HDFC ਬੈਂਕ ਦੇ ਸ਼ੇਅਰ ਨੇ ਗੁਆਇਆ 6 ਸਾਲ ਦਾ ਵਾਧਾ ! ਨਵੰਬਰ 2020 ਦੇ ਪੱਧਰ ਦੇ ਨੇੜੇ ਪਹੁੰਚਿਆ
Sunday, Aug 30, 2026 - 10:52 AM (IST)
ਬਿਜ਼ਨੈੱਸ ਡੈਸਕ- ਐੱਚ.ਡੀ.ਐੱਫ਼.ਸੀ. ਬੈਂਕ ਦੇ ਸ਼ੇਅਰਾਂ ’ਚ ਹਾਲ ਦੇ ਮਹੀਨਿਆਂ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਦਾ ਸ਼ੇਅਰ ਹੁਣ ਨਵੰਬਰ 2020 ਦੇ ਆਸ-ਪਾਸ ਦੇ ਭਾਅ ’ਤੇ ਕਾਰੋਬਾਰ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਲੱਗਭਗ 6 ਸਾਲਾਂ ’ਚ ਸ਼ੇਅਰ ਤੋਂ ਹਾਸਲ ਹੋਇਆ ਵੱਡਾ ਵਾਧਾ ਲੱਗਭਗ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।
2026 ’ਚ 25 ਫੀਸਦੀ ਤੋਂ ਵੱਧ ਗਿਰਾਵਟ
ਐੱਚ.ਡੀ.ਐੱਫ਼.ਸੀ. ਬੈਂਕ ਦਾ ਸ਼ੇਅਰ ਇਸ ਸਾਲ ਹੁਣ ਤੱਕ 25 ਫੀਸਦੀ ਤੋਂ ਵੱਧ ਡਿੱਗ ਚੁੱਕਾ ਹੈ। 27 ਅਗਸਤ ਨੂੰ ਸ਼ੇਅਰ ਲੱਗਭਗ 2.2 ਫੀਸਦੀ ਟੁੱਟ ਕੇ ਢਾਈ ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ ਸੀ। ਇਸ ਗਿਰਾਵਟ ਨਾਲ ਬੈਂਕ ਦੇ ਬਾਜ਼ਾਰ ਪੂੰਜੀਕਰਨ ’ਚ ਵੀ ਭਾਰੀ ਕਮੀ ਆਈ ਹੈ।
4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਬਾਜ਼ਾਰ ਮੁੱਲ ਘਟਿਆ
ਅਗਸਤ ’ਚ ਆਈ ਇਕ ਰਿਪੋਰਟ ਮੁਤਾਬਕ ਸਾਲ ਦੀ ਸ਼ੁਰੂਆਤ ਤੋਂ ਐੱਚ.ਡੀ.ਐੱਫ਼.ਸੀ. ਬੈਂਕ ਦੇ ਬਾਜ਼ਾਰ ਪੂੰਜੀਕਰਨ ’ਚ 4 ਲੱਖ ਕਰੋੜ ਰੁਪਏ ਤੋਂ ਵੱਧ ਦੀ ਕਮੀ ਆਈ ਹੈ। ਜੂਨ ਤਿਮਾਹੀ ’ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਹਿੱਸੇਦਾਰੀ ਵੀ ਘਟ ਕੇ 41.82 ਫੀਸਦੀ ਰਹਿ ਗਈ, ਜੋ ਮਾਰਚ ਤਿਮਾਹੀ ’ਚ 44.05 ਫੀਸਦੀ ਸੀ।
ਇਹ ਵੀ ਪੜ੍ਹੋ- ਮੈਚ ਤੋਂ ਪਹਿਲਾਂ ਸਟੇਡੀਅਮ ਦੀ ਛੱਤ ਦੇ ਬੇਹੱਦ ਨੇੜਿਓਂ ਲੰਘੇ 2 ਜਹਾਜ਼ ! ਦੇਖਣ ਵਾਲਿਆਂ ਦੇ ਸੁੱਕ ਗਏ ਸਾਹ
ਬੈਂਕ ਦਾ ਜੂਨ ਤਿਮਾਹੀ ਦਾ ਸ਼ੁੱਧ ਲਾਭ ਲੱਗਭਗ 5 ਫੀਸਦੀ ਵਧ ਕੇ 19,060 ਕਰੋੜ ਰੁਪਏ ਰਿਹਾ, ਪਰ ਸ਼ੁੱਧ ਵਿਆਜ ਮਾਰਜਿਨ ਘਟ ਕੇ 3.26 ਫੀਸਦੀ ਰਹਿ ਗਿਆ। ਐੱਚ.ਡੀ.ਐੱਫ਼.ਸੀ. ਲਿਮਟਿਡ ਦੇ ਰਲੇਵੇਂ ਤੋਂ ਬਾਅਦ ਉੱਚੀ ਲਾਗਤ ਵਾਲੀਆਂ ਦੇਣਦਾਰੀਆਂ ਅਤੇ ਘੱਟ ਮਾਰਜਿਨ ਵਾਲੇ ਹਾਊਸਿੰਗ ਲੋਨ ਪੋਰਟਫੋਲੀਓ ਦਾ ਦਬਾਅ ਵੀ ਬੈਂਕ ਦੇ ਪ੍ਰਦਰਸ਼ਨ ’ਤੇ ਰਿਹਾ ਹੈ।
ਕੀ ਕਹਿਣਾ ਹੈ ਨਿਵੇਸ਼ਕਾਂ ਦਾ ?
