IL&FS ਨੂੰ ਵਿੱਤੀ ਸਾਲ 2019 ''ਚ 22,527 ਕਰੋੜ ਰੁਪਏ ਦਾ ਸ਼ੁੱਧ ਘਾਟਾ

12/05/2019 5:16:52 PM

ਨਵੀਂ ਦਿੱਲੀ—ਨਕਦੀ ਸੰਕਟ 'ਚ ਘਿਰੀ ਇੰਫਰਾਸਟਰਕਚਰ ਲਿਜ਼ਿੰਗ ਐਂਡ ਫਾਈਨੈਂਸ਼ੀਅਲ ਸਰਵਿਸੇਜ਼ (ਆਈ.ਐੱਲ. ਐਂਡ ਐੱਫ.ਐੱਸ.) ਨੂੰ ਵਿੱਤੀ ਸਾਲ 2018-19 'ਚ 22,527 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਇਸ ਤੋਂ ਪਹਿਲਾਂ ਭਾਵ ਵਿੱਤੀ ਸਾਲ 2017-18 'ਚ ਕੰਪਨੀ ਨੇ 333 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ।
ਕੰਪਨੀ ਨੇ ਜਾਰੀ ਆਪਣੇ ਬਿਆਨ 'ਚ ਕਿਹਾ ਕਿ ਉਸ ਦਾ ਰੈਵੇਨਿਊ ਸਾਲ 2017-18 'ਚ 1,734 ਕਰੋੜ ਰੁਪਏ ਤੋਂ ਘਟ ਕੇ 824 ਕਰੋੜ ਰੁਪਏ ਰਹਿ ਗਿਆ ਹੈ। ਦੱਸ ਦੇਈਏ ਕਿ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਬੋਰਡ ਨੂੰ ਬਰਖਾਸਤ ਕਰ ਦਿੱਤਾ ਸੀ। ਇਸ ਦੇ ਬਾਅਦ ਕੰਪਨੀ ਦਾ ਇਹ ਪਹਿਲਾਂ ਰਿਜ਼ਲਟ ਹੈ। ਕੰਪਨੀ ਦਾ ਕਹਿਣਾ ਹੈ ਕਿ ਮਾਰਚ 2019 ਦੇ ਆਖਿਰੀ ਤੱਕ ਉਸ ਦੇ ਕੁੱਲ ਐਸੇਟਸ 4,148 ਕਰੋੜ ਰੁਪਏ ਸੀ, ਜੋ ਕਿ ਇਕ ਸਾਲ ਪਹਿਲਾਂ 23,868 ਕਰੋੜ ਰੁਪਏ ਕੀਤੀ ਸੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਸਾਲ 2017-18 'ਚ ਉਸ ਦੀ ਦੇਣਦਾਰੀ 18,276 ਕਰੋੜ ਰੁਪਏ ਤੋਂ ਵਧ ਕੇ 2018-19 'ਚ 21,083 ਕਰੋੜ ਰੁਪਏ ਹੋ ਗਈ ਹੈ।


Aarti dhillon

Content Editor

Related News