ਖੁੱਲ੍ਹਣਗੇ ਨਵੇਂ 1500 ਜਨਔਸ਼ਧੀ ਕੇਂਦਰ, ਸਰਕਾਰ ਦੇਵੇਗੀ ਇਨਸੈਂਟਿਵ, ਹੋ ਸਕਦੀ ਹੈ 25 ਹਜ਼ਾਰ ਦੀ ਕਮਾਈ

Saturday, Jun 30, 2018 - 09:41 AM (IST)

ਖੁੱਲ੍ਹਣਗੇ ਨਵੇਂ 1500 ਜਨਔਸ਼ਧੀ ਕੇਂਦਰ, ਸਰਕਾਰ ਦੇਵੇਗੀ ਇਨਸੈਂਟਿਵ, ਹੋ ਸਕਦੀ ਹੈ 25 ਹਜ਼ਾਰ ਦੀ ਕਮਾਈ

ਨਵੀਂ ਦਿੱਲੀ — ਜਨਔਸ਼ਧੀ ਕੇਂਦਰ ਦੀ ਸਫਲਤਾ ਨੂੰ ਦੇਖਦੇ ਹੋਏ ਮੋਦੀ ਸਰਕਾਰ ਹੁਣ 1500 ਨਵੇਂ ਜਨਔਸ਼ਧੀ ਕੇਂਦਰ ਖੋਲ੍ਹਣ ਜਾ ਰਹੀ ਹੈ। ਇਹ ਕੇਂਦਰ ਮਾਰਚ 2019 ਤੱਕ ਖੋਲ੍ਹੇ ਜਾਣਗੇ। ਅਜਿਹੇ 'ਚ ਤੁਹਾਡੇ ਕੋਲ ਇਕ ਵਾਰ ਫਿਰ ਜਨਔਸ਼ਧੀ ਕੇਂਦਰ ਖੋਲ੍ਹਣ ਦਾ ਮੌਕਾ ਹੈ। ਇਸ ਦੇ ਜ਼ਰੀਏ ਤੁਸੀਂ 20-25 ਹਜ਼ਾਰ ਰੁਪਏ ਮਹੀਨਾ ਤਕ ਕਮਾ ਸਕਦੇ ਹੋ। ਕੇਂਦਰ ਸਰਕਾਰ ਪਿਛਲੇ ਸਾਲ ਕਰੀਬ 3500 ਜਨਔਸ਼ਧੀ ਕੇਂਦਰ ਖੋਲ੍ਹ ਚੁੱਕੀ ਹੈ। ਸਰਕਾਰ ਦਾ ਮਕਸਦ ਹੈ ਕਿ ਦੇਸ਼ ਦੇ ਹਰ ਇਲਾਕੇ ਵਿਚ ਲੋਕਾਂ ਨੂੰ ਬਾਜ਼ਾਰ ਕੀਮਤ ਤੋਂ ਘੱਟ ਰੇਟ 'ਤੇ 80-85 ਫੀਸਦੀ ਤੱਕ ਸਸਤੀ ਦਵਾਈ ਮਿਲੇ। ਅਧਿਕਾਰੀਆਂ ਨੇ ਦੱਸਿਆ ਕਿ ਜਨਔਸ਼ਧੀ ਕੇਂਦਰ ਦੀ ਸੰਖਿਆ ਇਸ ਸਾਲ ਦੇਸ਼ ਭਰ ਵਿਚ ਵਧਾ ਕੇ 5000 ਤੋਂ ਜ਼ਿਆਦਾ ਕੀਤੀ ਜਾਵੇਗੀ।

ਸਰਕਾਰ ਦੇਵੇਗੀ ਇਨਸੈਂਟਿਵ
ਸਰਕਾਰ ਨੇ ਪਹਿਲਾਂ ਜਨਔਸ਼ਧੀ ਕੇਂਦਰ ਖੋਲ੍ਹਣ ਲਈ 2.5 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਪਰ ਇਹ ਸਹਾਇਤਾ ਅਜੇ ਤੱਕ ਉਪਲੱਬਧ ਨਹੀਂ ਹੋਈ। ਅਜਿਹੀ ਸਥਿਤੀ ਵਿਚ ਸਰਕਾਰ ਨੇ ਤੈਅ ਕੀਤਾ ਹੈ ਕਿ  ਦਵਾਈ ਵੇਚਣ 'ਤੇ ਮਿਲਣ ਵਾਲੇ 20 ਫੀਸਦੀ ਕਮਿਸ਼ਨ ਤੋਂ ਇਲਾਵਾ ਵੱਖ ਤੋਂ 10 ਫੀਸਦੀ ਇਨਸੈਂਟਿਵ ਦਿੱਤਾ ਜਾਵੇਗਾ। ਸਰਕਾਰ ਦੀ ਯੋਜਨਾ ਹੈ ਕਿ ਇਨਸੈਂਟਿਵ ਉਸ ਸਮੇਂ ਤੱਕ ਦਿੱਤਾ ਜਾਵੇਗਾ ਜਦੋਂ ਤੱਕ 2.5 ਲੱਖ ਰੁਪਏ ਪੂਰੇ ਨਾ ਹੋ ਜਾਣ। ਦਵਾਈ ਦੀ ਦੁਕਾਨ ਖੋਲ੍ਹਣ ਲਈ ਤਕਰੀਬਨ 2.5 ਲੱਖ ਰੁਪਏ ਖਰਚ ਹੁੰਦਾ ਹੈ ਅਜਿਹੀ ਸਥਿਤੀ ਵਿਚ ਇਹ ਪੂਰਾ ਖਰਚ ਸਰਕਾਰ ਚੁੱਕ ਰਹੀ ਹੈ। ਇਹ ਇਨਸੈਂਟਿਵ 10 ਹਜ਼ਾਰ ਰੁਪਏ ਵਧ ਤੋਂ ਵਧ ਮੰਥਲੀ ਬੇਸਿਸ 'ਤੇ ਮਿਲੇਗਾ।


Related News