ਮਾਹਿਰਾਂ ਦੀ ਸਲਾਹ ਅਨੁਸਾਰ ਐੱਚ.ਡੀ.ਐੱਫ਼.ਸੀ. ਬੈਂਕ ਦੇ ਸ਼ੇਅਰ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਇਸ ਨੂੰ ਆਪਣੇ ਪੋਰਟਫੋਲੀਓ ’ਚ ਬਣਾਈ ਰੱਖਣ ਦਾ ਮੌਕਾ ਸਮਝਣਾ ਚਾਹੀਦਾ ਹੈ। ਜੇਕਰ ਇਹ ਸ਼ੇਅਰ ਤੁਹਾਡੇ ਕੋਲ ਹੈ, ਤਾਂ ਇਸ ਨੂੰ ਵੇਚੋ ਨਾ, ਸਗੋਂ ਆਪਣੇ ਕੋਲ ਸੁਰੱਖਿਅਤ ਰੱਖੋ। ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਖੁਦ ਵੱਲੋਂ ਜਾਂਚ-ਪਰਖ ਜ਼ਰੂਰ ਕਰੋ।
ਉਨ੍ਹਾਂ ਦਾ ਕਹਿਣਾ ਹੈ ਕਿ ਬਾਜ਼ਾਰ ਦੇ ਉਤਾਰ-ਚੜ੍ਹਾਅ ਅਤੇ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਦੇ ਇਸ ਦੌਰ ’ਚ ਸਹੀ ਸਮੇਂ ’ਤੇ ਸਮਝਦਾਰੀ ਨਾਲ ਨਿਵੇਸ਼ ਕਰਨਾ ਜ਼ਰੂਰੀ ਹੈ। ਸ਼ੇਅਰਾਂ ਦੀ ਪੂਰੀ ਲਿਸਟ ਅਤੇ ਰਿਸਰਚ ਉਨ੍ਹਾਂ ਦੇ ਅਧਿਕਾਰਤ ਡੈਸ਼ਬੋਰਡ ’ਤੇ ਉਪਲਬਧ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਐੱਚ.ਡੀ.ਐੱਫ਼.ਸੀ. ਬੈਂਕ ਦੇ ਸ਼ੇਅਰ ’ਚ ਲੰਬੀ ਮਿਆਦ (5 ਤੋਂ 7 ਸਾਲ) ਦਾ ਵਿਜ਼ਨ ਰੱਖਣ ਵਾਲਿਆਂ ਲਈ ਜ਼ਬਰਦਸਤ ਸੰਭਾਵਨਾਵਾਂ ਹਨ, ਬਸ਼ਰਤੇ ਤੁਸੀਂ ਇਸ ਨੂੰ ਹੇਠਲੇ ਪੱਧਰਾਂ (ਜਿਵੇਂ 500 ਰੁਪਏ ਦੇ ਆਸ-ਪਾਸ) ’ਤੇ ਖਰੀਦਿਆ ਹੋਵੇ। ਹਾਲਾਂਕਿ, ਹਾਲੀਆ ਗਿਰਾਵਟ ਅਤੇ ਬਾਜ਼ਾਰ ਦੇ ਉਤਾਰ-ਚੜ੍ਹਾਅ ਨੂੰ ਦੇਖਦੇ ਹੋਏ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਨਿਵੇਸ਼ਕਾਂ ਨੂੰ ਬੁਨਿਆਦੀ ਗੱਲਾਂ ਦੀ ਪੂਰੀ ਜਾਂਚ-ਪਰਖ ਕਰਨ ਤੋਂ ਬਾਅਦ ਹੀ ਪੋਰਟਫੋਲੀਓ ’ਚ ਜਗ੍ਹਾ ਬਣਾਉਣ ਜਾਂ ਫੈਸਲਾ ਲੈਣ ਦੀ ਲੋੜ ਹੈ।
ਇਹ ਵੀ ਪੜ੍ਹੋ- ਤੁਸੀਂ ਵੀ ਵਰਤਦੇ ਹੋ ਇਸ ਕੰਪਨੀ ਦੇ ਮਸਾਲੇ ਤਾਂ ਹੋ ਜਾਓ ਸਾਵਧਾਨ ! FSSAI ਨੇ ਲਾ'ਤਾ ਬੈਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
