਹ ਵੀ ਪੜ੍ਹੋ : Google ਨੂੰ 936.44 ਕਰੋੜ ਰੁਪਏ ਦੇ ਜੁਰਮਾਨੇ ਦੇ ਮਾਮਲੇ ’ਚ NCLAT ਨੇ ਦਿੱਤਾ ਵੱਡਾ ਝਟਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News