ਭਾਰਤ ਦੇ ਨਿਰਮਾਣ ਖੇਤਰ 'ਚ ਨਵੰਬਰ ਮਹੀਨੇ ਸੁਧਾਰ ਦੇ ਸੰਕੇਤ

Tuesday, Dec 03, 2024 - 12:54 PM (IST)

ਭਾਰਤ ਦੇ ਨਿਰਮਾਣ ਖੇਤਰ 'ਚ ਨਵੰਬਰ ਮਹੀਨੇ ਸੁਧਾਰ ਦੇ ਸੰਕੇਤ

ਨਵੀਂ ਦਿੱਲੀ (ਭਾਸ਼ਾ) – HSBC ਇੰਡੀਆ ਮੈਨੂਫੈਕਚਰਿੰਗ PMI ਨੇ ਨਵੰਬਰ ਦੇ ਦੌਰਾਨ ਇਸਦੇ ਜ਼ਿਆਦਾਤਰ ਉਪ-ਕੰਪੋਨੈਂਟਸ ਵਿੱਚ ਹੇਠਾਂ ਵੱਲ ਜਾਣ ਦੇ ਬਾਵਜੂਦ ਸੈਕਟਰ ਦੀ ਸਿਹਤ ਵਿੱਚ ਸੁਧਾਰ ਦਿਖਾਇਆ । ਭਾਰਤ ਦੇ ਮੈਨੂਫੈਕਚਰਿੰਗ ਸੈਕਟਰ (ਵਿਨਿਰਮਾਣ ਖੇਤਰ) ਦੀ ਗ੍ਰੋਥ ਰੇਟ ਨਵੰਬਰ ’ਚ 11 ਮਹੀਨਿਆਂ ਦੇ ਹੇਠਲੇ ਪੱਧਰ ’ਤੇ 56.2 ’ਤੇ ਆ ਗਈ। ਆਰਡਰ ’ਚ ਹੌਲੇ ਵਾਧੇ ਵਿਚਾਲੇ ਮੁਕਾਬਲੇਬਾਜ਼ ਹਾਲਾਤ ਅਤੇ ਮਹਿੰਗਾਈ ਦੇ ਦਬਾਵਾਂ ਦੇ ਕਾਰਨ ਵਾਧਾ ਸੀਮਤ ਰਿਹਾ। ਸੋਮਵਾਰ ਨੂੰ ਜਾਰੀ ਇਕ ਮਾਸਿਕ ਸਰਵੇਖਣ ’ਤੇ ਇਹ ਜਾਣਕਾਰੀ ਦਿੱਤੀ ਗਈ।

ਮੌਸਮੀ ਰੂਪ ਨਾਲ ਤਿਆਰ ‘ਐੱਚ. ਐੱਸ. ਬੀ. ਸੀ. ਇੰਡੀਆ ਵਿਨਿਰਮਾਣ ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਅਕਤੂਬਰ ’ਚ 57.5 ਸੀ ਜੋ ਨਵੰਬਰ ’ਚ 11 ਮਹੀਨਿਆਂ ਦੇ ਹੇਠਲੇ ਪੱਧਰ 56.5 ’ਤੇ ਆ ਗਿਆ। ਪੀ. ਐੱਮ. ਆਈ. ਦੇ ਤਹਿਤ 50 ਤੋਂ ਉੱਪਰ ਸੂਚਕ ਅੰਕ ਹੋਣ ਦਾ ਮਤਲਬ ਉਤਪਾਦਨ ਗਤੀਵਿਧੀਆਂ ’ਚ ਵਿਸਤਾਰ ਹੈ ਜਦਕਿ 50 ਤੋਂ ਹੇਠਾਂ ਦਾ ਅੰਕੜਾ ਘਾਟੇ ਨੂੰ ਦਰਸਾਉਂਦਾ ਹੈ।

