1 ਜੁਲਾਈ ਨੂੰ ਬੰਦ ਰਹੇਗਾ GSTN ਪੋਰਟਲ, ਕਈ ਤਰ੍ਹਾਂ ਦੇ ਡਿਜ਼ਾਸਟਰ ਨਾਲ ਨਜਿੱਠਣ ਲਈ ਹੋ ਰਿਹੈ ਤਿਆਰ

Saturday, Jun 30, 2018 - 10:39 AM (IST)

1 ਜੁਲਾਈ ਨੂੰ ਬੰਦ ਰਹੇਗਾ GSTN ਪੋਰਟਲ, ਕਈ ਤਰ੍ਹਾਂ ਦੇ ਡਿਜ਼ਾਸਟਰ ਨਾਲ ਨਜਿੱਠਣ ਲਈ ਹੋ ਰਿਹੈ ਤਿਆਰ

ਨਵੀਂ ਦਿੱਲੀ — ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਰੇਜੀਮ ਦੇ ਇਕ ਸਾਲ ਪੂਰੇ ਹੋਣ ਮੌਕੇ 1 ਜੁਲਾਈ ਨੂੰ ਅਰਥਾਤ ਐਤਵਾਰ ਨੂੰ ਟੈਕਸ ਫਾਈਲਿੰਗ ਪੋਰਟਲ ਜੀ.ਐੱਸ.ਟੀ. ਨੈੱਟਵਰਕ ( GSTN) ਕੁਝ ਸਮੇਂ ਲਈ ਬੰਦ ਹੋ ਜਾਵੇਗਾ। ਜੀ.ਐੱਸ.ਟੀ.ਐੱਨ. ਇਸ ਦਿਨ ਟੇਰਰ ਅਟੈਕ, ਪਾਵਰ ਗਰਿੱਡ ਦੇ ਫੇਲ ਹੋਣ ਜਾਂ ਭੂਚਾਲ ਵਰਗੀ ਸਥਿਤੀ ਨਾਲ ਨਜਿੱਠਣ ਲਈ ਬੇਂਗਲੁਰੂ ਵਿਚ ਇਕ ਬੈਕਅੱਪ ਸਿਸਟਮ ਤਿਆਰ ਕਰਨ ਲਈ ਇੱਕ 'ਡਿਜ਼ਾਸਟਰ ਰਿਕਵਰੀ ਡ੍ਰਿਲ' ਦਾ ਆਯੋਜਨ ਕਰੇਗਾ।
ਤਿਆਰ ਹੋ ਰਿਹਾ ਹੈ GSTN ਦਾ ਬੈਕਅਪ
ਜੀ.ਐਸ.ਟੀ.ਐਨ ਦੇ ਚੀਫ ਐਗਜ਼ੀਕਯੂਟਿਵ ਆਫਿਸਰ ਪ੍ਰਕਾਸ਼ ਕੁਮਾਰ ਨੇ ਇਕ ਮੀਡੀਆ ਰਿਪੋਰਟ ਵਿਚ ਕਿਹਾ, 'ਅਸੀਂ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਜਾਂ ਡਿਜ਼ਸਟਰ ਦੀ ਸਥਿਤੀ 'ਚ ਸਿਸਟਮ ਨੂੰ ਸੁਰੱਖਿਅਤ, ਸਰਗਰਮ ਅਤੇ ਉਪਲਬਧ ਰਹਿਣ ਲਈ ਇਕ ਬੈਕਅੱਪ ਤਿਆਰ ਕਰ ਰਹੇ ਹਾਂ। ਇਸ ਦਾ ਉਦੇਸ਼ ਬਿਜ਼ਨਸ ਨੂੰ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਤੋਂ ਬਚਾਉਣਾ ਹੈ।
12 ਘੰਟੇ ਹੋਵੇਗੀ ਡਿਜ਼ਾਸਟਰ ਰਿਕਵਰੀ ਡ੍ਰਿਲ
ਟੈਕਸੇਪੇਅਰਜ਼ ਨੂੰ ਭੇਜੇ ਇੱਕ ਮੇਲ ਵਿਚ ਅਥਾਰਿਟੀ ਨੇ ਕਿਹਾ ਕਿ ਉਸ ਦੁਆਰਾ ਇੱਕ ਡਿਜ਼ਾਸਟਰ ਰਿਕਵਰੀ ਡ੍ਰਿਲ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ। ਇਸ ਲਈ 1 ਜੁਲਾਈ ਸਵੇਰੇ 9 ਵਜੇ ਤੋਂ ਰਾਤ 9 ਵਜੇ ਤਕ ਸਰਵਿਸ ਉਪਲਬਧ ਨਹੀਂ ਹੋ ਸਕਦੀ। ਇਸ ਲਈ ਪੋਰਟਲ 'ਤੇ ਇਸ ਦੇ ਹਿਸਾਬ ਨਾਲ ਜੀ.ਐੱਸ.ਟੀ. ਨਾਲ ਸਬੰਧਤ ਸਰਗਰਮੀਆਂ ਲਈ ਪਲਾਨ ਬਣਾਉਣ ਦੀ ਮੰਗ ਕੀਤੀ ਗਈ ਹੈ।
