HUL ਦਾ ਹੋ ਜਾਵੇਗਾ ਸਕਿਨਕੇਅਰ ਮਿਨਿਮਲਿਸਟ!

Saturday, Jan 04, 2025 - 06:12 PM (IST)

HUL ਦਾ ਹੋ ਜਾਵੇਗਾ ਸਕਿਨਕੇਅਰ ਮਿਨਿਮਲਿਸਟ!

ਨਵੀਂ ਦਿੱਲੀ (ਭਾਸ਼ਾ) - ਹਿੰਦੁਸਤਾਨ ਯੂਨਿਲੀਵਰ (ਐੱਚ. ਯੂ. ਐੱਲ.) ਸਕਿਨਕੇਅਰ ਨਾਲ ਜੁੜੇ ਬ੍ਰਾਂਡ ਮਿਨਿਮਲਿਸਟ ਨੂੰ ਖਰੀਦਣ ਲਈ ਕਦਮ ਵਧਾ ਰਹੀ ਹੈ ਅਤੇ ਇਹ ਗੱਲਬਾਤ ਆਖਰੀ ਪੜਾਅ ’ਚ ਹੈ। ਮਿਨਿਮਲਿਸਟ ਬ੍ਰਾਂਡ ਸਿੱਧੇ ਗਾਹਕਾਂ ਨੂੰ ਆਪਣੇ ਉਤਪਾਦ ਵੇਚਦਾ ਹੈ।

ਇਹ ਵੀ ਪੜ੍ਹੋ :     Siri 'ਤੇ ਜਾਸੂਸੀ ਦਾ ਦੋਸ਼! Apple ਨੂੰ ਦੇਣਾ ਪਵੇਗਾ 790 ਕਰੋੜ ਦਾ ਮੁਆਵਜ਼ਾ, ਜਾਣੋ ਪੂਰਾ ਮਾਮਲਾ

ਸੂਤਰਾਂ ਮੁਤਾਬਕ ਇਹ ਸਮਝੌਤਾ ਲੱਗਭਗ 3,000 ਕਰੋੜ ਰੁਪਏ ਵਿਚ ਹੋ ਸਕਦਾ ਹੈ। ਮਿਨਿਮਲਿਸਟ ਬ੍ਰਾਂਡ ਦੀ ਸ਼ੁਰੂਆਤ 2020 ’ਚ ਹੋਈ ਸੀ ਅਤੇ ਇਹ ਆਪਣੇ ਵਿਸ਼ੇਸ਼ ਸਮੱਗਰੀ ਆਧਾਰਿਤ ਸਕਿਨਕੇਅਰ ਉਤਪਾਦਾਂ ਲਈ ਜਾਣਿਆ ਜਾਂਦਾ ਹੈ। ਇਸ ਨੇ ਏ ਸੀਰੀਜ਼ ਦੀ ਫੰਡਿੰਗ ’ਚ ਯੂਨਿਲੀਵਰ ਵੈਂਚਰਜ਼ ਅਤੇ ਸਿਕੋਆ ਕੈਪੀਟਲ ਇੰਡੀਆ ਤੋਂ ਪੈਸਾ ਜੁਟਾਇਆ ਸੀ।

ਇਹ ਵੀ ਪੜ੍ਹੋ :     ਇਨਕਮ ਟੈਕਸ ਨਾਲ ਜੁੜੇ ਇਹ ਨਵੇਂ ਬਦਲਾਅ ਬਚਾ ਸਕਦੇ ਹਨ ਤੁਹਾਡਾ ਟੈਕਸ, ਵਧਾ ਸਕਦੇ ਹਨ ਬਚਤ

ਇਸ ਸਮਝੌਤੇ ਨਾਲ ਜੁੜੇ ਮਾਮਲੇ ’ਚ ਭੇਜੀ ਗਈ ਇਕ ਈ-ਮੇਲ ’ਤੇ ਐੱਚ. ਯੂ. ਐੱਲ. ਦੇ ਬੁਲਾਰੇ ਨੇ ਜਵਾਬ ਦਿੱਤਾ, “ਕੰਪਨੀ ਆਪਣੀ ਕਾਰੋਬਾਰੀ ਰਣਨੀਤੀ ਅਨੁਸਾਰ ਹੀ ਲਗਾਤਾਰ ਆਪਣੇ ਕਾਰੋਬਾਰ ਦੇ ਵਿਕਾਸ ਅਤੇ ਵਿਸਥਾਰ ਲਈ ਵੱਖ-ਵੱਖ ਰਣਨੀਤਿਕ ਮੌਕਿਆਂ ਦਾ ਮੁਲਾਂਕਣ ਕਰਦੀ ਹੈ। ਜੇ ਇਸ ਦਿਸ਼ਾ ’ਚ ਅੱਗੇ ਕੋਈ ਕਦਮ ਚੁੱਕਿਆ ਜਾਂਦਾ ਹੈ ਜਿਸ ਦੇ ਲਈ ਲਾਗੂ ਕਾਨੂੰਨਾਂ ਤਹਿਤ ਖੁਲਾਸਾ ਕਰਨ ਦੀ ਜ਼ਰੂਰਤ ਹੁੰਦੀ ਹੈ, ਉਦੋਂ ਅਸੀਂ ਉਚਿਤ ਜਾਣਕਾਰੀ ਜ਼ਰੂਰ ਦੇਵਾਂਗੇ।”

ਇਹ ਵੀ ਪੜ੍ਹੋ :     ਸਰਕਾਰ ਨੇ Tata Motors ਅਤੇ M&M ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ
ਇਹ ਵੀ ਪੜ੍ਹੋ :      SEBI ਦੀ ਰਿਪੋਰਟ 'ਚ ਸਾਹਮਣੇ ਆਇਆ ਭਾਰਤੀ ਸ਼ੇਅਰ ਬਾਜ਼ਾਰ ਦਾ ਨਵਾਂ ਵੱਡਾ ਘਪਲਾ, 65.77 ਕਰੋੜ ਰੁਪਏ ਜ਼ਬਤ
ਇਹ ਵੀ ਪੜ੍ਹੋ :    EPFO Rules Change: ਨਵੇਂ ਸਾਲ 'ਚ EPFO ​​ਨਾਲ ਜੁੜੇ ਅਹਿਮ ਬਦਲਾਅ, ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ

ਇਹ ਵੀ ਪੜ੍ਹੋ :    Patanjali, Amul ਵਰਗੇ 18 ਵੱਡੇ ਬ੍ਰਾਂਡਾਂ ਦੇ ਘਿਓ 'ਚ ਮਿਲਿਆ ਖ਼ਤਰਨਾਕ ਕੈਮੀਕਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News