ਐੱਚ. ਐੱਸ. ਬੀ. ਸੀ. ਦੇ ਮੁੱਖ ਅਰਥਸ਼ਾਸਤਰੀ (ਭਾਰਤ) ਪ੍ਰਾਂਜੁਲ ਭੰਡਾਰੀ ਨੇ ਕਿਹਾ,‘ਭਾਰਤ ’ਚ ਵਿਨਿਰਮਾਣ ਖੇਤਰ ਦੀ ਵਾਧਾ ਦਰ ਨਵੰਬਰ ’ਚ 56.5 ਰਹੀ ਜੋ ਪਿਛਲੇ ਮਹੀਨੇ ਨਾਲੋਂ ਥੋੜੀ ਘੱਟ ਹੈ ਪਰ ਹੁਣ ਵੀ ਵਿਸਤਾਰ ਦੇ ਘੇਰੇ ’ਚ ਹੈ।’ ਭੰਡਾਰੀ ਨੇ ਕਿਹਾ ਕਿ ਮਜ਼ਬੂਤ ਵਿਆਪਕ-ਆਧਾਰਿਤ ਕੌਮਾਂਤਰੀ ਮੰਗ ਨੇ ਭਾਰਤੀ ਵਿਨਿਰਮਾਣ ਖੇਤਰ ਦੇ ਨਿਰੰਤਰ ਵਾਧੇ ਨੂੰ ਬੜਾਵਾ ਦਿੱਤਾ ਹੈ। ਹਾਲਾਂਕਿ ਇਸ ਸਮੇਂ ਕੀਮਤ ਦਬਾਅ ਵਧਣ ਨਾਲ ਉਤਪਾਦਨ ਵਿਸਤਾਰ ਦੀ ਦਰ ਹੌਲੀ ਹੋ ਰਹੀ ਹੈ।

ਘਰੇਲੂ ਵੱਡੇ ਆਰਥਕ ਮੋਰਚੇ ’ਤੇ ਸ਼ੁੱਕਰਵਾਰ ਨੂੰ ਜਾਰੀ ਨਵੇਂ ਸਰਕਾਰੀ ਅੰਕੜਿਆਂ ਅਨੁਸਾਰ ਵਿਨਿਰਮਾਣ ਤੇ ਖਨਨ ਖੇਤਰਾਂ ਦੇ ਖਰਾਬ ਪ੍ਰਦਰਸ਼ਨ ਅਤੇ ਕਮਜ਼ੋਰ ਉਪਭੋਗ ਨਾਲ ਚਾਲੂ ਮਾਲੀ ਸਾਲ 2024-25 ਦੀ ਜੁਲਾਈ-ਸਤੰਬਰ ਤਿਮਾਹੀ ’ਚ ਭਾਰਤ ਦੀ ਆਰਥਕ ਵਾਧਾ ਦਰ ਘਟ ਕੇ ਲੱਗਭਗ 2 ਸਾਲਾਂ ਦੇ ਹੇਠਲੇ ਪੱਧਰ 5.4 ਫੀਸਦੀ ’ਤੇ ਆ ਗਈ।

ਸਰਵੇਖਣ ’ਚ ਕਿਹਾ ਗਿਆ,‘ਕੌਮਾਂਤਰੀ ਮੰਗ ’ਚ ਵਾਧੇ ਦੀ ਦਰ 4 ਮਹੀਨਿਆਂ ’ਚ ਸਭ ਤੋਂ ਵਧੀਆ ਰਹੀ। ਬੰਗਲਾਦੇਸ਼, ਚੀਨ, ਕੋਲੰਬੀਆ, ਈਰਾਨ, ਇਟਲੀ, ਜਾਪਾਨ, ਨੇਪਾਲ, ਬ੍ਰਿਟੇਨ ਅਤੇ ਅਮਰੀਕਾ ਤੋਂ ਵਾਧੇ ਦੀ ਸੂਚਨਾ ਮਿਲੀ।’ ਐੱਚ. ਐੱਸ. ਬੀ. ਸੀ. ਇੰਡੀਆ ਵਿਨਿਰਮਾਣ ਪੀ. ਐੱਮ. ਆਈ. ਨੂੰ ਐੱਸ. ਐਂਡ ਪੀ. ਗਲੋਬਲ ਨੇ ਲੱਗਭਗ 400 ਕੰਪਨੀਆਂ ਦੇ ਇਕ ਗਰੁੱਪ ’ਚ ਖਰੀਦ ਪ੍ਰਬੰਧਕਾਂ ਨੂੰ ਭੇਜੇ ਗਏ ਸਵਾਲਾਂ ਦੇ ਜਵਾਬ ਦੇ ਆਧਾਰ ’ਤੇ ਤਿਆਰ ਕੀਤਾ ਹੈ।


author

Harinder Kaur

Content Editor

Related News