ਅਪਵਾਦ ਦੀ ਸਥਿਤੀ ਵਿਚ ਦਿੱਲੀ ਤੋਂ ਬੈਂਗਲੁਰੂ ਸ਼ਿਫਟ ਹੋਵੇਗਾ ਸਿਸਟਮ
GSTN ਦੇ ਦੋ ਸਰਵਿਸ ਪ੍ਰੋਵਾਈਡਰ ਹਨ। ਮੁੱਖ ਡਾਟਾ ਸੈਂਟਰ ਦਿੱਲੀ ਵਿਚ ਹੈ ਅਤੇ ਇਸ ਨੂੰ ਟਾਟਾ ਕਮਿਊਨੀਕੇਸ਼ਨਸ ਹੈਡਲ ਕਰਦੀ ਹੈ। ਡਿਜ਼ਾਸਟਰ ਬੈਕਅੱਪ ਏਅਰਟੈਲ ਦੀ ਮਦਦ ਨਾਲ ਬੈਂਗਲੁਰੂ ਵਿਚ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਤਿਆਰ ਹੋਣ ਤੋਂ ਬਾਅਦ ਡਿਜ਼ਾਸਟਰ ਦੀ ਸਥਿਤੀ ਵਿਚ ਸਿਸਟਮ ਆਪਣੇ ਯਾਨੀ ਆਟੋਮੈਟੀਕਲੀ ਦਿੱਲੀ ਤੋਂ ਬੈਂਗਲੁਰੂ ਸ਼ਿਫਟ ਹੋ ਜਾਵੇਗਾ। ਇੱਕ ਅਧਿਕਾਰੀ ਅਨੁਸਾਰ, ਇਸਦਾ ਮਕਸਦ ਕਿਸੇ ਵੀ ਸਥਿਤੀ ਵਿਚ ਰਿਟਰਨ ਫਾਈਲਿੰਗ ਨੂੰ ਜਾਰੀ ਰੱਖਣਾ ਹੈ।
ਜ਼ਿਆਦਾ ਸੁਰੱਖਿਅਤ ਹੋਵੇਗਾ GSTN ਪੋਰਟਲ
ਇਸ ਆਟੋਮੇਸ਼ਨ ਦੁਆਰਾ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ GSTN ਪੋਰਟਲ ਸੁਰੱਖਿਅਤ ਅਤੇ ਲਚਕੀਲਾ ਹੋ ਜਾਵੇਗਾ। ਇਕ ਅਧਿਕਾਰੀ ਨੇ ਕਿਹਾ, ਜੇ ਕੋਈ ਟੇਰਰ ਅਟੈਕ ਹੋਵੇ ਅਤੇ ਟੈਰਰਿਸਟ ਦਿੱਲੀ ਵਿਚ GSTN ਸਿਸਟਮ ਨੂੰ ਆਪਣੀ ਕੰਟ੍ਰੋਲ 'ਚ ਲੈ ਲੈਣ ਤਾਂ ਵੀ ਬਿਜ਼ਨਸ ਨਹੀਂ ਰੁਕਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ 48 ਘੰਟਿਆਂ ਲਈ ਪਾਵਰ ਗਰਿੱਡ ਫੇਲ ਹੋ ਜਾਂਦੇ ਹੈ ਜਾਂ ਭੂਚਾਲ ਆ ਜਾਂਦਾ ਹੈ ਤਾਂ ਵੀ GSTN ਲਈ ਕੰਮ ਆਮ ਤੌਰ ਤੇ ਚਲਦਾ ਰਹੇਗਾ।
ਸਰਕਾਰ ਦੀ ਮਾਲਕੀ ਵਾਲਾ ਵਿਭਾਗ ਬਣੇਗਾ GSTN
ਇੱਕ ਪ੍ਰਾਈਵੇਟ ਬੌਡੀ ਦੇ ਰੂਪ ਵਿਚ ਗਠਿਤ GSTN ਨੂੰ ਹੁਣ ਸਰਕਾਰ ਦੀ ਮਾਲਕੀ ਵਾਲੀ ਸੰਸਥਾ ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਕਿਉਂਕਿ ਡਾਟਾ ਦੀ ਗੁਪਤਤਾ ਨੂੰ ਵੇਖਦੇ ਹੋਏ ਸੰਸਾਰ ਪੱਧਰ ਤੇ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। GSTN ਨੇ ਇਨਫੋਸਿਸ ਦੀ ਮਦਦ ਨਾਲ ਫਰੰਟ ਐਂਡ ਇਨਫ੍ਰਾਸਟਰਕਚਰ ਵਿਕਾਸ ਕੀਤਾ ਹੈ। ਇਹ ਰਜਿਸਟ੍ਰੇਸ਼ਨ, ਰਿਟਰਨ ਫਾਈਲਿੰਗ ਅਤੇ ਈ-ਪੇਮੈਂਟ ਲਈ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਵਾਉਂਦਾ ਹੈ।


Related News