IL&FS ਨੂੰ ਝਟਕਾ, ਨਾਗਪੁਰ ਮੈਟਰੋ ਦਾ ਠੇਕਾ ਰੱਦ

12/16/2018 9:12:45 AM

ਨਵੀਂ ਦਿੱਲੀ—ਆਈ.ਐੱਲ ਐੱਡ ਐੱਫ.ਐੱਸ. ਇੰਜੀਨੀਅਰਿੰਗ ਐਂਡ ਕੰਸਟਰਕਸ਼ਨ ਕੰਪਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਨੇ ਨਾਗਪੁਰ ਮੈਟਰੋ ਰੇਲ ਪ੍ਰਾਜੈਕਟਾਂ ਦੇ ਅੰਤਰਗਤ ਆਉਣ ਵਾਲੇ ਵੱਖ-ਵੱਖ ਸਟੇਸ਼ਨਾਂ ਦੇ ਨਿਰਮਾਣ ਲਈ ਕੰਪਨੀ ਨੂੰ ਦਿੱਤੇ ਗਏ ਠੇਕਿਆਂ ਨੂੰ ਰੱਦ ਕਰ ਦਿੱਤਾ ਹੈ। ਕੰਪਨੀ ਨੇ ਰੇਗੂਲੇਟਰ ਨੂੰ ਦਿੱਤੀ ਗਈ ਜਾਣਕਾਰੀ 'ਚ ਕਿਹਾ ਕਿ ਉਸ ਨੂੰ ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਵਲੋਂ ਇਕ ਪੱਤਰ ਮਿਲਿਆ ਹੈ। ਉਸ ਮੁਤਾਬਕ ਪੱਤਰ 'ਚ ਉਸ ਨੂੰ ਇਹ ਸੂਚਿਤ ਕੀਤਾ ਗਿਆ ਕਿ ਸਮਰੱਥ ਅਥਾਰਟੀਆਂ ਨੇ ਨਾਗਪੁਰ ਮੈਟਰੋ ਰੇਲ ਪ੍ਰਾਜੈਕਟਾਂ ਦੇ ਸੱਤ ਐਲੀਵੇਟਿਡ ਅਤੇ ਤਿੰਨ ਹੋਰ ਸਟੇਸ਼ਨਾਂ ਦੇ ਨਿਰਮਾਣ ਦਾ ਠੇਕਾ ਰੱਦ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਕਥਿਤ ਤੌਰ 'ਤੇ ਬਹੁਤ ਹੌਲੀ ਵਾਧੇ ਕਾਰਨ ਇਹ ਠੇਕਾ ਰੱਦ ਕੀਤਾ ਗਿਆ ਹੈ।


Aarti dhillon

Content Editor

Related News