ਹੋਟਲ ਲੀਲਾ ਵੈਂਚਰਸ ਨੂੰ ਤੀਜੀ ਤਿਮਾਹੀ 'ਚ 44 ਕਰੋੜ ਰੁਪਏ ਦਾ ਮੁਨਾਫਾ
Tuesday, Feb 12, 2019 - 05:01 PM (IST)
ਨਵੀਂ ਦਿੱਲੀ—ਹੋਟਲ ਲੀਲਾ ਵੈਂਚਰਸ ਦਾ ਏਕਲ ਸ਼ੁੱਧ ਲਾਭ 31 ਦਸੰਬਰ 2018 ਨੂੰ ਖਤਮ ਤਿਮਾਹੀ 'ਚ 8.58 ਫੀਸਦੀ ਵਧ ਕੇ 44.14 ਕਰੋੜ ਰੁਪਏ 'ਤੇ ਪਹੁੰਚ ਗਿਆ। ਪਿਛਲੇ ਸਾਲ ਦੀ ਅਕਤੂਬਰ-ਦਸੰਬਰ 'ਚ ਉਸ ਦਾ ਮੁਨਾਫਾ 40.65 ਕਰੋੜ ਰੁਪਏ ਸੀ। ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਸਮੀਖਿਆਧੀਨ ਸਮੇਂ 'ਚ ਉਸ ਦੀ ਸੰਚਾਲਨ ਨਾਲ ਆਮਦਨ 209.06 ਕਰੋੜ ਰੁਪਏ ਰਹੀ। ਇਸ ਸਾਲ ਪਹਿਲਾਂ ਦੀ ਤੀਜੀ ਤਿਮਾਹੀ 'ਚ ਉਸ ਦੀ ਆਮਦਨ 203.61 ਕਰੋੜ ਰੁਪਏ ਸੀ।
